ETV Bharat / state

ਅਯੋਧਿਆ 'ਚ ਬਣੇ ਰਾਮ ਮੰਦਰ ਦੇ ਉਦਘਾਟਨ ਸਮਾਗਮ ਨੂੰ ਲੈ ਕੇ ਪੰਜਾਬ ਦੇ ਗੁਰੂਘਰਾਂ ਤੇ ਮੰਦਰਾਂ ਵਿੱਚ ਪਹੁੰਚੇ ਸੱਦਾ ਪੱਤਰ

author img

By ETV Bharat Punjabi Team

Published : Dec 19, 2023, 2:29 PM IST

Ram Mandir inauguration: ਅਯੋਧਿਆ ਵਿੱਚ ਬਣੇ ਰਾਮ ਮੰਦਰ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਹਰ ਧਰਮ ਦੇ ਲੋਕਾਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਹਨ। ਇਸੇ ਤਹਿਤ ਰਾਮ ਮੰਦਰ ਦੀ ਕਮੇਟੀ ਪੰਜਾਬ ਪਹੁੰਚੇ ਜਿੱਥੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਸਥਿਤ ਪ੍ਰਸਿੱਧ ਰਾਮ ਤੀਰਥ ਦੇ ਆਗੂਆਂ ਨੂੰ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਲਈ ਸੱਦਾ ਪੱਤਰ ਦਿੱਤਾ।

Invitation letters have arrived in the gurughars and temples of Punjab regarding the inauguration ceremony of the Ram temple built in Ayodhya
ਅਯੋਧਿਆ 'ਚ ਬਣੇ ਰਾਮ ਮੰਦਰ ਦੇ ਉਦਘਾਟਨ ਸਮਾਗਮ ਨੂੰ ਲੈ ਕੇ ਪੰਜਾਬ ਦੇ ਗੁਰੂਘਰਾਂ ਤੇ ਮੰਦਰਾਂ ਵਿੱਚ ਪਹੁੰਚੇ ਸੱਦਾ ਪੱਤਰ

ਪੰਜਾਬ ਦੇ ਗੁਰੂਘਰਾਂ ਤੇ ਮੰਦਰਾਂ ਵਿੱਚ ਪਹੁੰਚੇ ਸੱਦਾ ਪੱਤਰ

ਅੰਮ੍ਰਿਤਸਰ: ਰਾਮ ਮੰਦਿਰ ਦੇ ਮੁੱਦੇ ਨੂੰ ਹੱਲ ਹੋਣ ਤੋਂ ਬਾਅਦ ਹੁਣ ਮੰਦਰ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ 22 ਜਨਵਰੀ ਨੂੰ ਮੰਦਰ ਦਾ ਉਦਘਾਟਨ ਸਮਾਗਮ ਰੱਖਿਆ ਹੈ। ਉਦਘਾਟਨ ਸਮਾਗਮ ਨੂੰ ਲੈ ਕੇ ਮੰਦਰ ਪ੍ਰਬੰਧਕ ਕਮੇਟੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਤ ਵੱਲੋਂ ਅੰਮ੍ਰਿਤਸਰ ਵਿੱਚ ਸਥਿਤ ਪ੍ਰਸਿੱਧ ਰਾਮ ਤੀਰਥ ਪਹੁੰਚ ਕੇ ਮੰਦਰ ਦੇ ਮੁੱਖ ਸੇਵਾਦਾਰ ਨੂੰ ਅਯੋਧਿਆ ਆਉਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਉਥੇ ਹੀ ਸੱਦਾ ਪੱਤਰ ਦੇਣ ਲਈ ਆਏ ਰਾਮ ਤੀਰਥ ਮੰਦਰ ਦੇ ਅਧਿਕਾਰੀਆਂ ਅਤੇ ਮੁੱਖ ਸੇਵਾਦਾਰ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਭਰੋਸਾ ਦਿੱਤਾ ਗਿਆ ਕਿ ਉਹ ਸਮਾਗਮ ਵਿੱਚ ਜ਼ਰੂਰ ਪਹੁੰਚਣਗੇ।


ਕੋਰਟ ਦੇ ਫੈਸਲੇ ਤੋਂ ਬਾਅਦ ਨਿਰਮਾਣ ਹੋਇਆ ਸੀ ਸ਼ੁਰੂ: ਦੱਸ ਦਈਏ ਕਿ ਕੋਰਟ ਦੇ ਫੈਸਲਾ ਤੋਂ ਬਾਅਦ ਮੰਦਰ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਤੇ ਹੁਣ ਮੰਦਰ ਬਣਕੇ ਤਿਆਰ ਹੋ ਚੁੱਕਾ ਹੈ, ਜਿਸ ਦਾ 22 ਜਨਵਰੀ ਨੂੰ ਉਦਘਾਟਨ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਦੌਰਾਨ ਦੇਸ਼ ਦੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਸੱਦਾ ਪੱਤਰ ਦਿੱਤੇ ਗਏ ਹਨ, ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਅਧਿਕਾਰੀਆਂ ਨੂੰ ਵੀ ਸੱਦਾ ਪੱਤਰ ਦਿੱਤੇ ਜਾ ਰਹੇ ਹਨ।

ਇਸ ਮੌਕੇ ਵਾਲਮੀਕੀ ਤੀਰਥ ਦੇ ਮੁੱਖ ਸੇਵਾਦਾਰ ਬਬਲਾ ਦਾਸ ਨੇ ਦੱਸਿਆ ਕਿ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਸੰਗਠਨਾਂ ਦਾ ਜਿੰਨਾਂ ਨੇ ਸਾਨੂੰ ਸੱਦਾ ਪੱਤਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਰੂਰ 22 ਜਨਵਰੀ ਵਾਲੇ ਦਿਨ ਇਸ ਸਮਾਗਮ ਵਿੱਚ ਹਿੱਸਾ ਲਵਾਂਗੇ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਹਰ ਧਰਮ ਦੇ ਲੋਕਾਂ ਨੂੰ ਸੱਦੇ ਪੱਤਰ ਦੇਣ ਲਈ ਆਏ ਹਨ। ਉਹਨਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸ਼ਿਰਕਤ ਕਰਨਗੇ ਤੇ ਇਹ ਇੱਕ ਇਤਿਹਾਸਿਕ ਪਲ ਹੋਵੇਗਾ।

ਉਹਨਾਂ ਨੇ ਕਿਹਾ ਕਿ ਜਦੋਂ 14 ਸਾਲ ਦੇ ਬਨਵਾਸ ਤੋਂ ਬਾਅਦ ਰਾਮ ਚੰਦਰ ਜੀ ਅਯੋਧਿਆ ਵਾਪਸ ਆਏ ਸਨ ਤਾਂ ਘਿਓ ਦੇ ਦੀਵੇ ਬਾਲ ਕੇ ਉਹਨਾਂ ਦਾ ਸਵਾਗਤ ਕੀਤਾ ਸੀ, ਪਰ ਇਹ ਮੰਦਰ ਹੁਣ 500 ਸਾਲ ਬਾਅਦ ਬਣਨ ਜਾ ਰਿਹਾ ਹੈ ਅਤੇ ਅਸੀਂ ਇਸੇ ਤਰ੍ਹਾਂ ਹੀ ਘਿਓ ਦੇ ਦੀਵੇ ਬਾਲ ਕੇ ਰਾਮ ਮੰਦਰ ਦੀ ਵਿਧੀ ਦੀ ਸ਼ੁਰੂਆਤ ਕਰਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.