ETV Bharat / state

Police Raid In Bathinda: ਨਸ਼ਿਆਂ 'ਚ ਬਦਨਾਮ ਬਠਿੰਡਾ ਦੀ ਬਸਤੀ ਬੀੜ ਤਾਲਾ ਵਿਖੇ ਪੁਲਿਸ ਵੱਲੋਂ ਤੜਕਸਾਰ ਛਾਪੇਮਾਰੀ

author img

By ETV Bharat Punjabi Team

Published : Dec 19, 2023, 10:52 AM IST

Police Raid In Bathinda various places in Bathinda against drugs
ਨਸ਼ਿਆਂ 'ਚ ਬਦਨਾਮ ਬਠਿੰਡਾ ਦੀ ਬਸਤੀ ਬੀੜ ਤਾਲਾ ਵਿਖੇ ਪੁਲਿਸ ਵੱਲੋਂ ਤੜਕੇ ਹੀ ਕੀਤੀ ਗਈ ਛਾਪੇਮਾਰੀ

Search campaign against drugs In Bathinda: ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅੱਜ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਨਸ਼ੇ ਖਿਲਾਫ ਵੱਡੀ ਕਾਰਵਾਈ ਕਰਦਿਆ ਬਠਿੰਡਾ ਵਿੱਚ ਰੇਡ ਕਰ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ।

ਨਸ਼ਿਆਂ 'ਚ ਬਦਨਾਮ ਬਠਿੰਡਾ ਦੀ ਬਸਤੀ ਬੀੜ ਤਾਲਾ ਵਿਖੇ ਪੁਲਿਸ ਵੱਲੋਂ ਤੜਕੇ ਹੀ ਕੀਤੀ ਗਈ ਛਾਪੇਮਾਰੀ

ਬਠਿੰਡਾ : ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅੱਜ ਬਠਿੰਡਾ ਵਿਖੇ ਨਸ਼ੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਦਿਨ ਚੜਨ ਤੋਂ ਪਹਿਲਾਂ ਹੀ ਨਸ਼ਿਆਂ ਦੇ ਮਾਮਲੇ 'ਚ ਬਦਨਾਮ ਬਸਤੀ ਬੀੜ ਤਾਲਾ ਵਿਖੇ ਪੁਲਿਸ ਵੱਲੋਂ ਰੇਡ ਮਾਰੀ ਗਈ। ਇਸ ਦੌਰਾਨ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਰਹੇ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਘਰਾਂ ਵਿੱਚ ਸ਼ੱਕੀ ਸਮਾਨ ਦੇ ਨਾਲ-ਨਾਲ ਵਾਹਨਾਂ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। (Search campaign against drugs In Bathinda)

ਬਠਿੰਡਾ ਵਿੱਚ ਚੱਲਿਆ ਸਰਚ ਅਭਿਆਨ: ਇਸ ਹੀ ਸਰਚ ਅਭਿਆਨ ਦੌਰਾਨ ਬਠਿੰਡਾ 'ਚ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ। ਇਸੇ ਦੌਰਾਨ ਐਸ ਪੀ ਸਿਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਇਹ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਮੁਹਿੰਮ ਪੰਜਾਬ ਦੇ ਡੀਜੀਪੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ, ਤਾਂ ਜੋ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇ, ਨਸ਼ਾ ਤਸਕਰਾਂ ਨੂੰ ਫੜਿਆ ਜਾ ਸਕੇ ਅਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਅੰਦਰ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਅਭਿਆਨ ਇਸੇ ਤਰ੍ਹਾਂ ਜਾਰੀ ਰਹੇਗਾ, ਮੇਰੀ ਡਿਊਟੀ ਜਾਰੀ ਰਹੇਗੀ।

ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ: ਮੌਕੇ ਪੁਲਿਸ ਵੱਲੋਂ ਕਿਸੇ ਸਮੇਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਰਹੇ ਲੋਕਾਂ ਦੇ ਘਰਾਂ ਦੀ ਸਰਚ ਕੀਤੀ ਗਈ। ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਅਤੇ ਸ਼ੱਕੀ ਸਮਾਨ ਦੇ ਨਾਲ ਵਾਹਨ ਵੀ ਹਿਰਾਸਤ ਵਿੱਚ ਲਏ ਗਏ ਹਨ। ਪੁਲਿਸ ਵੱਲੋਂ ਇਹ ਸਰਚ ਅਭਿਆਨ ਇੰਨੀ ਡੁੰਘਾਈ ਨਾਲ ਚਲਾਇਆ ਗਿਆ ਕਿ ਘਰ ਦੇ ਸਮਾਨ ਤੇ ਨਾਲ-ਨਾਲ ਤੂੜੀ ਵਾਲੇ ਕਮਰੇ ਤੱਕ ਫਰੋਲੇ ਗਏ। ਇਸ ਮੌਕੇ ਕਿਸੇ ਸਮੇਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਰਹੇ ਲੋਕਾਂ ਤੋਂ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ੇ ਨੂੰ ਜੜ ਤੋਂ ਖ਼ਤਮ ਕਰਨ ਲਈ ਉਨ੍ਹਾਂ ਵੱਲੋਂ ਵੱਡੀ ਪੱਧਰ 'ਤੇ ਅਜਿਹੇ ਸਰਚ ਅਭਿਆਨ ਚਲਾਏ ਜਾ ਰਹੇ ਹਨ, ਪਰ ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.