ETV Bharat / state

ਹੈਰੀਟੇਜ ਸਟ੍ਰੀਟ ਨਜ਼ਦੀਕ ਸੀਵਰੇਜ ਠੀਕ ਕਰਨ ਆਏ ਨਿਗਮ ਕਾਮਿਆਂ ਤੇ ਕੌਂਸਲਰ ਨਾਲ ਉਲਝੇ ਸੁਰੱਖਿਆ ਗਾਰਡ, ਇਲਾਕਾ ਵਾਸੀਆਂ 'ਚ ਰੋਸ

author img

By

Published : Jul 12, 2023, 6:40 PM IST

ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਨੂੰ ਜਾਣ ਵਾਲੇ ਰਸਤੇ ਨਜ਼ਦੀਕ ਸੀਵਰੇਜ ਠੀਕ ਨਾ ਹੋਣ ਕਾਰਨ ਨਿਗਮ ਕਾਮਿਆਂ ਵੱਲੋਂ ਪੱਥਰ ਦੀ ਪੁਟਾਈ ਕੀਤੀ ਗਈ। ਇਸ ਗੱਲ ਨੂੰ ਲੈ ਕੇ ਹੈਰੀਟੇਜ ਸਟ੍ਰੀਟ ਦੇ ਸੁਰੱਖਿਆ ਗਾਰਡ ਤੇ ਨਿਗਮ ਅਧਿਕਾਰੀ ਆਪਸ ਵਿੱਚ ਉਲਝ ਗਏ। ਲੋਕਾਂ ਨੇ ਸੁਰੱਖਿਆ ਗਾਰਡਾਂ ਨੂੰ ਗਲਤ ਦੱਸਦਿਆਂ ਗੰਭੀਰ ਇਲਜ਼ਾਮ ਲਾਏ ਹਨ।

Security guards clashed with the corporation workers who came to fix the sewage near Heritage Street
ਹੈਰੀਟੇਜ ਸਟ੍ਰੀਟ ਨਜ਼ਦੀਕ ਸੀਵਰੇਜ ਠੀਕ ਕਰਨ ਆਏ ਨਿਗਮ ਦੇ ਕਾਮਿਆਂ ਨਾਲ ਉਲਝੇ ਸੁਰੱਖਿਆ ਗਾਰਡ

ਹੈਰੀਟੇਜ ਸਟ੍ਰੀਟ ਨਜ਼ਦੀਕ ਸੀਵਰੇਜ ਠੀਕ ਕਰਨ ਆਏ ਨਿਗਮ ਕਾਮਿਆਂ ਤੇ ਕੌਂਸਲਰ ਨਾਲ ਉਲਝੇ ਸੁਰੱਖਿਆ ਗਾਰਡ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਦੇ ਰਸਤੇ ਵਿਚ ਸੀਵਰੇਜ ਦੀ ਸਮੱਸਿਆ ਨਾਲ ਇਲਾਕਾ ਵਾਸੀ ਕਈ ਦਿਨਾਂ ਤੋਂ ਜੂਝ ਰਹੇ ਸਨ। ਇਸ ਸੀਵਰੇਜ ਪਾਈਪ ਨੂੰ ਠੀਕ ਕਰਨ ਲਈ ਪੱਥਰ ਤੋੜਨ ਨੂੰ ਲੈ ਕੇ ਨਗਰ ਨਿਗਮ ਤੇ ਇਲਾਕੇ ਦੇ ਲੋਕਾਂ ਦੀ ਹੈਰੀਟੇਜ ਸਟ੍ਰੀਟ ਦੇ ਸੁਰੱਖਿਆ ਗਾਰਡ ਦੇ ਵਿਚਾਲੇ ਝੜਪ ਹੋ ਗਈ। ਉਸ ਸਮੇਂ ਇਲਾਕੇ ਦੇ ਕੌਂਸਲਰ ਜਰਨੈਲ ਸਿੰਘ ਡੌਟ ਵੀ ਮੌਜੂਦ ਸਨ। ਉਨ੍ਹਾਂ ਦੇ ਕਿਹਣ ਦੇ ਬਾਵਜੂਦ ਸੁਰੱਖਿਆ ਗਾਰਡ ਕਿਸੇ ਦੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਸਨ। ਜਿਸਦੇ ਚਲਦੇ ਮਾਮਲਾ ਕਾਫੀ ਭੱਖ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ।

ਹੈਰੀਟੇਜ ਸਟ੍ਰੀਟ ਨਜ਼ਦੀਕ ਇਲਾਕੇ ਵਿੱਚ ਸੀਵਰੇਜ ਜਾਮ ਹੋਣ ਕਾਰਨ ਲੋਕ ਸਨ ਪਰੇਸ਼ਾਨ : ਇਸ ਮੌਕੇ ਇਲਾਕੇ ਦੇ ਲੋਕਾਂ ਤੇ ਕੌਂਸਲਰ ਜਰਨੈਲ ਸਿੰਘ ਡੌਟ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੱਛਲੇ ਦੋ ਮਹੀਨੇ ਤੋਂ ਅਸੀ ਇਲਾਕੇ ਵਿਚ ਨਰਕ ਤੋਂ ਵੀ ਮਾੜੀ ਜ਼ਿੰਦਗੀ ਜੀਣ ਨੂੰ ਮਜਬੂਰ ਹੋਏ ਪਏ ਹਾਂ। ਉਨ੍ਹਾਂ ਕਿਹਾ ਕਿ ਇਲਾਕੇ ਦਾ ਸੀਵਰੇਜ ਸਿਸਟਮ ਜਾਮ ਹੋਣ ਕਰਕੇ ਗਲੀਆਂ ਵਿੱਚ ਕਾਫੀ ਗੰਦਾ ਪਾਣੀ ਖੜ੍ਹਾ ਹੋਈਆ ਸੀ, ਜਿਸਦੇ ਚਲਦੇ ਕਈ ਵਾਰ ਇਲਾਕੇ ਦੇ ਕੌਂਸਲਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸਦੀ ਸ਼ਿਕਾਇਤ ਵੀ ਕੀਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ।

ਲੋਕਾਂ ਦੇ ਕਾਰੋਬਾਰ ਉਤੇ ਵੀ ਪੈ ਰਿਹਾ ਅਸਰ : ਉਨ੍ਹਾਂ ਕਿਹਾ ਕਿ ਪਿੱਛਲੇ ਦਿਨੀਂ ਤੇਜ਼ ਬਾਰਿਸ਼ ਹੋਣ ਕਰਕੇ ਇਲਾਕੇ ਦੀ ਬਿਜਲੀ ਬੰਦ ਹੋ ਗਈ ਤੇ ਤਿੰਨ ਦਿਨ ਬਿਜਲੀ ਠੀਕ ਕਰਨ ਨੂੰ ਲੱਗ ਗਏ। ਉਨ੍ਹਾਂ ਕਿਹਾ ਕਿ ਖਰਾਬ ਬਿਜਲੀ ਤੇ ਖੜ੍ਹੇ ਪਾਣੀ ਕਾਰਨ ਕਾਰੋਬਾਰ ਨੂੰ ਵੀ ਕਾਫੀ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਡੀਸੀ ਸਾਹਿਬ ਤੇ ਹਲਕੇ ਦੇ ਵਿਧਾਇਕ ਦੀਆਂ ਹਦਾਇਤਾਂ ਉਤੇ ਅੱਜ ਨਗਰ ਨਿਗਮ ਦੇ ਅਧਿਕਾਰੀ ਸੀਵਰੇਜ ਠੀਕ ਕਰਨ ਲਈ ਪਹੁੰਚੇ ਤੇ ਉਨ੍ਹਾਂ ਦੇ ਨਾਲ ਹੈਰੀਟੇਜ ਸਟ੍ਰੀਟ ਦੇ ਸੁਰੱਖਿਆ ਗਾਰਡ ਉਲਝ ਪਏ।

ਕੌਂਸਲਰ ਵੱਲੋਂ ਸੁਰੱਖਿਆ ਗਾਰਡਾਂ ਉਤੇ ਗੰਭੀਰ ਇਲਜ਼ਾਮ : ਕੌਂਸਲਰ ਨੇ ਕਿਹਾ ਕਿ ਹੈਰੀਟੇਜ ਸਟ੍ਰੀਟ ਤੋਂ ਗੁਰੂ ਘਰ ਜਾਉਣ ਵਾਲੇ ਸ਼ਰਧਾਲੂਆ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਦੇ ਚਲਦੇ ਹੈਰੀਟੇਜ ਸਟ੍ਰੀਟ ਦੇ ਰਸਤੇ ਵਿੱਚ ਪੱਥਰ ਤੋੜਿਆ ਜਾਣਾ ਸੀ। ਸੁਰੱਖਿਆ ਗਾਰਡ ਤੋੜਨ ਨਹੀਂ ਦੇ ਰਹੇ ਸਨ। ਉਨ੍ਹਾਂ ਕਿਹਾ ਸੁਰੱਖਿਆ ਗਾਰਡ ਪੈਸੈ ਲੈਕੇ ਇੱਥੇ ਰੇਹੜੀਆਂ ਲਗਵਾਉਂਦੇ ਹਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਪ੍ਰਸ਼ਾਸਨ ਦੇ ਕੰਮ ਵਿਚ ਵਿਘਣ ਪਾਉਣ ਤੇ ਲੋਕਾਂ ਦੇ ਨਾਲ ਉਲਝਣ ਨੂੰ ਲੈਕੇ ਮਾਮਲਾ ਦਰਜ ਕਰਵਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.