ETV Bharat / state

ਸੁਖਬੀਰ ਬਾਦਲ ਨੇ ਸਟੇਜ ਤੋਂ ਇਹ ਕੀਤੇ ਵੱਡੇ ਐਲਾਨ

author img

By

Published : Oct 10, 2021, 8:25 PM IST

ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਦੋ ਹਜਾਰ ਬਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਬਣਦੀ ਹੈ ਤਾਂ ਪੂਰੇ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਨ੍ਹਾਂ ਦੇ ਦੁਬਾਰਾ ਤੋਂ ਕਾਰਡ ਬਣਾਏ ਜਾਣਗੇ ਅਤੇ ਗ਼ਰੀਬ ਲੋਕਾਂ ਦੇ ਨੀਲੇ ਕਾਰਡ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਧਾਰਕਾਂ ਦੇ ਪਰਿਵਾਰਾਂ ‘ਚੋਂ ਮਹਿਲਾ ਮੁਖੀ ਔਰਤ ਨੂੰ 2000 ਰੁਪਇਆ ਪ੍ਰਤੀ ਮਹੀਨਾ ਵੀ ਦਿੱਤਾ ਜਾਵੇਗਾ।

ਸੁਖਬੀਰ ਬਾਦਲ ਨੇ ਸਟੇਜ ਤੋਂ ਇਹ ਕੀਤੇ ਵੱਡੇ ਐਲਾਨ
ਸੁਖਬੀਰ ਬਾਦਲ ਨੇ ਸਟੇਜ ਤੋਂ ਇਹ ਕੀਤੇ ਵੱਡੇ ਐਲਾਨ

ਅੰਮ੍ਰਿਤਸਰ: ਪੂਰੇ ਦੇਸ਼ ਦੇ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਅੰਦੋਲਨ ਆਪਣੇ ਸਿਖਰ ਤੇ ਹੈ। ਉੱਥੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸੂਬੇ ਦੇ ਵਿੱਚ ਸਿਆਸੀ ਮਾਹੌਲ ਗਰਮਾ ਚੁੱਕਿਆ ਹੈ। ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਦੇ ਸਮਾਗਮਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਪਰ ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ(Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(Sukhbir Singh Badal) ਅੰਮ੍ਰਿਤਸਰ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਵੈਸਟ ‘ਚ ਮੀਟਿੰਗਾਂ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ(Sukhbir Singh Badal) ਵਿਧਾਨ ਸਭਾ ਹਲਕਾ ਵੈਸਟ ‘ਚ ਪੈਂਦੇ ਮੰਦਰਾਂ-ਗੁਰਦੁਆਰਿਆਂ-ਮਸੀਤਾਂ 'ਚ ਵੀ ਨਤਮਸਤਕ ਹੋ ਰਹੇ ਹਨ।

ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਦੋ ਹਜਾਰ ਬਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ(Shiromani Akali Dal) ਦੀ ਸਰਕਾਰ ਬਣਦੀ ਹੈ ਤਾਂ ਪੂਰੇ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ। ਉਨ੍ਹਾਂ ਦੇ ਦੁਬਾਰਾ ਤੋਂ ਕਾਰਡ ਬਣਾਏ ਜਾਣਗੇ ਅਤੇ ਗ਼ਰੀਬ ਲੋਕਾਂ ਦੇ ਨੀਲੇ ਕਾਰਡ ਵੀ ਬਣਾਏ ਜਾਣਗੇ ਅਤੇ ਨੀਲੇ ਕਾਰਡ ਧਾਰਕਾਂ ਦੇ ਪਰਿਵਾਰਾਂ ‘ਚੋਂ ਮਹਿਲਾ ਮੁਖੀ ਔਰਤ ਨੂੰ 2000 ਰੁਪਇਆ ਪ੍ਰਤੀ ਮਹੀਨਾ ਵੀ ਦਿੱਤਾ ਜਾਵੇਗਾ।

ਸੁਖਬੀਰ ਬਾਦਲ ਨੇ ਸਟੇਜ ਤੋਂ ਇਹ ਕੀਤੇ ਵੱਡੇ ਐਲਾਨ

ਇਸੇ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਹ ਪ੍ਰਤੀਸ਼ਤ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ ਅਤੇ ਅਤੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਗ਼ਰੀਬ ਬੱਚਿਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖਾਲਸਾ ਕਾਲਜ ਵਿੱਚ 33 ਪਰਸੈਂਟ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ ਅਤੇ ਇਹ ਸਾਰਾ ਖਰਚਾ ਸਰਕਾਰ ਆਪਣੇ ਕੋਲੋਂ ਕਰੇਗੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬੜੀਆਂ ਗਾਰੰਟੀਆਂ ਦਿੱਤੀਆਂ ਜਾ ਰਹੀਆਂ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਗਰੰਟੀ ਨਹੀਂ ਇਹ ਉਨ੍ਹਾਂ ਦੀ ਜ਼ੁਬਾਨ ਹੈ ਕਿ ਜੋ ਉਨ੍ਹਾਂ ਦੀ ਪਾਰਟੀ ਕਹਿੰਦੀ ਹੈ ਤੇ ਉਹ ਕਰਕੇ ਵੀ ਵਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇਗੀ ਤੇ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਅੱਜ ਫੇਰ ਘੇਰ ਲਿਆ ਕਿਸਾਨਾਂ ਨੇ ਅਕਾਲੀ ਦਲ ਦਾ ਪ੍ਰਧਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.