SGPC ਪ੍ਰਧਾਨ ਦੇ ਪੰਜਾਬ ਸਰਕਾਰ ਨੂੰ ਤਿੱਖੇ ਤੇਵਰ

author img

By

Published : Sep 19, 2021, 6:52 PM IST

SGPC ਪ੍ਰਧਾਨ ਦੇ ਪੰਜਾਬ ਸਰਕਾਰ ਨੂੰ ਤਿੱਖੇ ਤੇਵਰ

ਬੀਬੀ ਜਗੀਰ ਕੌਰ (Bibi Jagir Kaur)ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜੋ ਇਸ ਸਮੇਂ ਹਾਲਾਤ ਹਨ ਉਹ ਬਹੁਤ ਹੀ ਡਰਾਵਣੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਪਰਾਧਿਕ ਘਟਨਾਵਾ ਵੱਧਣ ਕਾਰਨ ਪੰਜਾਬ ਦੇ ਲੋਕ ਸਹਿਮ ਦੇ ਮਾਹੌਲ ਵਿੱਚ ਹਨ।

ਅੰਮ੍ਰਿਤਸਰ: ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਅਪਰਾਧ ਕਾਰਨ ਜਿੱਥੇ ਪੰਜਾਬ ਦੀਆਂ ਵਿਰੋਧੀ ਧਿਰਾਂ ਤੇ ਆਮ ਲੋਕ ਪੰਜਾਬ ਸਰਕਾਰ (Government of Punjab) ਤੇ ਪੰਜਾਬ ਪੁਲਿਸ (Punjab Police) ‘ਤੇ ਸਵਾਲ ਚੁੱਕ ਰਹੇ ਸਨ। ਉੱਥੇ ਹੀ ਹੁਣ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਲੈਕੇ ਪੰਜਾਬ ਸਰਕਾਰ (Government of Punjab) ਨੂੰ ਘੇਰ ਰਹੀਆਂ ਹਨ। ਐੱਸ.ਜੀ.ਪੀ.ਸੀ. ਦੀ ਪ੍ਰਧਾਨ ਬੀਬੀ ਜਗੀਰ ਕੌਰ (SGPC President Bibi Jagir Kaur) ਨੇ ਪੰਜਾਬ ਵਿੱਚ ਕਾਨੂੰਨ ਠੀਕ ਨਾ ਹੋਣ ਦਾ ਦਾਅਵਾ ਕਰਦੇ ਹੋਏ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ।

SGPC ਪ੍ਰਧਾਨ ਦੇ ਪੰਜਾਬ ਸਰਕਾਰ ਨੂੰ ਤਿੱਖੇ ਤੇਵਰ

ਬੀਬੀ ਜਗੀਰ ਕੌਰ (Bibi Jagir Kaur)ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜੋ ਇਸ ਸਮੇਂ ਹਾਲਾਤ ਹਨ ਉਹ ਬਹੁਤ ਹੀ ਡਰਾਵਣੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਪਰਾਧਿਕ ਘਟਨਾਵਾ ਵੱਧਣ ਕਾਰਨ ਪੰਜਾਬ ਦੇ ਲੋਕ ਸਹਿਮ ਦੇ ਮਾਹੌਲ ਵਿੱਚ ਹਨ।

ਬੀਬੀ ਜਗੀਰ ਕੌਰ(Bibi Jagir Kaur) ਇਨ੍ਹਾਂ ਸਾਰੀਆਂ ਅਪਰਾਧਿਕ ਘਟਨਾਵਾਂ ਲਈ ਪੰਜਾਬ ਸਰਕਾਰ (Government of Punjab)ਤੇ ਪੰਜਾਬ ਪੁਲਿਸ (Punjab Police)ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਪੰਜਾਬ ਸਰਕਾਰ (Government of Punjab)ਤੇ ਪੰਜਾਬ ਪੁਲਿਸ (Punjab Police) ਦੀ ਮਿਲੀ ਭੁਗਤ ਨਾਲ ਹੀ ਮੁਲਜ਼ਮ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਕਾਂਗਰਸੀਆਂ ਨੂੰ ਸਿਰਫ਼ ਕੁਰਸੀ ਦੀ ਹੀ ਚਿੰਤਾ ਲੱਗੀ ਹੋਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਪੰਜਾਬ ਅਤੇ ਪੰਜਾਬੀਆਂ ਲਈ ਫਿਕਰਮੰਦ ਨਾ ਹੋਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਖੁਦ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਪੈਂਦਾ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕ (Unemployed teachers) ਅਤੇ ਮੁਲਾਜ਼ਮ ਚੱਪੇ-ਚੱਪੇ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਪਰ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਆਪਣੀ ਕੁਰਸੀ ਦੀ ਦੌੜ ਦੇ ਵਿੱਚ ਲੱਗੀ ਹੋਈ ਹੈ।

ਇਸ ਮੌਕੇ ਬੀਬੀ ਜਗੀਰ ਕੌਰ ਨੇ ਗੁਰੂ ਘਰਾਂ ਦੀ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਦੇ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ‘ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀਆਂ ਕਰਨ ਵਾਲੇ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਵੱਲੋਂ ਦਿਮਾਗੀ ਹਾਲਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਅਸਾਨੀ ਨਾਲ ਛੱਡ ਦਿੱਤਾ ਜਾਦਾ ਹੈ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ: ਕਾਂਗਰਸ ਨੂੰ ਪੰਜਾਬ ਦੀ ਸੱਤਾ ‘ਚ ਲਿਆਉਣ ਤੋਂ ਲੈ ਕੇ ਕੁਰਸੀ ਛੱਡਣ ਤੱਕ ਦਾ ਸਫ਼ਰ

ETV Bharat Logo

Copyright © 2024 Ushodaya Enterprises Pvt. Ltd., All Rights Reserved.