ETV Bharat / state

ਜੋੜਾ ਫਾਟਕ ਦੇ ਉੱਤੇ ਬਣਨ ਲੱਗੀ ਸੀ ਕੰਧ, ਦੇਰ ਰਾਤ ਇਲਾਕਾ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

author img

By

Published : Nov 29, 2022, 12:32 PM IST

At Amritsar the wall was being built over the Jora Phatak
ਜੋੜਾ ਫਾਟਕ ਦੇ ਉੱਤੇ ਬਣਨ ਲੱਗੀ ਸੀ ਕੰਧ, ਦੇਰ ਰਾਤ ਇਲਾਕਾ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ ਦਾ ਜੋੜਾ ਫਾਟਕ (Joda Phatak of Amritsar) ਜੋ ਕੀ ਆਏ ਦਿਨੀਂ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਹੁਣ ਜੋੜਾ ਫਾਟਕ ਦੇ ਨਾਲ ਅੰਡਰਬ੍ਰਿਜ ਬਣਾ ਦਿੱਤਾ ਗਿਆ ਹੈ ਤਾਂ ਜੋ ਕਿ ਲੋਕਾਂ ਨੂੰ ਫਾਟਕ ਤੋਂ ਨਿਕਲਣ ਲੱਗਿਆ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਆ ਸਕੇ । ਦੂਜੇ ਪਾਸੇ ਦੋਹਾਂ ਫਾਟਕਾਂ ਦੇ ਵਿੱਚ ਦੀ 40 ਖੂਹ ਅਤੇ ਰਸੂਲਪੁਰ ਕਲਰ ਪਿੰਡ ਨੂੰ ਰਸਤਾ ਜਾਂਦਾ ਹੈ ਲੇਕਿਨ ਹੁਣ ਉਸ ਰਸਤੇ ਦੇ ਉੱਪਰ ਸਰਕਾਰ ਵੱਲੋਂ ਕੰਧ ਬਣਾਈ ਜਾ ਰਹੀ ਹੈ (wall is being built by government over the road) ਜਿਸ ਦਾ ਇਲਾਕਾ ਵਾਸੀਆਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ।

ਅੰਮ੍ਰਿਤਸਰ: ਜੋੜਾ ਫਾਟਕ ਮੁੜ(Joda Phatak of Amritsar) ਤੋਂ ਸੁਰਖੀਆਂ ਵਿੱਚ ਆਏ ਜਦੋਂ ਰੇਲਵੇ ਨਵੀਂ ਉਸਾਰੀ ਸ਼ੁਰੂ ਕੀਤੀ। ਇਸ ਉਸਾਰੀ ਦਾ ਇਲਾਕਾ ਵਾਸੀਆਂ ਨੇ ਡਟ ਕੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਹ ਕੰਧ ਬਣਦੀ ਹੈ ਤਾਂ ਰਸੂਲਪੁਰ ਕੱਲਰ ਅਤੇ ਚਾਲੀ ਖੂਹ ਨੂੰ ਜਾਣ ਵਾਲੇ ਲੋਕਾਂ ਦਾ ਇਸ ਰਸਤੇ ਤੋਂ ਕਨੈਕਸ਼ਨ ਟੁੱਟ ਜਾਵੇਗਾ (People will be disconnected from this route) ਅਤੇ ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਕਿ ਦੇਰ ਰਾਤ ਇਸ ਰਸਤੇ ਉੱਤੇ ਕੰਧ ਬਣ ਰਹੀ ਹੈ ਤਾਂ ਇਲਾਕਾ ਵਾਸੀਆਂ ਨੇ ਦੇਰ ਰਾਤ ਹੀ ਰੋਸ-ਪ੍ਰਦਰਸ਼ਨ ਕੀਤਾ।

ਇਲਾਕੇ ਦੇ ਸਾਬਕਾ ਕੌਂਸਲਰ ਨੇ ਦੱਸਿਆ ਕਿ ਦੋਹਾਂ ਫਾਟਕਾਂ ਦੇ ਵਿਚ ਦੀ ਰਸੂਲਪੁਰ ਕੱਲਰ ਪਿੰਡ ਨੂੰ ਅਤੇ 40 ਖੂਹ ਨੂੰ ਰਸਤਾ ਜਾਂਦਾ ਹੈ। ਜੇਕਰ ਇਸ ਰਸਤੇ ਉਪਰ ਕਿਸੇ ਤਰੀਕੇ ਕੰਧ ਖੜੀ ਹੁੰਦੀ ਹੈ ਤਾਂ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਦੱਸਿਆ ਕਿ ਇਸ ਰਸਤੇ ਤੋਂ ਹੀ ਵੱਲੋਂ ਸਬਜ਼ੀ ਮੰਡੀ ਨੂੰ ਰਸਤਾ ਨਿਕਲਦਾ ਹੈ ਅਤੇ ਇਸ ਰਸਤੇ ਦਾ ਇਸਤੇਮਾਲ ਬਹੁਤ ਸਾਰੇ ਲੋਕ ਕਰਦੇ ਹਨ ਅੱਗ ਹੈ ਉੱਥੇ ਕੰਧ ਬਣੇਗੀ ਤਾਂ ਸਾਰੀਆਂ ਰਾਜਨੀਤਕ ਪਾਰਟੀਆਂ ਇੱਕ ਜੁੱਟ (All political parties united) ਹੋ ਕੇ ਰੋਸ ਪ੍ਰਦਰਸ਼ਨ ਕਰਨਗੀਆ।

ਜੋੜਾ ਫਾਟਕ ਦੇ ਉੱਤੇ ਬਣਨ ਲੱਗੀ ਸੀ ਕੰਧ, ਦੇਰ ਰਾਤ ਇਲਾਕਾ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਇੰਜੀਨੀਅਰ ਦੀ ਸਫਾਈ: ਦੂਜੇ ਪਾਸੇ ਇੱਥੇ ਕੰਮ ਕਰ ਰਹੇ ਮਜ਼ਦੂਰ ਅਤੇ ਕਾਰੀਗਰ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਇੰਜੀਨੀਅਰ ਨੇ ਦੱਸਿਆ ਕਿ ਇੱਥੇ ਕਿਸੇ ਵੀ ਤਰੀਕੇ ਦੀ ਕੋਈ ਕੰਧ ਨਹੀ ਬਣਾਈ ਜਾਣੀ ਸਿਰਫ਼ ਇਸ ਰਸਤੇ ਨੂੰ ਹੋਰ ਚੌੜਾ ਕਰਨਾ ਹੈ ਅਤੇ ਇਸਦਾ ਘੇਰਾ ਬਣਾਉਣਾ ਹੈ ਜਿਸਦੇ ਲਈ ਇੱਥੇ ਕੰਮ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਸਮਝਾ ਕੇ ਕੰਮ ਸ਼ੁਰੂ ਕੀਤਾ ਜਾਵੇਗਾ

ਸਾਂਸਦ ਔਜਲਾ ਦਾ ਭਰੋਸਾ: ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਇਸ ਜਗ੍ਹਾ ਉੱਤੇ ਕੰਧ ਬਣਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ ਉਸ ਸਮੇਂ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ (Amritsar MP Gurjit Singh Aujla) ਵੀ ਇਲਾਕਾ ਵਾਸੀਆਂ ਦਾ ਸਾਥ ਦਿੰਦੇ ਹੋਏ ਕਿਹਾ ਸੀ ਕਿ ਇਸ ਜਗ੍ਹਾ ਉੱਤੇ ਕੰਧ ਨਹੀਂ ਬਣੇਗੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੰਧ ਬਣਾਉਣ ਦੀ ਕੋਈ ਕੋਸ਼ਿਸ਼ ਕਰੇਗਾ ਤਾਂ ਸਾਂਸਦ ਗੁਰਜੀਤ ਸਿੰਘ ਔਜਲਾ ਖੁੱਦ ਇਲਾਕਾ ਵਾਸੀਆਂ ਨਾਲ ਬੈਠ ਕੇ ਧਰਨਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਸੀ ਕਿ ਇਲਾਕਾ ਵਾਸੀਆਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: NIA ਨੇ ਗੈਂਗਸਟਰ ਬਿਸ਼ਨੋਈ ਅਤੇ ਗੋਲਡੀ ਗੈਂਗ ਨਾਲ ਜੁੜੇ ਕਈ ਟਿਕਾਣਿਆਂ ਉੱਤੇ ਮਾਰੇ ਛਾਪੇ

ETV Bharat Logo

Copyright © 2024 Ushodaya Enterprises Pvt. Ltd., All Rights Reserved.