ETV Bharat / state

'ਮੇਰੇ 'ਚ ਅਣਖ ਸੀ, ਤਾਂ ਮਾਰੀ ਆਪਣੀ ਧੀ', ਕਤਲ ਕਰਨ ਵਾਲੇ ਮੁਲਜ਼ਮ ਪਿਓ ਨੇ ਕੀਤਾ ਸਰੰਡਰ, ਇਕ ਦਿਨ ਦਾ ਮਿਲਿਆ ਪੁਲਿਸ ਰਿਮਾਂਡ

author img

By

Published : Aug 11, 2023, 3:54 PM IST

Updated : Aug 11, 2023, 9:56 PM IST

ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਆਪਣੀ ਲੜਕੀ ਦਾ ਕਤਲ ਕਰਨ ਵਾਲੇ ਪਿਓ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ। ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।

The accused father who killed the girl surrendered
'ਮੇਰੇ 'ਚ ਅਖਣ ਸੀ ਤਾਂ ਮਾਰੀ ਆਪਣੀ ਧੀ', ਕਤਲ ਕਰਨ ਵਾਲੇ ਮੁਲਜ਼ਮ ਪਿਓ ਨੇ ਕੀਤਾ ਸਰੰਡਰ, ਇਕ ਦਿਨ ਦਾ ਮਿਲਿਆ ਪੁਲਿਸ ਰਿਮਾਂਡ

ਧੀ ਦਾ ਕਤਲ ਕਰਨ ਵਾਲਾ ਮੁਲਜ਼ਮ ਦਲਬੀਰ ਸਿੰਘ।

ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਪਿਓ ਨੇ ਆਪਣੀ ਧੀ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਦੇਰ ਰਾਤ ਨੂੰ ਮ੍ਰਿਤਕ ਲੜਕੀ ਦੇ ਪਿਤਾ ਦਲਬੀਰ ਸਿੰਘ ਨੇ ਖੁਦ ਨੂੰ ਪੁਲਿਸ ਦੇ ਅੱਗੇ ਸਰੰਡਰ ਕਰ ਦਿੱਤਾ ਹੈ। ਪੁਲਿਸ ਵੱਲੋਂ ਦਲਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਦਲਬੀਰ ਸਿੰਘ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵਿੱਚ ਅਣਖ ਸੀ ਤੇ ਮੈਂ ਆਪਣੀ ਧੀ ਨੂੰ ਮਾਰ ਦਿੱਤਾ ਹੈ। ਦਲਬੀਰ ਸਿੰਘ ਨੇ ਕਿਹਾ ਕਿ ਧੀ ਮੇਰੀ ਇੱਕ ਰਾਤ ਕਿਸੇ ਦੇ ਘਰ ਰਹਿ ਕੇ ਆਈ ਸੀ। ਦਲਬੀਰ ਸਿੰਘ ਨੇ ਕਿਹਾ ਪਿੰਡ ਵਿੱਚ ਇੰਨੀਆਂ ਕੁੜੀਆਂ ਆਪਣੇ ਘਰੋਂ ਗਈਆਂ ਹਨ। ਇਸ ਲਈ ਬਾਕੀਆਂ ਨੂੰ ਇਹ ਸਬਕ ਦਿੱਤਾ ਹੈ।

ਇਕ ਦਿਨ ਦਾ ਮਿਲਿਆ ਰਿਮਾਂਡ : ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਕੱਲ ਇਸ ਨੂੰ ਅਦਾਲਤ ਵਿੱਚ ਫ਼ਿਰ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਲੜਕੀ ਪਰਸੋਂ ਘਰੋਂ ਦੱਸੇ ਬਗੈਰ ਚਲੀ ਗਈ ਸੀ। ਕੱਲ੍ਹ ਵਾਪਿਸ ਆਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਉ ਧੀ ਵਿੱਚ ਆਪਸ ਵਿੱਚ ਤਕਰਾਰ ਹੋ ਗਿਆ ਤੇ ਦਲਬੀਰ ਸਿੰਘ ਨੇ ਆਪਣੀ ਧੀ ਨੂੰ ਤੇਜ਼ ਹਥਿਆਰਾਂ ਦੇ ਨਾਲ ਵੱਢ ਦਿੱਤਾ।

ਪਿੰਡ ਵਾਸੀਆਂ ਦਾ ਰਿਐਕਸ਼ਨ

ਪਿੰਡ ਵਾਸੀਆਂ ਨੇ ਕੀ ਕਿਹਾ : ਦੂਜੇ ਪਾਸੇ, ਪਿੰਡ ਮੁੱਛਲ ਦੇ ਵਾਸੀਆਂ ਨੇ ਜਿੱਥੇ, ਪਿਤਾ ਵਲੋਂ ਕੀਤੀ ਇਸ ਵਾਰਦਾਤ ਦਾ ਸਮਰਥਨ ਕੀਤਾ, ਉੱਥੇ ਹੀ, ਇੱਕ ਪਿੰਡ ਵਾਸੀ ਨੇ ਪੁਲਿਸ ਤੋਂ ਇਹ ਵੀ ਮੰਗ ਕੀਤੀ ਕਿ ਜਿਸ ਲੜਕੇ ਕਰ ਕੇ ਇਹ ਸਭ ਹੋਇਆ ਹੈ, ਉਸ ਦੇ ਉਪਰ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਜੇਕਰ ਕੋਈ ਮੁੰਡਾ ਜਾਂ ਕੁੜੀ ਅਪਣੀ ਮਰਜ਼ੀ ਨਾਲ ਘਰੋਂ ਨਿਕਲ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮਿਸਾਲ ਦੇਣ ਲਈ ਦਲਬੀਰ ਨੇ ਇਹੋ ਜਿਹਾ ਕਦਮ ਅਣਖ ਦੇ ਚੱਲਦੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ, ਹਾਲਾਂਕਿ ਕਿ ਮ੍ਰਿਤਕ ਲੜਕੀ ਨੂੰ ਮੋਟਰਸਾਇਕਲ ਪਿੱਛੇ ਬੰਨ੍ਹ ਕੇ ਘੜੀਸਣਾ ਗ਼ਲਤ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀ ਨੂੰ ਮਾਰਕੇ ਉਸ ਦੇ ਪੈਰ ਬੰਨ੍ਹ ਕੇ ਮੋਟਰਸਾਇਕਲ ਦੇ ਨਾਲ ਘਸੀਟਦੇ ਹੋਏ ਰੇਲਵੇ ਟਰੈਕ ਤੇ ਲੈਕੇ ਗਿਆ ਸੀ। ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੜਕੀ ਦਾ ਸਸਕਾਰ ਪੁਲਿਸ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ।

Last Updated :Aug 11, 2023, 9:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.