ETV Bharat / state

ਸਸਪੈਂਡ ਪੁਲਿਸ ਮੁਲਾਜ਼ਮ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਪਿਓ ਦੀ ਥਾਂ ਮਿਲੀ ਸੀ ਨੌਕਰੀ

author img

By

Published : Jul 12, 2023, 4:02 PM IST

Suspended policeman died due to drug overdose, the only brother of two sisters
ਸਸਪੈਂਡ ਪੁਲਿਸ ਮੁਲਾਜ਼ਮ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਬਟਾਲਾ ਵਿੱਚ ਇਕ ਮੁਅੱਤਲ ਪੁਲਿਸ ਮੁਲਾਜ਼ਮ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਉਕਤ ਨੌਜਵਾਨ ਨੂੰ ਆਪਣੀ ਪਿਤਾ ਦੀ ਥਾਂ ਉਤੇ ਨੌਕਰੀ ਮਿਲੀ ਸੀ, ਪਰ ਨਸ਼ੇ ਦੀ ਮਾੜੀ ਆਦਤ ਕਾਰਨ ਮਹਿਕਮੇ ਵਿੱਚੋਂ ਵੀ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਮ੍ਰਿਤਕ ਦੀਆਂ ਪਿੱਛੇ ਦੋ ਭੈਣਾਂ ਤੇ ਮਾਂ ਰਹਿ ਗਈਆਂ ਹਨ।

ਸਸਪੈਂਡ ਪੁਲਿਸ ਮੁਲਾਜ਼ਮ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਬਟਾਲਾ : ਬਟਾਲੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਮੁਅੱਤਲ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਸਾਹਿਲ ਕੁਮਾਰ (25) ਥਾਣਾ ਗਾਂਧੀ ਕੈਂਪ ਦਾ ਰਹਿਣ ਵਾਲਾ ਸੀ। ਉਸ ਨੂੰ ਕੁਝ ਸਮਾਂ ਪਹਿਲਾਂ ਨਸ਼ੇ ਦੇ ਮਾਮਲੇ ਵਿੱਚ ਪੁਲੀਸ ਵਿਭਾਗ ਤੋਂ ਮੁਅੱਤਲ ਕੀਤਾ ਗਿਆ ਸੀ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।

ਪਿਤਾ ਦੀ ਥਾਂ 'ਤੇ ਮਿਲੀ ਸੀ ਨੌਕਰੀ : ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਗਾਂਧੀ ਕੈਂਪ ਦਾ ਰਹਿਣ ਵਾਲਾ 25 ਸਾਲਾ ਸਾਹਿਲ ਕੁਮਾਰ ਨਸ਼ੇ ਕਰਨ ਦਾ ਆਦੀ ਸੀ। ਕੁਝ ਸਮਾਂ ਪਹਿਲਾਂ ਉਸ ਦੇ ਪੁਲਿਸ ਮੁਲਾਜ਼ਮ ਪਿਤਾ ਦੀ ਮੌਤ ਹੋਈ ਸੀ। ਪਿਤਾ ਦੀ ਡਿਊਟੀ ਦੌਰਾਨ ਮੌਤ ਮਗਰੋਂ ਸਾਹਿਲ ਨੂੰ ਉਨ੍ਹਾਂ ਦੀ ਥਾਂ ਨੌਕਰੀ ਮਿਲੀ ਸੀ। ਮਹਿਕਮੇ ਵਿੱਚ ਵੀ ਨਸ਼ੇ ਦੇ ਮਾਮਲੇ ਕਾਰਨ ਸਾਹਿਬ ਨੂੰ ਉਥੇ ਮੁਅੱਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਸਾਹਿਲ ਦੀਆਂ ਦੋ ਭੈਣਾਂ ਤੇ ਮਾਂ ਸੀ, ਜਿਨ੍ਹਾਂ ਨੂੰ ਸਿਰਫ ਸਾਹਿਲ ਦਾ ਸਹਾਰਾ ਸੀ।

ਪਰਿਵਾਰ ਨੇ ਸਾਹਿਲ ਦਾ ਨਸ਼ਾ ਛੁਡਾਉਣ ਦੀ ਕੀਤੀ ਕਈ ਵਾਰ ਕੋਸ਼ਿਸ਼ : ਉਥੇ ਹੀ ਮ੍ਰਿਤਕ ਨੌਜਵਾਨ ਦੀ ਭੈਣ ਅਤੇ ਮਾਮਾ ਜਸਵਿੰਦਰ ਨੇ ਦੱਸਿਆ ਕਿ ਮ੍ਰਿਤਕ ਸਾਹਿਲ ਕੁਮਾਰ ਨੂੰ ਉਸਦੇ ਪੁਲਿਸ ਮੁਲਾਜ਼ਮ ਪਿਤਾ ਦੀ ਮੌਤ ਤੋਂ ਬਾਅਦ ਪਿਤਾ ਦੀ ਜਗ੍ਹਾ ਉਤੇ ਪੁਲਿਸ ਮਹਿਕਮੇ ਵਿੱਚ ਸਿਪਾਹੀ ਦੀ ਨੌਕਰੀ ਮਿਲੀ ਸੀ, ਪਰ ਸਾਹਿਲ ਨੂੰ ਨਸ਼ੇ ਦੀ ਆਦਤ ਲੱਗਣ ਕਾਰਨ ਪੁਲਿਸ ਮਹਿਕਮੇ ਨੇ ਸਸਪੈਂਡ ਕਰ ਦਿੱਤਾ ਸੀ ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ ਉਸਦੀ ਨਸ਼ੇ ਦੀ ਆਦਤ ਛੁਡਵਾਉਣ ਦੀ, ਪਰ ਸਭ ਕੁਝ ਵਿਅਰਥ ਗਿਆ ਅਤੇ ਹੁਣ ਉਸੇ ਨਸ਼ੇ ਨੇ ਸਾਹਿਲ ਨੂੰ ਮੌਤ ਦੀ ਡੂੰਘੀ ਨੀਂਦ ਸੁਆ ਦਿੱਤਾ ਹੈ। ਮਾਂ ਅਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ।

ਇਲਾਕੇ ਵਿੱਚ ਪਹਿਲਾਂ ਵੀ ਨਸ਼ੇ ਕਾਰਨ ਹੋਈਆਂ ਦੋ ਮੌਤਾ, ਪੁਲਿਸ ਸੁੱਤੀ ਕੁੰਭਕਰਨੀ ਨੀਂਦ : ਓਥੇ ਹੀ ਮੁਹੱਲਾ ਗਾਂਧੀ ਕੈਂਪ ਦੇ ਕੌਂਸਲਰ ਹੀਰਾ ਲਾਲ ਨੇ ਸਾਹਿਲ ਦੀ ਓਵਰ ਡੋਜ਼ ਨਾਲ ਹੋਈ ਮੌਤ ਬਾਰੇ ਦੱਸਦਿਆਂ ਕਿਹਾ ਕਿ ਗਾਂਧੀ ਕੈਂਪ ਵਿੱਚ ਨਸ਼ੇ ਕਾਰਨ ਪਹਿਲਾਂ ਵੀ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਪੁਲਿਸ ਦੀਆਂ ਅੱਖਾਂ ਸਾਹਮਣੇ ਗਾਂਧੀ ਕੈਂਪ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.