ETV Bharat / state

ਜੰਡਿਆਲਾ ਗੁਰੂ ਵਿਖੇ ਏਐੱਸਆਈ ਦੇ ਕਤਲ 'ਤੇ ਭੜਕੇ ਸੁਨੀਲ ਜਾਖੜ, ਕਿਹਾ-ਇਹ ਪੰਜਾਬ ਦੇ ਵਿਗੜਦੇ ਹਾਲਾਤਾਂ ਦਾ ਟ੍ਰੇਲਰ, ਅੱਗੇ-ਅੱਗੇ ਦੇਖੋ ਕੀ ਹੁੰਦੈ...

author img

By ETV Bharat Punjabi Team

Published : Nov 17, 2023, 5:49 PM IST

Sunil Jakhar's reaction on the murder of ASI at Jandiala Guru
ਜੰਡਿਆਲਾ ਗੁਰੂ ਵਿਖੇ ਏਐੱਸਆਈ ਦੇ ਕਤਲ 'ਤੇ ਭੜਕੇ ਸੁਨੀਲ ਜਾਖੜ, ਕਿਹਾ-ਇਹ ਪੰਜਾਬ ਦੇ ਵਿਗੜਦੇ ਹਾਲਾਤਾਂ ਦਾ ਟ੍ਰੇਲਰ, ਅੱਗੇ ਦੇਖੋ ਕੀ-ਕੀ ਹੁੰਦੈ...

ਜੰਡਿਆਲਾ ਗੁਰੂ ਵਿਖੇ ਏਐੱਸਆਈ ਦੇ ਕਤਲ ਉੱਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਾਨੂੰਨ ਪ੍ਰਬੰਧ ਉੱਤੇ ਸਵਾਲ ਖੜ੍ਹੇ ਕੀਤੇ ਹਨ। Sunil Jakhar's reaction on the murder of ASI

ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ।

ਅੰਮ੍ਰਿਤਸਰ : ਨਗਰ ਨਿਗਮ ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆਉਣ ਉੱਤੇ ਲਗਾਤਾਰ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਵਰਕਰਾਂ ਤੇ ਨੇਤਾਵਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ, ਜਿਸ ਦੇ ਮੱਦੇਨਜਰ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅੰਮ੍ਰਿਤਸਰ ਪਹੁੰਚੇ ਅਤੇ ਉਹਨਾਂ ਭਾਜਪਾ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਨਗਰ ਨਿਗਮ ਚੋਣਾਂ ਦੀ ਰਣਨੀਤੀ ਤਿਆਰ ਕੀਤੀ।

ਕੀ ਬੋਲੇ ਸੁਨੀਲ ਜਾਖੜ : ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਦਲਾਵ ਦੇ ਨਾਮ ਉੱਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ ਤੇ ਲੋਕ ਸਮਝ ਚੁੱਕੇ ਹਨ ਕਿ ਬਦਲਾਵ ਦੇ ਨਾਮ ਦੇ ਉਹਨਾਂ ਨਾਲ ਧੋਖਾ ਹੋਇਆ। ਉਹਨਾਂ ਕਿਹਾ ਕਿ ਹੁਣ ਆਪ ਸਰਕਾਰ ਨੇ ਪੰਜਾਬ ਵਿੱਚੋਂ ਕਣਕ ਬੰਦ ਕਰਕੇ ਆਟਾ ਸਕੀਮ ਸ਼ੁਰੂ ਕੀਤੀ ਹੈ ਅਤੇ ਇਸ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਟੇ ਵਾਲੀਆਂ ਥੈਲੀਆਂ ਉੱਤੇ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਚੁਪਕਾਉਣਗੇ ਅਤੇ ਫਿਰ ਉਸ ਦੇ ਵਿੱਚੋਂ ਵੀ ਠੱਗੀ ਤੇ ਘਪਲੇ ਦੀ ਬਦਬੂ ਆਵੇਗੀ।

ਕੇਜਰੀਵਾਲ ਦੇ ਮਾਮਲੇ ਉੱਤੇ ਪ੍ਰਤੀਕਰਮ : ਉਹਨਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਉਹ ਪੰਜਾਬ ਦੇ ਵਿੱਚੋਂ ਰੈਵਨਿਊ ਜਨਰੇਟ ਕਰਨਗੇ। ਉਹਨਾਂ ਕਿਹਾ ਸਿਰਫ ਆਪ ਸਰਕਾਰ ਨੇ ਆਪਣੇ ਲੀਡਰਾਂ ਤੇ ਨੇਤਾਵਾਂ ਵਾਸਤੇ ਹੀ ਰੈਵਨਿਊ ਜਨਰੇਟ ਕੀਤਾ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸ਼ਰਾਬ ਘਟਾਲੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦਾ ਵੀ ਨਾਮ ਹੁਣ ਸਾਹਮਣੇ ਆ ਰਿਹਾ ਹੈ। ਜੇਕਰ ਅਰਵਿੰਦ ਕੇਜਰੀਵਾਲ ਨੂੰ ਜੇਲ ਹੁੰਦੀ ਹੈ ਤਾਂ ਫਿਰ ਪੰਜਾਬ ਨੂੰ ਆਪਣਾ ਮੁੱਖ ਮੰਤਰੀ ਜਰੂਰ ਮਿਲੇਗਾ।

ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਲਾ ਐਂਡ ਆਰਡਰ ਦੇ ਉੱਪਰ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਹਨ। ਤਾਜ਼ਾ ਮਾਮਲਾ ਅੱਜ ਦਾ ਹੈ ਕਿ ਜੰਡਿਆਲਾ ਗੁਰੂ ਵਿਖੇ ਇੱਕ ਪੁਲਿਸ ਅਧਿਕਾਰੀ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਥੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਬਣ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੇ ਰਾਜ ਦੇ ਵਿੱਚ ਇਹ ਤਾਂ ਸਿਰਫ ਇੱਕ ਫਿਲਮ ਦਾ ਟਰੇਲਰ ਹੀ ਸਾਹਮਣੇ ਆਇਆ ਹੈ ਆਉਣ ਵਾਲੇ ਸਮੇਂ ਵਿੱਚ ਪੂਰੀ ਫਿਲਮ ਸਾਹਮਣੇ ਆਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.