ETV Bharat / state

Demand For Arrest of Amritpal Singh: ਅੰਮ੍ਰਿਤਪਾਲ ਸਿੰਘ ਨੇ ਅਗਲੀ ਰਣਨੀਤੀ ਲਈ ਕੀਤਾ ਭਾਰੀ ਇਕੱਠ, ਹੋ ਸਕਦਾ ਵੱਡਾ ਫੈਸਲਾ!

author img

By

Published : Feb 18, 2023, 5:15 PM IST

ਅੰਮ੍ਰਿਤਪਾਲ ਸਿੰਘ ਦੇ 2 ਸਿੰਘਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਸੱਦੇ ਉੱਤੇ ਅੱਜ ਸ਼ਨੀਵਾਰ ਨੂੰ ਪਿੰਡ ਜਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਵਿੱਚ ਅਗਲੀ ਰਣਨੀਤੀ ਲਈ ਸਿੱਖ ਜਥੇਬੰਦੀਆਂ ਦਾ ਭਾਰੀ ਇੱਕਠ ਹੋਇਆ।

Demand For Arrest of Amritpal Singh
Demand For Arrest of Amritpal Singh

ਅੰਮ੍ਰਿਤਪਾਲ ਸਿੰਘ ਨੇ ਅਗਲੀ ਰਣਨੀਤੀ ਲਈ ਕੀਤਾ ਭਾਰੀ ਇਕੱਠ

ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ 5 ਸਥੀਆ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਉਨ੍ਹਾਂ ਦੇ 2 ਸਾਥੀਆਂ ਨੂੰ ਅਜਨਾਲਾ ਦੀ ਪੁਲਿਸ ਵੱਲੋਂ ਗਿਰਫ਼ਤਾਰ ਕੀਤਾ ਗਿਆ। ਇਸ ਨੂੰ ਲੈਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਇੰਸਟਾਗ੍ਰਾਮ ਦੇ ਉਪਰ ਇੱਕ ਪੋਸਟ ਪਾਈ ਸੀ ਕਿ ਸਾਰੇ ਸਿੰਘ ਅਤੇ ਸੰਗਤਾਂ ਪਿੰਡ ਜੱਲੂਪੁਰ ਖੇੜਾ ਦੇ ਗੁਰਦਵਾਰਾ ਸਾਹਿਬ ਵਿਖੇ ਪਹੁੰਚੋਂ, ਜਿਸਦੇ ਚੱਲਦੇ ਸਿੰਘ ਅਤੇ ਸੰਗਤਾਂ ਪਿੰਡ ਜੱਲੂਪੂਰ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜਿਆ।

'ਅੰਮ੍ਰਿਤਪਾਲ ਸਿੰਘ ਵੱਲੋਂ ਅਗਲੀ ਰਣਨੀਤੀ ਦੀ ਤਿਆਰੀ':- ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਸਾਡੇ ਜਥੇ ਦੇ 2 ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੰਗਤਾਂ ਨੂੰ ਅੱਜ ਸ਼ਨੀਵਾਰ ਨੂੰ ਪਿੰਡ ਜੱਲੂਪੁਰ ਖੇੜਾ ਦੇ ਗੁਰਦਵਾਰਾ ਸਾਹਿਬ ਵਿਖੇ ਬੁਲਾਇਆ ਹੈ। ਇੱਥੇ 4 ਵਜੇ ਬੈਠ ਕੇ ਅਸੀਂ ਗੁਰਮਤਾ ਕਰਾਂਗੇ ਅਤੇ ਅੱਗੇ ਦੀ ਰਣਨੀਤੀ ਤਿਆਰ ਕਰਾਂਗੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਾਡੇ ਸਿੰਘਾਂ ਉੱਤੇ ਕਿਸੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ, ਉਸ ਵਿਚ ਮੇਰਾ ਨਾਮ ਸ਼ਾਮਲ ਕੀਤਾ ਗਿਆ ਹੈ। ਪਰ ਮੈਨੂੰ ਕੋਈ ਵੀ ਗੱਲ ਦਾ ਪਤਾ ਨਹੀਂ ਹੈ ਕਿ ਘਟਨਾ ਕਿ ਵਾਪਰੀ ਹੈ। ਉਨ੍ਹਾਂ ਕਿਹਾ ਮੇਰੇ 5 ਸਾਥੀ ਸਿੰਘਾਂ ਉੱਤੇ ਦੋਸ਼ ਲਗਾਉਣ ਵਾਲਾ ਬੰਦਾ ਸ਼ਰੇਆਮ ਘੁੰਮ ਰਿਹਾ ਹੈ।

'ਪੁਲਿਸ ਨੂੰ ਖਮਿਆਜ਼ਾ ਭੁਗਤਣਾ ਪਵੇਗਾ':- ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਨੌਜਵਾਨਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਦਾ ਨਸ਼ਾ ਛੁਡਵਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ੇ ਦੇ ਵਪਾਰੀ ਅਤੇ ਰਾਜਨੀਤਕ ਸਾਜਿਸ਼ ਦੇ ਤਹਿਤ ਸਾਨੂੰ ਫਸਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰ ਬੈਠੇ ਹੋਏ ਹਾਂ ਸਾਡੇ ਘਰ ਕੋਈ ਛਾਪੇਮਾਰੀ ਨਹੀਂ ਹੋਈ। ਪਰ ਸਾਡੇ ਕੁੱਝ ਸਾਥੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸ਼ਾਮ ਨੂੰ ਗੁਰਮਤਾ ਕਰਾਂਗੇ। ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਾਂਗੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਉਸ ਦਾ ਖਮਿਆਜ਼ਾ ਪੁਲਿਸ ਨੂੰ ਭੁਗਤਣਾ ਪਵੇਗਾ।

ਇਹ ਵੀ ਪੜੋ:- Arrest of Amritpal Singh: ਸਾਥੀਆਂ ਦੀ ਗ੍ਰਿਫਤਾਰੀ ਮਗਰੋਂ ਅੰਮ੍ਰਿਤਪਾਲ ਦੀ ਪੁਲਿਸ ਨੂੰ ਚੁਣੌਤੀ, ਕਿਹਾ- ਭੱਜਦਿਆਂ ਨੂੰ ਵਾਹਣ ਇਕੋ ਜਹੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.