ETV Bharat / state

ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ’ਤੇ ਭੜਕੇ ਲੋਕ, ਕਾਰਵਾਈ ਦੀ ਕੀਤੀ ਮੰਗ

author img

By

Published : May 4, 2022, 9:01 AM IST

ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ’ਤੇ ਭੜਕੇ ਲੋਕ
ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ’ਤੇ ਭੜਕੇ ਲੋਕ

ਅੰਮ੍ਰਿਤਸਰ (Amritsar) ਵਿੱਚ ਸੜਕ ਕਿਨਾਰੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਹੈ। ਜਿਸ ਕਰਕੇ ਸੜਕ ‘ਤੇ ਧੂੰਆਂ ਹੀ ਧੂੰਆਂ ਹੋ ਗਿਆ ਹੈ। ਇਸ ਦੌਰਾਨ ਸੜਕ ਤੋਂ ਗੁਜਰਨ ਵਾਲੇ ਰਾਹਗੀਰ ਬਹੁਤ ਪ੍ਰੇਸ਼ਾਨ ਹੋ ਰਹੇ ਹਨ।

ਅੰਮ੍ਰਿਤਸਰ: ਕਣਕ ਦੇ ਨਾੜ ਨੂੰ ਸਾੜਣ ਵਾਲਿਆਂ ਤੋਂ ਜਿੱਥੇ ਪਹਿਲਾਂ ਸਰਕਾਰ (Government) ਤੰਗ ਸੀ, ਹੁਣ ਇਨ੍ਹਾਂ ਲੋਕਾਂ ਤੋਂ ਕਈ ਰਾਹਗੀਰ ਵੀ ਤੰਗ ਹਨ। ਕਿਉਂਕਿ ਇਸ ਕਾਰਨ ਕਈ ਸੜਕ ਹਾਦਸੇ ਹੋ ਰਹੇ ਹਨ ਅਤੇ ਕਈ ਵੱਡੇ ਸੜਕ ਹਾਦਸਿਆਂ ਨੂੰ ਸੱਦੇ (Invite major road accidents) ਦੇ ਰਹੇ ਹਨ। ਦਰਅਸਲ ਅੰਮ੍ਰਿਤਸਰ (Amritsar) ਵਿੱਚ ਸੜਕ ਕਿਨਾਰੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਹੈ। ਜਿਸ ਕਰਕੇ ਸੜਕ ‘ਤੇ ਧੂੰਆਂ ਹੀ ਧੂੰਆਂ ਹੋ ਗਿਆ ਹੈ। ਇਸ ਦੌਰਾਨ ਸੜਕ ਤੋਂ ਗੁਜਰਨ ਵਾਲੇ ਰਾਹਗੀਰ ਬਹੁਤ ਪ੍ਰੇਸ਼ਾਨ ਹੋ ਰਹੇ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰਣਦੀਪ ਸਿੰਘ ਨਾਮ ਦੇ ਵਿਅਕਤੀ ਦੇ ਦੱਸਿਆ ਕਿ ਇੱਕ ਵਿਅਕਤੀ ਉਸ ਦੇ ਸਾਹਮਣੇ ਕਣਕ ਦੇ ਨਾੜ ਨੂੰ ਅੱਗ (Fire the wheat stalks) ਲਗਾਕੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਉਸ ਨੇ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਾ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਧੂੰਏ ਕਾਰਨ ਜਿੱਥੇ ਪ੍ਰਦੂਸ਼ਣ ਵੱਧਦਾ ਹੈ, ਉੱਥੇ ਹੀ ਸੜਕ ਤੋਂ ਲੱਗਣ ਵਾਲੇ ਵਾਹਨ ਹਾਦਸੇ ਦਾ ਵੀ ਸ਼ਿਕਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ: ਰਜਿਸਟਰੀ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਅੱਜ ਤੋਂ ਛੁੱਟੀ ’ਤੇ ਪਟਵਾਰੀ ਤੇ ਕਾਨੂੰਨਗੋ

ਇਸ ਮੌਕੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਦਰਅਸਲ ਅਜਿਹੇ ਪਹਿਲਾਂ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੱਥੇ ਸੜਕ ਕਿਨਾਰੇ ਲੱਗੀ ਅੱਗ ਕਾਰਨ ਵੱਡੇ ਸੜਕ ਹਾਦਸੇ (Major road accidents) ਹੋ ਚੁੱਕੇ ਹਨ। ਬੀਤੀ ਦਿਨੀਂ ਸੰਗਰੂਰ-ਧੂਰੀ ਹਾਈਵੇਅ (Sangrur-Dhuri Highway) ‘ਤੇ ਧੂੰਏ ਕਾਰਨ ਇੱਕ ਭਿਆਨਕ ਸੜਕ ਹਾਦਸਾ (Terrible road accident) ਹੋਇਆ ਸੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ (Motorcyclist killed in accident) ਵੀ ਹੋ ਗਈ ਸੀ।

ਇਹ ਵੀ ਪੜ੍ਹੋ: ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਤੋਂ ਸਾਵਧਾਨ, ਚਾਰਜਿੰਗ ਵੇਲੇ ਲੱਗੀ ਅੱਗ

ETV Bharat Logo

Copyright © 2024 Ushodaya Enterprises Pvt. Ltd., All Rights Reserved.