ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਮਈ ਨੂੰ ਡੀ.ਸੀ ਦਫਤਰਾਂ 'ਤੇ ਹੱਲਾ ਬੋਲ ਪ੍ਰਦਰਸ਼ਨ

author img

By

Published : May 4, 2022, 8:56 PM IST

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਮਈ ਨੂੰ ਡੀ.ਸੀ ਦਫਤਰਾਂ 'ਤੇ ਹੱਲਾ ਬੋਲ ਪ੍ਰਦਰਸ਼ਨ

ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਪੰਜਾਬ ਸਰਕਾਰ ਦੁਆਰਾ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਲੱਗਣ ਵਾਲੇ ਧਰਨੇ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਅੰਮ੍ਰਿਤਸਰ: ਅੱਜ ਜਥੇਬੰਦੀ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾਂ ਅੰਮ੍ਰਿਤਸਰ ਦੀਆਂ ਚਾਰ ਜ਼ੋਨਾਂ, ਜੋਨ ਬਾਬਾ ਬਕਾਲਾ, ਮਹਿਤਾ, ਟਾਂਗਰਾ ਅਤੇ ਜ਼ੋਨ ਤਰਸਿੱਕਾ ਦੀਆਂ ਪਿੰਡ ਪੱਧਰੀ 11 ਮੈਂਬਰੀ ਇਕਾਈਆਂ ਦੀਆਂ ਮੀਟਿੰਗਾਂ ਹੋਇਆ ਵੱਖ-ਵੱਖ ਜਗ੍ਹਾਂ 'ਤੇ ਕੀਤੀਆਂ ਗਈਆਂ।

ਇਸ ਮੌਕੇ ਸੂਬਾ ਜਨਰਲ ਸਕੱਤਰ ਪੰਧੇਰ ਨੇ ਕਿਹਾ ਨੂੰ ਡੀਸੀ ਦਫ਼ਤਰ ਕਿਸਾਨੀ ਮੋਰਚੇ ਦੀਆਂ ਲਟਕਦੀਆਂ ਮੰਗਾ ਨਸ਼ੇ 'ਤੇ ਕਾਬੂ ਪਾਉਣ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਪੰਜਾਬ ਸਰਕਾਰ ਦੁਆਰਾ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਲੱਗਣ ਵਾਲੇ ਧਰਨੇ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਮਈ ਨੂੰ ਡੀ.ਸੀ ਦਫਤਰਾਂ 'ਤੇ ਹੱਲਾ ਬੋਲ ਪ੍ਰਦਰਸ਼ਨ

ਉਨ੍ਹਾਂ ਕਿਹਾ ਭਗਵੰਤ ਸਰਕਾਰ ਦੇ ਧਰਤੀ ਹੇਠਲੇ ਪਾਣੀ ਬਚਾਉਣ ਨੂੰ ਨਿਸ਼ਾਨਾ ਬਣਾ ਕੇ ਦਾਲ ਫਸਲਾਂ ਦੇ ਤੇਲ ਬੀਜ਼ਾਂ 'ਤੇ MSP ਦੇਣ ਵਾਲੇ ਬਿਆਨ ਦੇ ਪ੍ਰਤੀਕਰਮ ਦਿੰਦੇ ਕਿਹਾ ਕਿ ਸਰਕਾਰ ਦਾ ਐਲਾਨ ਸ਼ਲਾਘਾਯੋਗ ਹੈ, ਪਰ ਇਹ ਸਿਰਫ ਐਲਾਨ ਬਣ ਕੇ ਨਾ ਰਹਿ ਜਾਵੇ ਇਸ ਉੱਤੇ ਗ਼ੌਰ ਕਰਨਾ ਪਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਸਰਕਾਰ ਨੂੰ ਚਾਹੀਦਾ ਕਿ ਪਾਣੀ ਬਚਾਉਣ ਲਈ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦੇ ਪ੍ਰੋਗਰਾਮ ਬਣਾਏ ਜਾਣ ਅਤੇ ਓਹਨਾ ਸਰਕਾਰ ਦੇ ਨਹਿਰਾਂ ਨੂੰ ਪੱਕਿਆ ਕਰਨ ਦੀ ਕਾਰਵਾਈ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਨਹਿਰਾਂ ਦੇ ਤਲ ਪੱਕੇ ਕਰਨ ਨਾਲ ਧਰਤੀ ਹੇਠਲੇ ਪਾਣੀ ਦੇ ਰਿਚਾਰਜ ਉੱਤੇ ਵੱਡਾ ਅਸਰ ਪਵੇਗਾ।

ਕਿਸਾਨ ਆਗੂ ਨੇ ਬੋਲਦਿਆਂ ਕਿਹਾ ਕਿ ਸਰਕਾਰ ਕੋਈ ਵੀ ਹੋਵੇ ਲੋਕਾਂ ਨੂੰ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਸੰਘਰਸ਼ਾਂ ਦੇ ਪਿੜ ਹਮੇਸ਼ਾ ਮੱਲਣੇ ਪਏ ਹਨ ਅਤੇ ਅੱਗੇ ਵੀ ਮੱਲਣੇ ਪੈਣਗੇ। ਪਿੰਡ ਪੱਧਰੀ ਆਗੂਆਂ ਨੇ ਵੱਧ ਚੜ ਕੇ ਮੋਰਚੇ 'ਚ ਪਹੁੰਚਣ ਲਈ ਅਹਿਦ ਕੀਤਾ।

ਇਹ ਵੀ ਪੜ੍ਹੋ:- ਪੰਜਾਬ ’ਚ ਵੱਡਾ ਹਾਦਸਾ: ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, 3 ਬੱਚੇ ਝੁਲਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.