ETV Bharat / state

India released Pakistani prisoners: ਭਾਰਤ ਸਰਕਾਰ ਨੇ ਰਿਹਾਅ ਕਰਕੇ 17 ਪਾਕਿਸਤਾਨੀ ਕੈਦੀਆਂ ਨੂੰ ਭੇਜਿਆ ਵਤਨ ਵਾਪਿਸ, ਕੈਦੀਆਂ ਨੇ ਕੀਤਾ ਧੰਨਵਾਦ

author img

By

Published : Jan 27, 2023, 3:53 PM IST

India released Pakistani prisoners and sent them to their homeland
India released Pakistani prisoners: 17 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰਕੇ ਭੇਜਿਆ ਗਿਆ ਵਤਨ ਵਾਪਿਸ, ਕੈਦੀਆਂ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ

74ਵੇਂ ਗਣਤੰਤਰ ਦਿਵਸ ਦੇ ਮੌਕੇ ਭਾਰਤ ਸਰਕਾਰ ਨੇ ਇਕ ਵਾਰ ਫਿਰ ਦਰਿਆਦਿਲੀ ਦਿਖਾਉਂਦਿਆਂ 17 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰਕੇ ਉਨ੍ਹਾਂ ਦੇ ਵਤਨ ਵਾਪਿਸ ਭੇਜਿਆ। ਭਾਰਤ ਨੇ 12 ਪਕਿਸਤਾਨੀ ਮਸ਼ਵਾਰੇ ਅਤੇ 5 ਸਿਵਲ ਕੈਦੀਆਂ ਨੂੰ ਰਿਹਾਅ ਕੀਤਾ ਹੈ। ਕਈ ਸਾਲਾਂ ਬਾਅਦ ਰਿਹਾਅ ਹੋਏ ਕੈਦੀਆਂ ਨੇ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ।

ਅੰਮ੍ਰਿਤਸਰ: ਪਾਕਿਸਤਾਨ ਤੋਂ ਭਾਰਤ ਦੇ ਪਾਸੇ ਗਲਤੀ ਨਾਲ ਬਹੁਤ ਸਾਰੇ ਲੋਕ ਅਕਸਰ ਬਾਰਡਰ ਕਰਾਸ ਕਰਕੇ ਭਾਰਤ ਦੀ ਹਦੂਦ ਅੰਦਰ ਪਹੁੰਚ ਜਾਂਦੇ ਹਨ ਅਤੇ ਫਿਰ ਜੇਲ੍ਹਾਂ ਵਿੱਚ ਡੱਕ ਦਿੱਤੇ ਜਾਂਦੇ ਹਨ। ਭਾਰਤ ਸਰਕਾਰ ਵੱਲੋਂ 74ਵੇਂ ਗਣਤੰਤਰ ਦਿਵਸ ਦੇ ਮੌਕੇ ਉੱਤੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ 17 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ। ਇਨ੍ਹਾਂ 17 ਕੈਦੀਆਂ ਵਿਚੋਂ 12 ਕੈਦੀ ਮਸ਼ਵਾਰੇ ਅਤੇ 5 ਸਿਵਲ ਕੈਦੀਆਂ ਨੂੰ ਅੱਜ ਰਿਹਾ ਕੀਤਾ ਗਿਆ।

10 ਸਾਲ ਬਾਅਦ ਘਰ ਵਾਪਸੀ: ਇਨ੍ਹਾਂ ਮਛਵਾਰੀਆਂ ਵਿਚੋਂ ਕੁੱਝ ਕੈਦੀ 2013 ਸਾਲ ਵਿੱਚ, 3 ਕੈਦੀ ਜੋ ਕਰਾਚੀ ਦੇ ਰਹਿਣ ਵਾਲੇ ਹਨ ਅਤੇ ਜੋ ਪਾਣੀ ਵਿੱਚ ਮੱਛੀ ਫੜਦੇ ਹੋਏ ਪਾਕਿਸਤਾਨ ਦੀ ਸਰਹੱਦ ਪਾਰ ਕਰ ਭਾਰਤ ਦੇ ਗੁਜਰਾਤ ਦੇ ਇਲਾਕੇ ਵਿੱਚ ਪੁਲਿਸ ਵੱਲੋਂ ਕਾਬੂ ਕੀਤੇ ਗਏ। ਉਨ੍ਹਾਂ ਨੂੰ ਸਜ਼ਾ ਹੋਣ ਤੋਂ ਬਾਅਦ ਅੱਜ ਦੱਸ ਸਾਲ ਬਾਅਦ ਆਪਣੇ ਘਰ ਵਾਪਿਸ ਭੇਜਿਆ ਗਿਆ। ਰਿਹਾਅ ਹੋਣ ਤੋਂ ਮਗਰੋਂ ਖੁਸ਼ ਹੋਏ ਕੈਦੀਆਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਰਿਹਾਅ ਹੋਏ ਪਾਕਿਸਤਾਨੀ ਕੈਦੀਆਂ ਨੇ ਖੁਸ਼ੀ ਜ਼ਾਹਿਰ ਕਰਦਿਾਂ ਕਿਹਾ ਕਿ ਅਸੀਂ 10 ਸਾਲ ਬਾਅਦ ਆਪਣੇ ਘਰ ਜਾਵਾਂਗੇ।

5 ਸਿਵਲ ਕੈਦੀਆਂ ਦੀ ਰਿਹਾਈ: ਇਸ ਤੋਂ ਇਲਾਵਾ 9 ਪਾਕਿਸਤਾਨੀ ਮਛਵਾਰੇ ਕੈਦੀ ਜੋ 2017 ਸਾਲ ਵਿੱਚ ਮੱਛੀ ਫੜਦੇ ਹੋਏ ਭਾਰਤ ਦੀ ਸਰਹੱਦ ਵਿੱਚ ਦਾਖਿਲ ਹੋਏ ਸਨ ਅਤੇ ਗੁਜਰਾਤ ਦੀ ਕੱਛ ਪੁਲਿਸ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਇਨ੍ਹਾਂ ਨੂੰ 6 ਸਾਲ ਦੀ ਸਜ਼ਾ ਹੋਈ ਅਤੇ ਅੱਜ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ। ਉੱਥੇ ਹੀ 5 ਸਿਵਲ ਕੈਦੀਆ ਵਿੱਚੋਂ ਇੱਕ 13 ਸਾਲ ਦੀ ਸਜ਼ਾ ਕੱਟ ਕੇ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਗਲਤੀ ਨਾਲ ਰਾਜਸਥਾਨ ਦੀ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਦਾਖਿਲ ਹੋ ਗਿਆ ਜਿੱਥੇ ਉਸਨੂੰ ਸਜਾ ਸੁਣਾਈ ਗਈ। ਰਿਹਾਅ ਹੋਏ ਕੈਦੀ ਨੇ ਕਿਹਾ ਕਿ ਹੁਣ ਉਹ ਆਪਣੇ ਘਰ ਪਾਕਿਸਤਾਨ ਜਾ ਰਿਹਾ ਹੈ

ਇਹ ਵੀ ਪੜ੍ਹੋ: Sidhwa Kanal Canal of Ludhiana: ਸਿਧਵਾਂ ਕਨਾਲ ਨਹਿਰ ਵਿੱਚ ਕੂੜਾ ਸੁੱਟਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਗਰ ਨਿਗਮ ਕਰ ਰਿਹਾ ਵੱਡੀ ਕਾਰਵਾਈ

ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ 74 ਵੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਭਾਰਤ ਸਰਕਾਰ ਵੱਲੋਂ 17 ਪਾਕਿਸਤਾਨ ਦੇ ਕੈਦੀ ਰਿਹਾ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 12 ਮਛਵਾਰੇ ਅਤੇ 5 ਸਿਵਲ ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ 2013 ਵਿੱਚ ਤੇ ਕੁੱਝ 2017 ਵਿੱਚ ਭਾਰਤ ਦੀ ਸਰਹੱਦ ਵਿੱਚ ਦਾਖਿਲ ਹੋਣ ਉੱਤੇ ਕਾਬੂ ਕੀਤਾ ਗਿਆ ਅਤੇ ਜਿਨ੍ਹਾਂ ਦੀ ਸਜ਼ਾ ਪੁਰੀ ਹੋਣ ਤੋਂ ਬਾਅਦ ਅੱਜ ਭਾਰਤ ਸਰਕਾਰ ਵੱਲੋਂ ਰਿਹਾ ਕੀਤਾ ਗਿਆ ਹੈ ।


ETV Bharat Logo

Copyright © 2024 Ushodaya Enterprises Pvt. Ltd., All Rights Reserved.