ETV Bharat / state

Students protest in Amritsar: ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਹਰ ਵਿਦਿਆਰਥੀਆਂ ਦਾ ਪ੍ਰਦਰਸ਼ਨ, ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਕਾਲਰ ਨਾਲ ਧੱਕਾ ਕਰਨ ਦੇ ਇਲਜ਼ਾਮ

author img

By ETV Bharat Punjabi Team

Published : Sep 18, 2023, 8:16 PM IST

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੀਨੀਵਰਸਿਟੀ (Guru Nanak Dev University) ਦੇ ਬਾਹਰ ਵਿਦਿਆਰਥੀਆਂ ਵੱਲੋਂ ਵੱਡਾ ਪ੍ਰਦਰਸ਼ਨ ਉਲੀਕਿਆ ਗਿਆ। ਇਸ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੂੰ ਕਿਸਾਨਾਂ ਦਾ ਵੀ ਸਾਥ ਮਿਲਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀ ਦੇ ਧੱਕੇ ਖ਼ਿਲਾਫ਼ ਬੋਲਣ ਵਾਲੇ ਵਿਦਿਆਰਥੀ ਆਗੂਆਂ ਨੂੰ ਜ਼ਬਰੀ ਯੂਨੀਵਰਸਿਟੀ ਤੋਂ ਬਹਰ ਕੀਤਾ ਜਾ ਰਿਹਾ ਹੈ।

Students protest outside Guru Nanak Dev University in Amritsar
Students protest in Amritsar: ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਹਰ ਵਿਦਿਆਰਥੀਆਂ ਦਾ ਪ੍ਰਦਰਸ਼ਨ,ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਕਾਲਰ ਨਾਲ ਧੱਕਾ ਕਰਨ ਦੇ ਇਲਜ਼ਾਮ

ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਕਾਲਰ ਨਾਲ ਧੱਕਾ ਕਰਨ ਦੇ ਇਲਜ਼ਾਮ

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੈ ਜਿੱਥੇ ਰਾਜਨੀਤਕ ਸ਼ਾਸਤਰ ਦੇ ਸਕਾਲਰ ਵਿਜੇ ਕੁਮਾਰ ਖ਼ਿਲਾਫ਼ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਹੋਇਆ ਵਿਦਿਆਰਥੀਆਂ ਨੇ ਇੱਕਜੁੱਟ ਹੋਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ (Demonstration against university administration) ਕੀਤਾ। ਪ੍ਰਦਰਸ਼ਨਕਾਰੀ ਸਕਾਲਰ ਵਿਜੇ ਕੁਮਾਰ ਨੇ ਕਿਹਾ ਕਿ ਯੂਨੀਵਰਿਸਟੀ ਦੀ ਲਾਇਬ੍ਰੇਰੀ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ ਅਤੇ ਪੱਖੇ ਨਾ ਚੱਲਣ ਕਰਕੇ ਗਰਮੀ ਵਿੱਚ ਲਾਇਬ੍ਰੇਰੀ ਅੰਦਰ ਪੜ੍ਹਿਆ ਵੀ ਨਹੀਂ ਜਾ ਸਕਦਾ।

ਯੂਨੀਵਰਸਿਟੀ ਦੀਆਂ ਕਮੀਆਂ ਵਿਰੁੱਧ ਆਵਾਜ਼ ਬੁਲੰਦ : ਸਕਾਲਰ ਮੁਤਾਬਿਕ ਜਦੋਂ ਉਨ੍ਹਾਂ ਨੇ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨ ਨੂੰ ਲੈਕੇ ਆਵਾਜ਼ ਬੁਲੰਦ ਕੀਤੀ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਗੈਰ ਕੋਈ ਕਾਰਣ ਦੱਸੇ ਉਸ ਦੀ ਰੈਗੂਲਰ ਚੱਲ ਰਹੀ ਪੀਐੱਚਡੀ ਨੂੰ ਰੋਕ ਦਿੱਤਾ ਅਤੇ ਉਸ ਦੀ ਐਂਟਰੀ ਨੂੰ ਵੀ ਯੂਨੀਵਰਸਿਟੀ ਵਿੱਚ ਬੈਨ ਕਰ ਦਿੱਤਾ। ਸਕਾਲਰ ਨੇ ਅੱਗੇ ਕਿਹਾ ਕਿ ਜੋ ਵੀ ਯੂਨੀਵਰਸਿਟੀ ਦੀਆਂ ਕਮੀਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਧੱਕੇਸ਼ਾਹੀ ਤੋਂ ਡਰਦੇ ਵਿਦਿਆਰਥੀ ਧਰਨੇ ਵਿੱਚ ਵੀ ਸ਼ਾਮਿਲ ਨਹੀਂ ਹੋ ਰਹੇ: ਇਸ ਤਰ੍ਹਾਂ ਵਿਦਿਆਰਥੀ ਆਗੂ ਤਾਨੀਆ ਨੇ ਕਿਹਾ ਕਿ ਪਹਿਲਾਂ ਵਿਦਿਆਰਥੀਆਂ ਲਈ ਆਵਾਜ਼ ਬੁਲੰਦ ਕਰਨ ਉੱਤੇ ਸਕਾਲਰ ਵਿਜੇ ਕੁਮਾਰ ਨਾਲ ਧੱਕਾ ਹੋਇਆ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਵਿਜੇ ਕੁਮਾਰ ਨਾਲ ਲਾਮਬੰਦ ਹੋਕੇ ਚੱਲਣ ਲਈ ਉਸ ਉੱਤੇ ਵੀ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਸ਼ਰੇਆਮ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਇਆ (The voice of the students is being suppressed) ਜਾ ਰਿਹਾ ਹੈ। ਧੱਕੇਸ਼ਾਹੀ ਤੋਂ ਡਰਦੇ ਵਿਦਿਆਰਥੀ ਧਰਨੇ ਵਿੱਚ ਵੀ ਸ਼ਾਮਿਲ ਨਹੀਂ ਹੋ ਰਹੇ।

ਕਿਸਾਨ ਆਗੂਆਂ ਦਾ ਮਿਲਿਆ ਸਾਥ: ਉੱਧਰ ਇਹਨਾਂ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨਾਲ ਧੱਕਾ ਹੁੰਦਾ ਦੇਖ ਉਹ ਇਹਨਾਂ ਦੇ ਹੱਕ ਵਿੱਚ ਹੋਕਾ ਦੇਣ ਪਹੁੰਚੇ ਹਨ। ਜੇਕਰ ਇਹਨਾਂ ਵਿਦਿਆਰਥੀਆਂ ਦੀਆ ਮੰਗਾ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.