ਹਵਾਰਾ ਕਮੇਟੀ ਨੇ ਮਨਾਇਆ ਬੇਅਦਬੀ ਰੋਸ ਦਿਹਾੜਾ

author img

By

Published : Sep 24, 2021, 6:48 PM IST

Updated : Sep 24, 2021, 7:59 PM IST

ਹਵਾਰਾ ਕਮੇਟੀ ਨੇ ਮਨਾਇਆ ਬੇਅਦਬੀ ਰੋਸ ਦਿਹਾੜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੇਅਦਬੀ ਪਿੱਛੇ ਰਾਮ ਰਹੀਮ ਦਾ ਕਥਿਤ ਤੌਰ ‘ਤੇ ਹੱਥ ਹੋਣ ਦੇ ਬਾਵਜੂਦ ਉਸ ਨੂੰ ਮਾਫੀ ਦੇਣ ਕਾਰਨ ਪੰਥਕ ਹਲਕਿਆਂ ਵਿੱਚ ਰੋਸ ਕਦੇ ਵੀ ਖ਼ਤਮ ਨਹੀਂ ਹੋਵੇਗਾ। ਅੱਜ ਦੇ ਦਿਨ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਤੇ ਪੰਥਕ ਜਥੇਬੰਦੀਆਂ ਨੇ ਇਸ ਦਿਹਾੜੇ ਨੂੰ ਅੱਜ ਅੰਮ੍ਰਿਤਸਰ ਵਿਖੇ ਰੋਸ ਦਿਹਾੜੇ ਵਜੋਂ ਮਨਾ ਕੇ ਮੁਜਾਹਰਾ ਕੀਤਾ।

ਅੰਮ੍ਰਿਤਸਰ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਦੇ ਸਮੇਂ ਰਾਮ ਰਹੀਮ ਨੂੰ ਮੁਆਫੀ ਸ੍ਰੀ ਅਕਾਲ ਤਖ਼ਤ ਤੋਂ ਦੁਵਾਉਣੀ ਬਹੁਤ ਭਾਰੀ ਪਈ ਸੀ, ਜਿਸ ਤੋਂ ਬਾਅਦ ਅੱਜ ਇਕ ਵਾਰ ਫਿਰ ਤੋਂ ਸਿੱਖ ਸੰਗਤਾਂ ਵੱਲੋਂ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਦੇ ਉੱਤੇ ਰਾਮ ਰਹੀਮ ਅਤੇ ਅਕਾਲੀ ਦਲ ਦੇ ਖਿਲਾਫ ਮੁਜਾਹਰਾ ਕੀਤਾ ਗਿਆ।

ਹਵਾਰਾ ਕਮੇਟੀ ਨੇ ਮਨਾਇਆ ਬੇਅਦਬੀ ਰੋਸ ਦਿਹਾੜਾ

ਮੁਅੱਤਲ ਪੰਜ ਪਿਆਰੇ ਖੰਡਾ ਨੇ ਕੀਤੀ ਸ਼ਮੂਲੀਅਤ

ਉਥੇ ਹੀ ਇਸ ਮੌਕੇ ਤੇ ਐੱਸਜੀਪੀਸੀ ਵੱਲੋਂ ਮੁਅੱਤਲ ਕੀਤੇ ਗਏ ਪੰਜ ਪਿਆਰਿਆਂ ਦੇ ਵਿੱਚੋਂ ਸਤਨਾਮ ਸਿੰਘ ਖੰਡਾ ਅਤੇ ਹਵਾਰਾ ਗਰੁੱਪ ਦੇ ਮੈਂਬਰ ਮੁੱਖ ਤੌਰ ਤੇ ਮੌਜੂਦ ਰਹੇ ਉਥੇ ਹੀ ਸਤਨਾਮ ਸਿੰਘ ਖੰਡਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰੀਬ ਛੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ।

ਹਵਾਰਾ ਕਮੇਟੀ ਨੇ ਮਨਾਇਆ ਬੇਅਦਬੀ ਰੋਸ ਦਿਹਾੜਾ
ਹਵਾਰਾ ਕਮੇਟੀ ਨੇ ਮਨਾਇਆ ਬੇਅਦਬੀ ਰੋਸ ਦਿਹਾੜਾ

ਰਾਮ ਰਹੀਮ ਨੂੰ ਮਾਫੀ ਲਈ ਬਾਦਲ ਪਰਿਵਾਰ ਨੂੰ ਠਹਿਰਾਇਆ ਜਿੰਮੇਵਾਰ

ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਮੁਆਫੀ ਦੇਣ ਪਿੱਛੇ ਪਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਗਿਆਨੀ ਗੁਰਬਚਨ ਸਿੰਘ ਮੁੱਖ ਦੋਸ਼ੀ ਹਨ। ਉਨ੍ਹਾਂ ਨੂੰ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਸੀ। ਉਸ ਦੇ ਨਾਲ ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਠੀ ਦੇ ਵਿੱਚ ਹਨ ਅਤੇ ਉਨ੍ਹਾਂ ਤੋਂ ਅੱਜ ਤੱਕ ਕੋਠੀ ਖਾਲੀ ਨਹੀਂ ਕਰਵਾਈ ਗਈ।

ਸ੍ਰੀ ਕੇਸਗੜ੍ਹ ਬੇਅਦਬੀ ਦੇ ਦੋਸ਼ੀ ਨੂੰ ਪਾਗਲ ਕਹਿਣਾ ਬਹਾਨਾ ਹੈ

ਉਦੋਂ ਉਨ੍ਹਾਂ ਨੇ ਕਿਹਾ ਕਿ ਕੇਸਗੜ੍ਹ ਸਾਹਿਬ ਚ ਹੋਈ ਬੇਅਦਬੀ ਨੂੰ ਲੈ ਕੇ ਵੀ ਨੌਜਵਾਨ ਜੋ ਗ੍ਰਿਫ਼ਤਾਰ ਕੀਤਾ ਗਿਆ ਸੀ ਉਸ ਦੀ ਮਾਨਸਿਕ ਸੰਤੁਲਨ ਠੀਕ ਨਾ ਹੋਣ ਦਾ ਬਹਾਨਾ ਲਗਾਇਆ ਗਿਆ ਅਤੇ ਉਹ ਵੀ ਸੋਧੇ ਸਾਧ ਦਾ ਚੇਲਾ ਹੀ ਸੀ। ਉਨ੍ਹਾਂ ਕਿਹਾ ਕਿ 328 ਸਰੂਪਾਂ ਦੇ ਮਾਮਲੇ ਵਿਚ ਜੇਕਰ ਸ਼੍ਰੋਮਣੀ ਕਮੇਟੀ ਨਿਹੱਥੇ ਸਿੱਖਾਂ ਉੱਤੇ ਹਮਲਾ ਕਰ ਸਕਦੀ ਹੈ ਤਾਂ ਉਨ੍ਹਾਂ ਕੋਲ ਅਸੀਂ ਹੋਰ ਕੀ ਉਮੀਦ ਲਾ ਸਕਦੇ ਹਾਂ।

ਪ੍ਰੋ. ਬਲਜਿੰਦਰ ਸਿੰਘ ਨੇ ਅਕਾਲੀਆਂ ‘ਤੇ ਲਗਾਏ ਦੋਸ਼

ਦੂਜੇ ਪਾਸੇ ਹਵਾਰਾ ਗਰੁੱਪ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਹੀ ਰਾਮ ਰਹੀਮ ਨੂੰ ਮਾਫੀ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਉਸ ਤੇ ਮੋਹਰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਲਗਾਈ ਸੀ ਉਦੋਂ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਾਬਕਾ ਹੋ ਚੁੱਕੇ ਹਨ ਲੇਕਿਨ ਅਜੇ ਵੀ ਉਨ੍ਹਾਂ ਨੂੰ ਉਸੇ ਤਰੀਕੇ ਦੀਆਂ ਸਹੂਲਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹੀ ਹੈ।

ਸ਼੍ਰੋਮਣੀ ਕਮੇਟੀ ਨੂੰ ਜਗਾਉਣ ਦੀ ਕੋਸ਼ਿਸ਼

ਗੱਲਬਾਤ ਕਰਦੇ ਹੋਏ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਕਰੀਬ ਛੇ ਸਾਲ ਪਹਿਲਾਂ ਅੱਜ ਦੇ ਦਿਨ ਹੀ ਸੋਂਦੇ ਸਾਧ ਨੂੰ ਮੁਆਫੀ ਦਿੱਤੀ ਗਈ ਸੀ ਜਿਸ ਦੇ ਰੋਸ ਵਜੋਂ ਅੱਜ ਅਸੀਂ ਅਤੇ ਮਾਰਚ ਅਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸ਼੍ਰੋਮਣੀ ਕਮੇਟੀ ਜੋ ਕਿ ਕੁੰਭਕਰਨ ਦੀ ਨੀਂਦ ਸੁੱਤੀ ਹੈ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

Last Updated :Sep 24, 2021, 7:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.