ETV Bharat / state

ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੜੇ ਪੁਲਿਸ ਅੜਿਕੇ

author img

By

Published : Aug 30, 2021, 9:42 PM IST

ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੜੇ ਪੁਲਿਸ ਅੜਿਕੇ
ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੜੇ ਪੁਲਿਸ ਅੜਿਕੇ

ਅੰਮ੍ਰਿਤਸਰ ਵਿੱਚ ਆਏ ਦਿਨ ਗੰਨ ਪੁਆਇੰਟ ਉੱਤੇ ਚੋਰੀ ਦੀਆਂ ਵਾਰਦਾਤਾਂ ਦੇ ਮਾਮਲੇ ਵੱਧਦੇ ਜਾਂ ਰਹੇ ਸਨ। ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ 5 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਆਏ ਦਿਨ ਗੰਨ ਪੁਆਇੰਟ ਦੇ ਉੱਤੇ ਚੋਰੀ ਦੀਆਂ ਵਾਰਦਾਤਾਂ ਦੇ ਮਾਮਲੇ ਵੱਧਦੇ ਜਾਂ ਰਹੇ ਹਨ। ਇਹ ਸਾਰੀਆਂ ਲੁੱਟਾਂ ਇੱਕੋ ਹੀ ਗੈਂਗ ਵੱਲੋਂ ਕੀਤੀਆਂ ਜਾਂ ਰਹੀਆਂ ਸੀ। ਜੋ ਕਿ ਪੁਲਿਸ ਲਈ ਸਿਰਦਰਦੀ ਬਣੀ ਹੋਈ ਸੀ। ਜਿਸ ਦੇ ਚੱਲਦੇ ਅੰਮ੍ਰਿਤਸਰ ਪੁਲਿਸ ਵੀ ਇਸ 'ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ। ਅਤੇ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਵਿੱਚ ਵੀ ਇੱਕ ਕਰਿਆਨੇ ਦੀ ਦੁਕਾਨ 'ਤੇ ਕੁੱਝ ਹਥਿਆਰਬੰਦ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ ਅਤੇ ਸੁਲਤਾਨ ਵਿੰਡ ਰੋਡ 'ਤੇ ਵੀ ਇੱਕ ਸੋਨੇ ਦੀ ਦੁਕਾਨ ਉੱਤੇ ਗੰਨ ਪੁਆਇੰਟ ਦੇ ਉੱਤੇ ਸੋਨੇ ਦੀ ਚੋਰੀ ਕੀਤੀ ਗਈ ਸੀ

ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੜੇ ਪੁਲਿਸ ਅੜਿਕੇ

ਜਿਸ ਦੇ ਚੱਲਦੇ ਅੰਮ੍ਰਿਤਸਰ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ 5 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ 8 ਆਰੋਪੀਆਂ ਉਤੇ ਮਾਮਲਾ ਦਰਜ ਕੀਤਾ ਗਿਆ। ਜਿਨ੍ਹਾਂ ਵਿੱਚੋਂ ਕਿ 5 ਆਰੋਪੀਆਂ ਦੀ ਗ੍ਰਿਫ਼ਤਾਰੀ ਹੋ ਗਈ ਹੈ। ਜਿਨ੍ਹਾਂ ਦਾ ਨਾਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ,ਆਕਾਸ਼ਦੀਪ ਸਿੰਘ ਉਰਫ਼ ਰਾਜਾ, ਮਨਦੀਪ ਸਿੰਘ ਉਰਫ਼ ਸਾਜਨ ,ਮਨਿੰਦਰ ਸਿੰਘ ਉਰਫ਼ ਰੋਹਿਤ ਅਤੇ ਹਰਪ੍ਰੀਤ ਸਿੰਘ ਉਰਫ਼ ਸਾਬੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਦ ਕਿ ਇਨ੍ਹਾਂ ਦੇ ਤਿੰਨ ਸਾਥੀ ਅਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕੋਲੋਂ ਕਰੀਬ 44 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ ਅਤੇ ਵਾਰਦਾਤ ਵੇਲੇ ਵਰਤਿਆ ਇੱਕ ਦਾਤਰ ਅਤੇ ਦੋ ਖਿਡੌਣਾ ਪਿਸਤੌਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪਿਛਲੇ ਦਿਨੀਂ ਦਬੁਰਜੀ ਅੱਡੇ 'ਤੇ ਕਰਿਆਨਾ ਸਟੋਰ ਦੇ ਉੱਤੇ ਰਾਤ ਨੂੰ 50 ਹਜ਼ਾਰ ਰੁਪਏ ਦੀ ਲੁੱਟ ਵੀ ਇਨ੍ਹਾਂ ਨੌਜਵਾਨਾਂ ਵੱਲੋਂ ਕੀਤੀ ਗਈ ਸੀ।

ਜਿਸ ਦੀ ਸੀ.ਸੀ.ਟੀ.ਵੀ ਵੀਡੀਓ ਵੀ ਕਾਫ਼ੀ ਚਰਚਾ ਵਿੱਚ ਸੀ। ਜਿਸ ਦਾ ਮਾਮਲਾ ਅੰਮ੍ਰਿਤਸਰ ਦੇ ਦਿਹਾਤੀ ਏਰੀਏ ਚਾਟੀਵਿੰਡ ਥਾਣਾ ਵਿੱਚ ਵੀ ਦਰਜ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਤਰਨਤਾਰਨ ਰੋਡ ਵੀ ਇੱਕ ਕਰਿਆਨਾ ਸਟੋਰ ਉੱਤੇ ਖਿਡੌਣਾ ਪਿਸਤੌਲ ਦੀ ਨੋਕ ਦੇ ਨਾਲ 10 ਹਜ਼ਾਰ ਰੁਪਏ ਦੀ ਲੁੱਟ ਵੀ ਕੀਤੀ ਗਈ ਸੀ। ਜਿਸ ਦਾ ਵੀ ਪਹਿਲਾਂ ਵੀ ਥਾਣਾ ਬੀ ਡਿਵੀਜ਼ਨ ਵਿੱਚ ਮਾਮਲਾ ਦਰਜ ਹੈ। ਫਿਲਹਾਲ ਪੁਲਿਸ ਨੇ ਇਨ੍ਹਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:- 2 ਕਰੋੜ ਦੀ ਹੈਰੋਇਨ ਸਣੇ 1 ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.