ETV Bharat / state

Supari Killer Arrest : ਯੂਪੀ ਦਾ ਭਗੌੜਾ ਮੁਲਜ਼ਮ ਲੁਧਿਆਣਾ ਤੋਂ ਕਾਬੂ, ਮੁਲਜ਼ਮ ਨੇ ਮੀਡੀਆ ਸਾਹਮਣੇ ਕਬੂਲੇ ਗੁਨਾਹ

author img

By

Published : Aug 12, 2023, 12:56 PM IST

Updated : Aug 12, 2023, 3:27 PM IST

ਯੂਪੀ ਵਿੱਚ ਕੁਝ ਸਾਲ ਪਹਿਲਾਂ ਇੱਕ ਭਾਜਪਾ ਆਗੂ ਦੇ ਕਤਲ ਕੇਸ ਵਿੱਚ ਸਜ਼ਾ ਯਾਫਤਾ ਭਗੌੜੇ ਮੁਲਜ਼ਮ ਨੂੰ ਯੂਪੀ ਪੁਲਿਸ ਨੇ ਲੁਧਿਆਣਾ ਤੋਂ ਕਾਬੂ ਕੀਤਾ ਹੈ, ਉਕਤ ਆਰੋਪੀ ਨੇ ਮੀਡੀਆ ਸਾਹਮਣੇ ਆਪਣਾ ਗੁਨਾਹ ਵੀ ਕਬੂਲ ਕੀਤਾ ਹੈ।

UP's betel nut killer arrested from Ludhiana, confessed to the crime in front of the media
Supari Killer Arrest : ਲੁਧਿਆਣਾ ਤੋਂ ਕਾਬੂ ਯੂਪੀ ਦਾ ਸੁਪਾਰੀ ਕਿਲਰ ਗ੍ਰਿਫਤਾਰ,ਮੀਡੀਆ ਸਾਹਮਣੇ ਕਬੂਲੇ ਗੁਨਾਹ

Supari Killer Arrest : ਲੁਧਿਆਣਾ ਤੋਂ ਕਾਬੂ ਯੂਪੀ ਦਾ ਸੁਪਾਰੀ ਕਿਲਰ ਗ੍ਰਿਫਤਾਰ,ਮੀਡੀਆ ਸਾਹਮਣੇ ਕਬੂਲੇ ਗੁਨਾਹ

ਲੁਧਿਆਣਾ: ਲੁਧਿਆਣਾ ਵਿਖੇ ਇੱਕ ਸੁਪਾਰੀ ਕਿਲਰ ਨੂੰ ਕਾਬੂ ਕਰਨ ਲਈ ਯੂਪੀ ਪੁਲਿਸ ਸ਼ਹਿਰ ਵਿੱਚ ਪਹੁੰਚੀ ਤਾਂ ਸਨਸਨੀ ਫੈਲ ਗਈ। ਹਰ ਪਾਸੇ ਪੁਲਿਸ ਹੀ ਪੁਲਿਸ ਦੇਖ ਕੇ ਲੋਕ ਹੈਰਾਨ ਰਹਿ ਗਏ। ਦਰਅਸਲ ਕੁਝ ਸਾਲ ਪਹਿਲਾਂ ਇੱਕ ਭਾਜਪਾ ਆਗੂ ਦੇ ਕਤਲ ਕੇਸ ਵਿੱਚ ਸਜ਼ਾ ਯਾਫਤਾ ਮੁਲਜ਼ਮ ਜੇਲ੍ਹ ਚੋਂ ਫਰਾਰ ਹੋਣ ਤੋਂ ਬਾਅਦ ਪੰਜਾਬ ਵਿੱਚ ਆਕੇ ਲੁਕਿਆ ਹੋਇਆ ਸੀ। ਜਿਸ ਦੀ ਸੂਹ ਮਿਲਦੇ ਹੀ ਯੂਪੀ ਪੁਲਿਸ ਨੇ ਲੁਧਿਆਣਾ ਪੁਲਿਸ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਤਾਂ ਪੁਲਿਸ ਨੂੰ ਸਫਲਤਾ ਹਾਸਿਲ ਹੋਈ। ਮਿਲੀ ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਅਰਵਿੰਦ ਕਸ਼ਅਪ ਨਾਂ ਦਾ ਇਹ ਮੁਲਜ਼ਮ ਸੁਪਾਰੀ ਲੈਕੇ ਕਤਲ ਕਰਦਾ ਸੀ। ਜਿਸ ਨੇ 19 ਜੁਲਾਈ 2013 'ਚ ਵਿਧਾਨ ਸਭਾ ਜਨਪਦ ਆਜ਼ਮਗੜ੍ਹ ਤੋਂ ਐਮ ਐਲ ਏ ਸਰਵੇਸ਼ ਸਿੰਘ ਸੀਪੁ ਨੂੰ ਵੀ ਕਤਲ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਪਿਛਲੇ ਹੀ ਸਾਲ ਇਸ ਨੂੰ ਸਜ਼ਾ ਵੀ ਹੋਈ ਸੀ।

ਅਦਾਲਤ ਵਲੋਂ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ: ਮੁਲਜ਼ਮ ਨੇ ਆਪਣੇ ਮੂੰਹ ਤੋਂ ਕਈ ਕਤਲ ਕਰਨ ਦੀ ਗੱਲ ਵੀ ਕਬੂਲੀ ਹੈ। ਇਸ ਮਾਮਲੇ 'ਚ 16 ਮਾਰਚ 2022 ਨੂੰ ਅਦਾਲਤ ਵਲੋਂ ਕੁਲ 8 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਦੋਂ ਕਿ ਮੁਲਜ਼ਮ ਅਰਵਿੰਦ ਕਸ਼ਅਪ ਉਸ ਸਮੇਂ ਤੋਂ ਹੀ ਫਰਾਰ ਚੱਲ ਰਿਹਾ ਸੀ।ਅਦਾਲਤ ਵਲੋਂ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਆਖਿਰਕਰ ਲੁਧਿਆਣਾ ਪੁਲਿਸ ਦੀ ਗੁਪਤ ਸੂਚਨਾ ਅਤੇ ਯੂ ਪੀ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।

ਜੁਰਮ ਕਬੂਲ ਕਰਦਿਆਂ ਮੀਡੀਆ ਅੱਗੇ ਮੰਨਿਆ ਕਤਲ ਨੂੰ ਦਿੱਤਾ ਅੰਜਾਮ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਲੁਧਿਆਣਾ 'ਚ ਭੇਸ ਬਦਲ ਕੇ ਰਹਿ ਰਿਹਾ ਸੀ,ਜਿਸ ਦੀ ਸੂਹ ਪੁਲਿਸ ਨੂੰ ਮਿਲੀ ਤਾਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਉਥੇ ਹੀ ਅਰਵਿੰਦ ਨੇ ਵੀ ਆਪਣਾ ਜੁਰਮ ਕਬੂਲ ਕਰਦਿਆਂ ਮੀਡੀਆ ਅੱਗੇ ਮੰਨਿਆ ਹੈ ਕਿ ਉਸ ਨੇ 5 ਤੋਂ 6 ਕਤਲ ਕੀਤੇ ਨੇ। ਉੱਤਰ ਪ੍ਰਦੇਸ਼ ਪੁਲਿਸ ਹੁਣ ਉਸ ਨੂੰ ਕਾਬੂ ਕਰ ਕੇ ਵਾਪਿਸ ਯੂਪੀ ਲੈਕੇ ਜਾਵੇਗੀ ਅਤੇ ਅਗਲੀ ਕਾਰਵਾਈ ਉਥੇ ਹੀ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਮੁਲਜ਼ਮ ਨੂੰ ਐਂਟੀ ਟਾਸਕ ਗੈਂਗਸਟਰ ਫੋਰਸ ਪੰਜਾਬ ਅਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

ਡੀਜੀਪੀ ਪੰਜਾਬ ਵੱਲੋਂ ਇਸ ਸਬੰਧੀ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਹੈ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੁਲਜ਼ਮ ਤੇ 1 ਲੱਖ ਰੁਪਏ ਦਾ ਉੱਤਰ ਪ੍ਰਦੇਸ਼ ਪੁਲਿਸ ਨੇ ਇਨਾਮ ਵੀ ਰੱਖਿਆ ਹੋਇਆ ਸੀ ਅਤੇ ਉਹ ਧਰੁਵ ਸਿੰਘ ਕਿੰਤੂ ਗੈਂਗ ਦੇ ਨਾਲ ਜੁੜਿਆ ਹੋਇਆ ਸੀ। ਪੁਲਿਸ ਦੇ ਰਿਕਾਰਡ ਦੇ ਮੁਤਾਬਿਕ ਸੁਪਾਰੀ ਕਿਲਰ ਕਸ਼ਅਪ ਤੇ 16 ਦੇ ਕਰੀਬ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਸਨ। ਪੁਲਿਸ ਇਸ ਨੂੰ ਵਡੀ ਕਾਮਯਾਬੀ ਦੇ ਰੂਪ 'ਚ ਵੇਖ ਰਹੀ ਹੈ।

Last Updated : Aug 12, 2023, 3:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.