ETV Bharat / state

Pitex Mela 2023: ਅੰਮ੍ਰਿਤਸਰ ਵਿੱਚ ਅੱਜ ਤੋਂ ਲੱਗੇਗਾ ਪਾਈਟੈਕਸ ਮੇਲਾ, ਵੇਖੋ ਕੀ ਕੁਝ ਰਹੇਗਾ ਖਾਸ

author img

By ETV Bharat Punjabi Team

Published : Dec 7, 2023, 10:59 AM IST

Pitex Mela in Amritsar : 7 ਤੋਂ 11 ਦਿਸੰਬਰ ਤੱਕ ਰਣਜੀਤ ਐਵੇਨਿਊ ਵਿੱਚ ਪਾਈਟੈਕਸ ਮੇਲਾ ਲੱਗੇਗਾ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟਾਲ ਲੋਕਾਂ ਨੂੰ ਆਪਣੀ ਖਿੱਚ ਦਾ ਕੇਂਦਰ ਬਣਾਉਣਗੇ। ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਵਿੱਚ ਪਹੁੰਚ ਕੇ ਸਹਿਯੋਗ ਦੇਣ।

Pytex Mela will be held from December 7 to December 11 in amritsar
ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ 7 ਦਸੰਬਰ ਤੋਂ ਲੈ ਕੇ 11 ਦਸੰਬਰ ਤੱਕ ਲਗੇਗਾ ਪਾਇਟੈਕਸ ਮੇਲਾ

ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ 7 ਦਸੰਬਰ ਤੋਂ ਲੈ ਕੇ 11 ਦਸੰਬਰ ਤੱਕ ਲਗੇਗਾ ਪਾਇਟੈਕਸ ਮੇਲਾ

ਅੰਮ੍ਰਿਤਸਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ 7 ਤੋਂ 11 ਦਸੰਬਰ ਤੱਕ ਰਣਜੀਤ ਐਵੇਨਿਊ ਵਿੱਚ 17ਵਾਂ ਪਾਈਟੈਕਸ ਮੇਲਾ ਲੱਗਣ ਜਾ ਰਿਹਾ ਹੈ ਅਤੇ ਇਹ ਪਾਈਟੈਕਸ ਮੇਲਾ ਪੀਐਚਡੀ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਵੱਲੋਂ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਪਾਈਟੈਕਸ ਮੇਲਾ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਪਾਈਟੈਕਸ ਮੇਲੇ ਦੇ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਇੱਕ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਾਈਟੈਕਸ ਮੇਲੇ ਵਿੱਚ ਛੇ ਦੇਸ਼ ਅਤੇ ਭਾਰਤ ਦੇ ਬਹੁਤ ਸਾਰੇ ਸੂਬੇ ਇਸ ਵਿੱਚ ਆਪਣੀ ਸ਼ਿਰਕਤ ਕਰਨਗੇ ਅਤੇ ਪਾਕਿਸਤਾਨ ਦਾ ਸਟਾਲ ਬੜੀ ਲੰਮੇ ਚਿਰ ਬਾਅਦ ਇਸ ਪਾਈਟੈਕਸ ਮੇਲੇ ਵਿੱਚ ਵੇਖਣ ਨੂੰ ਮਿਲਣਗੇ। ਇਸ ਮੌਕੇ ਦੇ ਉੱਤੇ ਅੰਮ੍ਰਿਤਸਰ ਦੇ ਏਡੀਸੀ ਹਰਪ੍ਰੀਤ ਸਿੰਘ ਅਤੇ ਪਾਈਟੈਕਸ ਮੇਲੇ ਦੇ ਅਧਿਕਾਰੀ ਵੀ ਮੌਜੂਦ ਰਹੇ।

ਪਾਕਿਸਤਾਨ ਦੇ ਸਟਾਲ ਲੋਕਾਂ ਦੀ ਖਿੱਚ ਦਾ ਹੋਣਗੇ ਕੇਂਦਰ : ਦੱਸ ਦਈਏ ਕਿ ਪਾਈਟੈਕਸ ਮੇਲੇ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ ਅਤੇ ਇਸ ਵਾਰ ਪਾਈਟੈਕਸ ਮੇਲੇ ਵਿੱਚ ਪਾਕਿਸਤਾਨ ਦਾ ਸਟਾਲ ਲੋਕਾਂ ਨੂੰ ਜ਼ਰੂਰ ਆਪਣੀ ਖਿੱਚ ਦਾ ਕੇਂਦਰ ਬਣਾਉਣਗੇ, ਕਿਉਂਕਿ ਲੰਮੇ ਚਿਰ ਤੋਂ ਭਾਰਤ ਤੇ ਪਾਕਿਸਤਾਨ ਵਿੱਚ ਵਪਾਰ ਨਹੀਂ ਹੋ ਪਾ ਰਿਹਾ ਸੀ। ਪਰ, ਹੁਣ ਪਾਕਿਸਤਾਨ ਦੇ ਵਪਾਰੀ ਪਾਈਟੈਕਸ ਮੇਲੇ ਵਿੱਚ ਚਾਰ ਦਿਨ ਆਪਣੇ ਵਪਾਰ ਕਰਦੇ ਹੋਏ ਵੀ ਨਜ਼ਰ ਆਉਣਗੇ। ਉਥੇ ਹੀ, ਇਸ ਦੀ ਜਾਣਕਾਰੀ ਅੰਮ੍ਰਿਤਸਰ ਦੇ ਏਡੀਸੀ ਵੱਲੋਂ ਦਿੱਤੀ ਗਈ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਪਾਈਟੈਕਸ ਮੇਲੇ, ਜੋ ਕਿ 17ਵੇਂ ਸਾਲ ਵਿੱਚ ਦਾਖਲ ਹੋ ਰਿਹਾ ਹੈ, ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ, ਜੋ ਕਿ ਰਾਤ ਨੂੰ ਵਜੇ ਤੱਕ ਚੱਲੇਗਾ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਸ ਪਾਈਟੈਕਸ ਮੇਲੇ ਵਿੱਚ ਪਾਕਿਸਤਾਨ ਦੇ ਨਾਲ ਨਾਲ ਤੁਰਕੀ ਅਤੇ ਹੋਰ ਵੀ ਦੇਸ਼ ਹਿੱਸਾ ਲੈਣ ਜਾ ਰਹੇ ਹਨ। ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਸਭ ਤੋਂ ਵੱਡੇ ਮੇਲਿਆਂ ਦੇ ਵਿੱਚੋਂ ਸਭ ਤੋਂ ਵੱਡਾ ਮੇਲਾ ਪਾਈਟੈਕਸ ਮੇਲਾ ਮੰਨਿਆ ਜਾਂਦਾ ਹੈ। ਇਸ ਪਾਈਟੈਕਸ ਮੇਲੇ ਵਿੱਚ ਹਰ ਇੱਕ ਵਿਅਕਤੀ ਪਹੁੰਚ ਕੇ ਆਪਣੇ ਆਪ ਨੂੰ ਇੱਕ ਵਧੀਆ ਅਹਿਸਾਸ ਮਹਿਸੂਸ ਕਰਦਾ ਹੈ।

ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਅਪੀਲ: ਏਡੀਸੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹ ਪਾਈਟੈਕਸ ਮੇਲਾ ਚਾਰ ਦਿਨ ਚੱਲੇਗਾ, ਜੋ ਕਿ 7 ਤੋਂ ਸ਼ੁਰੂ ਹੋ ਕੇ 11 ਦਸੰਬਰ ਤੱਕ ਰਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਤੌਰ 'ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਵੱਧ ਚੜ੍ਹ ਕਿ ਇਸ ਮੇਲੇ ਵਿੱਚ ਆਪਣੀ ਸ਼ਿਰਕਤ ਕਰਨ ਅਤੇ ਆਪਣੀਆਂ ਮਨਪਸੰਦ ਦੀਆਂ ਚੀਜ਼ਾਂ ਵੀ ਖਰੀਦਣ। ਉਥੇ ਹੀ ਦੂਜੇ ਪਾਸੇ, ਪਾਈਟੈਕਸ ਮੇਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਵੱਲੋਂ ਇਸ ਦੀ ਇਜਾਜ਼ਤ ਇਸ ਵਾਰ ਫਿਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਸਾਲ ਹੀ ਕੁਝ ਨਾ ਕੁਝ ਵੱਖਰਾ ਲੈ ਕੇ ਆਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਵਪਾਰ ਲਗਾਤਾਰ ਹੀ ਵਧੇ ਅਤੇ ਇਸ ਵਪਾਰ ਦੇ ਦੌਰਾਨ ਬਹੁਤ ਸਾਰੇ ਲੋਕ ਕਾਰੋਬਾਰ ਵੀ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.