ਆਦਰਸ਼ ਸਕੂਲ 'ਚੋਂ ਕੱਢੇ ਗਏ 34 ਅਧਿਆਪਕ ,ਰੋਸ 'ਚ ਐਸਡੀਐਮ ਦਫ਼ਤਰ ਦਾ ਕੀਤਾ ਘਿਰਾਓ

author img

By

Published : Sep 21, 2022, 4:06 PM IST

34 teachers expelled from Adarsh school, surrounded the SDM office in Ross

ਬਰਨਾਲ਼ਾ ਵਿੱਚ ਆਦਰਸ਼ ਸਕੂਲ ਵੱਲੋਂ 34 ਮੁਲਜ਼ਮਾਂ ਨੂੰ ਨੌਕਰੀ ਤੋਂ ਵਾਂਝੇ (34 accused were deprived of their jobs) ਕਰ ਦਿੱਤਾ ਗਿਆ ਹੈ। ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਸਥਾਨਕ ਐੱਸਡੀਐੱਮ ਦਫ਼ਤਰ ਦਾ ਘਿਰਾਓ ਕੀਤਾ।

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਚੱਲ ਰਹੇ ਆਦਰਸ਼ ਸਕੂਲ ਦੀ ਮੈਨੇਜਮੈਂਟ ਨੇ 34 ਮੁਲਾਜ਼ਮਾਂ ਨੂੰ ਨੌਕਰੀ ਤੋਂ (34 accused were deprived of their jobs) ਕੱਢ ਦਿੱਤਾ ਗਿਆ ਹੈ। ਸਕੂਲ ਦੇ ਫੈਸਲੇ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Indian Farmers Union Collections) ਨੇ ਬਰਨਾਲਾ ਦੇ ਐਸਡੀਐਮ ਦਫ਼ਤਰ ਦਾ ਘਿਰਾਓ ਕੀਤਾ। ਸਕੂਲ ਦੇ ਫੈਸਲੇ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀ ਅਤੇ ਨੌਕਰੀ ਤੋਂ ਕੱਢੇ ਮੁਲਾਜ਼ਮਾਂ ਵਲੋਂ ਲਗਾਤਾਰ 19 ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ 18 ਦਿਨਾਂ ਤੋਂ ਸਕੂਲ ਅੱਗੇ ਸ਼ਾਂਤਮਈ ਤਰੀਕੇ ਨਾਲ ਧਰਨਾ ਚੱਲ ਰਿਹਾ ਸੀ ਅਤੇ ਸੁਣਵਾਈ ਨਾ ਹੋਣ ਉੱਤੇ ਧਰਨਾ ਐਸਡੀਐਮ ਦਫ਼ਤਰ ਅੱਗੇ ਤਬਦੀਲ ਕੀਤਾ ਗਿਆ ਹੈ।

34 teachers expelled from Adarsh school, surrounded the SDM office in Ross
ਆਦਰਸ਼ ਸਕੂਲ 'ਚੋਂ ਕੱਢੇ ਗਏ 34 ਅਧਿਆਪਕ ,ਰੋਸ 'ਚ ਐਸਡੀਐਮ ਦਫ਼ਤਰ ਦਾ ਕੀਤਾ ਘਿਰਾਓ

ਕਿਸਾਨ ਆਗੂਆਂ ਅਤੇ ਪੀੜਤ ਮੁਲਾਜ਼ਮਾਂ ਨੇ ਦੱਸਿਆ ਕਿ ਆਦਰਸ਼ ਸਕੂਲਾਂ ਦਾ ਪ੍ਰਬੰਧ ਮੁੱਖ ਮੰਤਰੀ ਪੰਜਾਬ ਅਧੀਨ ਹੈ, ਪਰ ਇਸਦੇ ਬਾਵਜੂਦ ਆਦਰਸ਼ ਸਕੂਲ ਕਾਲੇਕੇ ਵਿਖੇ ਵੱਡੇ ਪੱਧਰ ਉੱਤੇ ਘਪਲੇਬਾਜ਼ੀਆਂ ਚੱਲ ਰਹੀਆਂ ਸਨ, ਜਿਸਦਾ ਸਕੂਲ ਦੇ ਅਧਿਆਪਕਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਰੰਜਿਸ਼ ਵਿੱਚ ਸਕੂਲ ਦੀ ਮੈਨੇਜਮੈਂਟ ਵਲੋਂ ਕਈ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

34 teachers expelled from Adarsh school, surrounded the SDM office in Ross
ਆਦਰਸ਼ ਸਕੂਲ 'ਚੋਂ ਕੱਢੇ ਗਏ 34 ਅਧਿਆਪਕ ,ਰੋਸ 'ਚ ਐਸਡੀਐਮ ਦਫ਼ਤਰ ਦਾ ਕੀਤਾ ਘਿਰਾਓ

ਉਨ੍ਹਾਂ ਅੱਗੇ ਕਿਹਾ ਕਿ ਮੈਨੇਜਮੈਂਟ ਦੀ ਇਸ ਧੱਕੇਸ਼ਾਹੀ ਵਿਰੁੱਧ ਉਹ ਲਗਾਤਾਰ 19 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਈ ਸੁਣਵਾਈ ਨਾ ਹੋਣ ਉੱਤੇ ਅੱਜ ਐਸਡੀਐਮ ਬਰਨਾਲਾ ਦਾ ਘਿਰਾਓ ਕੀਤਾ (SDM Barnala was surrounded) ਗਿਆ ਹੈ। ਪ੍ਰਦਰਸ਼ਨਕਾਰੀਾਂ ਨੇ ਚਿਤਾਵਨੀ ਦਿੱਤੀ ਕਿ ਜਿੰਨਾਂ ਸਮਾਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਐਸਡੀਐਮ ਬਰਨਾਲਾ ਨੂੰ ਦਫ਼ਤਰ ਤੋਂ ਬਾਹਰ ਨਹੀਂ ਜਾਣ ਦੇਣਗੇ।

34 teachers expelled from Adarsh school, surrounded the SDM office in Ross
ਆਦਰਸ਼ ਸਕੂਲ 'ਚੋਂ ਕੱਢੇ ਗਏ 34 ਅਧਿਆਪਕ ,ਰੋਸ 'ਚ ਐਸਡੀਐਮ ਦਫ਼ਤਰ ਦਾ ਕੀਤਾ ਘਿਰਾਓ

ਇਹ ਵੀ ਪੜ੍ਹੋ: ਮਾਮੂਲੀ ਵਿਵਾਦ ਦੇ ਚੱਲਦਿਆ ਲੜਕੇ ਨੂੰ ਕਿਡਨੈਪ ਕਰਕੇ ਕੁੱਟਮਾਰ ਕਰਨ ਦੇ ਇਲਜ਼ਾਮ

ਇਸ ਮੌਕੇ ਆਦਰਸ਼ ਸਕੂਲ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਨੇ ਦੱਸਿਆ ਕਿ ਆਦਰਸ਼ ਸਕੂਲ ਕਾਲੇਕੇ ਦੇ ਠੇਕੇਦਾਰ ਦੀਆਂ ਮਨਮਾਨੀਆਂ ਦਾ ਸਕੂਲ ਦੇ ਅਧਿਆਪਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਦੀ ਰੰਜਿਸ਼ ਤਹਿਤ ਠੇਕੇਦਾਰ ਵਲੋਂ ਬਿਨ੍ਹਾਂ ਵਜ੍ਹਾ 34 ਸਕੂਲ ਅਧਿਆਪਕਾਂ ਅਤੇ ਦਰਜ਼ਾ ਚਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਜਿਹਨਾਂ ਦੀ ਬਹਾਲੀ ਲਈ ਲਗਾਤਾਰ ਬੀਕੇਯੂ ਉਗਰਾਹਾਂ ਦੇ ਸਮਰਥਨ ਨਾਲ 18 ਦਿਨਾਂ ਤੋਂ ਸਕੂਲ ਅੱਗੇ ਧਰਨਾ ਚੱਲ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.