ETV Bharat / state

ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਨਾਗਰਿਕ ਪਾਕਿਸਤਾਨ ਲਈ ਕੀਤੇ ਰਵਾਨਾ

author img

By

Published : Aug 12, 2023, 5:03 PM IST

Updated : Aug 12, 2023, 5:14 PM IST

ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਨੂੰ ਲੈਕੇ ਭਾਰਤ ਅਤੇ ਪਾਕਿਸਤਾਨ ਵੱਲੋ ਕੁੱਝ ਪਰਿਵਾਰ ਰਿਹਾਅ ਕੀਤੇ ਗਏ ਹਨ। ਇਹ ਪਰਿਵਾਰ 2018 'ਚ ਭਾਰਤ ਵਿੱਚ ਜੰਮੂ ਕਸ਼ਮੀਰ ਵਿਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਸਨ ਪਰ ਬੱਸ ਸੇਵਾ ਬੰਦ ਹੋਣ ਕਰਕੇ ਇਹ ਪਰਿਵਾਰ ਆਪਣੇ ਰਿਸ਼ਤੇਦਾਰਾਂ ਕੋਲ ਹੀ ਰਹਿ ਗਿਆ ਸੀ।

2018 ਤੋਂ ਭਾਰਤ ਰਹਿ ਰਹੇ ਪਰਿਵਾਰ ਦੀ ਅੱਜ ਪਾਕਿਸਤਾਨ ਵਾਪਸੀ
2018 ਤੋਂ ਭਾਰਤ ਰਹਿ ਰਹੇ ਪਰਿਵਾਰ ਦੀ ਅੱਜ ਪਾਕਿਸਤਾਨ ਵਾਪਸੀ

2018 ਤੋਂ ਭਾਰਤ ਰਹਿ ਰਹੇ ਪਰਿਵਾਰ ਦੀ ਅੱਜ ਪਾਕਿਸਤਾਨ ਵਾਪਸੀ

ਅੰਮਿਤਸਰ: ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਨੂੰ ਲੈਕੇ ਭਾਰਤ ਅਤੇ ਪਾਕਿਸਤਾਨ ਵੱਲੋ ਕੁੱਝ ਪਰਿਵਾਰ ਰਿਹਾਅ ਕੀਤੇ ਗਏ ਹਨ। ਕੱਲ੍ਹ ਪਕਿਸਤਾਨ ਸਰਕਾਰ ਵੱਲੋਂ ਇੱਕ ਪਰਿਵਾਰ ਨੂੰ ਰਿਹਾਅ ਕੀਤਾ ਗਿਆ ਸੀ ਜੋਕੀ ਭਾਰਤ ਦੇ ਯੂਪੀ ਸ਼ਹਿਰ ਦਾ ਰਿਹਣ ਵਾਲਾ ਸੀ ਜਿਹੜੇ ਆਪਣੀ ਸਜਾ ਪੂਰੀ ਕਰਨ ਤੋਂ ਬਾਅਦ ਰਿਹਾਅ ਹੋ ਕੇ ਕੱਲ ਆਪਣੇ ਦੇਸ਼ ਭਾਰਤ ਪੁੱਜੇ ਸਨ। ਉਥੇ ਹੀ ਭਾਰਤ ਸਰਕਾਰ ਵੱਲੋਂ ਵੀ ਇੱਕ ਕਦਮ ਅੱਗੇ ਵਧਾਉਂਦੇ ਹੋਏ ਪਾਕਿਸਤਾਨੀ ਪਰਿਵਾਰ ਨੂੰ ਜੋਕੀ ਬਿਨਾਂ ਵੀਜੇ ਤੋਂ ਭਾਰਤ ਦੇ ਜੰਮੂ ਕਸ਼ਮੀਰ ਵਿਚ ਆਪਣੇ ਰਿਸ਼ਤੇਦਾਰ ਦੇ ਕੋਲ ਕਈ ਸਾਲਾਂ ਤੋਂ ਰਹਿ ਰਿਹਾ ਸੀ ਜਿੰਨ੍ਹਾਂ ਨੂੰ ਰਿਹਾਅ ਕੀਤਾ ਗਿਆ।

2018 ਤੋਂ ਭਾਰਤ 'ਚ: ਇਹ ਪਰਿਵਾਰ 2018 'ਚ ਭਾਰਤ ਵਿੱਚ ਜੰਮੂ ਕਸ਼ਮੀਰ ਵਿਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਸਨ ਪਰ ਬੱਸ ਸੇਵਾ ਬੰਦ ਹੋਣ ਕਰਕੇ ਇਹ ਪਰਿਵਾਰ ਆਪਣੇ ਰਿਸ਼ਤੇਦਾਰਾਂ ਕੋਲ ਹੀ ਰਹਿ ਗਿਆ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੇ ਲੜਕੇ ਨੇ ਅਪਣੀ ਪੜਾਈ ਭਾਰਤ ਵਿੱਚ ਵੀ ਜਾਰੀ ਰੱਖੀ ਅਤੇ ਸਤਵੀਂ ਜਮਾਤ ਤੋਂ ਲੈਕੇ 12 ਵੀ ਜਮਾਤ ਭਾਰਤ ਵਿੱਚ ਹੀ ਪੂਰੀ ਕਰਕੇ ਆਪਣੇ ਵਤਨ ਅੱਜ ਪਕਿਸਤਾਨ ਲਈ ਰਵਾਨਾ ਹੋਏ। ਇਸ ਲੜਕੇ ਦੇ ਨਾਲ ਉਸਦੀ ਮਾਂ ਤੇ ਦਾਦੀ ਵੀ ਪਕਿਸਤਾਨ ਲਈ ਰਵਾਨਾ ਹੋਏ।

ਮੁਹੰਮਦ ਬਿਹਾਲ ਨੇ ਜਾਂਦੇ ਸਮੇਂ ਕੀ ਕਿਹਾ: ਮੀਡੀਆ ਨਾਲ਼ ਗੱਲਬਾਤ ਕਰਦੇ ਹੋਏ ਮੁਹੰਮਦ ਬਿਹਾਲ ਨੇ ਦੱਸਿਆ ਕਿ ਅਸੀਂ 2018 ਵਿੱਚ ਰਿਸ਼ਤੇਦਾਰ ਦੀ ਸ਼ਾਦੀ 'ਤੇ ਆਏ ਸੀ ਜਿਸ ਤੋਂ ਬਾਅਦ ਉੜੀ ਮੁਜ਼ੱਫਰਾਬਾਦ ਬੱਸ ਬੰਦ ਹੋਣ ਹੋਈ, ਫ਼ਿਰ ਕੋਰੋਨਾ ਦੀ ਬਿਮਾਰੀ ਆ ਗਈ। ਇੱਕ ਤੋਂ ਬਾਅਦ ਇੱਕ ਅਜਿਹੀਆਂ ਘਟਨਾਵਾਂ ਕਾਰਨ ਮੁੜ ਤੋਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਖਟਾਸ ਪੈਦਾ ਹੋ ਗਈ ਸੀ। ਹੁਣ ਫਿਰ ਦੋਨੋ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਣ ਤੋਂ ਬਾਅਦ ਅੱਜ ਅਸੀਂ ਆਪਣੇ ਘਰ ਵਾਪਿਸ ਪਾਕਿਸਤਾਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਦੋਵਾਂ ਮੁਲਖਾਂ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਹਨ ਅਤੇ ਸਾਰੇ ਆਪਸੀ ਭਾਇਚਾਰੇ ਦੇ ਨਾਲ ਮਿਲਜੁਲ ਕੇ ਰਹਿਣਾ ਚਾਹੁੰਦੇ ਹਨ।

ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਦਾ ਬਿਆਨ: ਇਨ੍ਹਾਂ ਨੂੰ ਜੰਮੂ ਕਸ਼ਮੀਰ ਪੁਲਿਸ ਅਟਾਰੀ ਵਾਘਾ ਬਾਰਡਰ 'ਤੇ ਲੈਕੇ ਪੁੱਜੀ।ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ ਜੰਮੂ ਕਸ਼ਮੀਰ ਦੀ ਪੁਲਿਸ ਤਿੰਨ ਲੋਕਾਂ ਨੂੰ ਲੈਕੇ ਇੱਥੇ ਪੁੱਜੀ ਹੈ ਇਨ੍ਹਾਂ ਵਿਚੋਂ ਇੱਕ ਨੌਜਵਾਨ ਅਤੇ ਦੋ ਔਰਤਾਂ ਹਨ, ਜੋ ਪੁਲਵਾਮਾ ਹਮਲੇ ਤੋਂ ਬਾਅਦ ਇੱਥੇ ਉੜੀ ਮੁਜ਼ੱਫਰਾਬਾਦ ਬੱਸ ਬੰਦ ਹੋਣ ਤੋਂ ਬਾਅਦ ਇੱਥੇ ਫੱਸ ਕੇ ਰਹਿ ਗਏ ਸਨ ਹੁਣ ਇਨ੍ਹਾਂ ਨੂੰ ਵੀਜ਼ਾ ਮਿਲ਼ਿਆ ਹੈ । ਜਿਸ ਕਾਰਨ ਇਹ ਆਪਣੇ ਵਤਨ ਪਾਕਿਸਤਾਨ ਲਈ ਅਟਾਰੀ ਵਾਘਾ ਸਰਹੱਦ ਦੇ ਰਸਤੇ ਜਾ ਰਹੇ ਹਨ।

Last Updated :Aug 12, 2023, 5:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.