ETV Bharat / state

ਜੰਡਿਆਲਾ ਗੁਰੂ 'ਚ ਦੋ ਧਿਰਾਂ ਵਿਚਾਲੇ ਝਗੜਾ, ਵਿਦੇਸ਼ ਭੇਜਣ ਦੇ ਨਾਂ ਉੱਤੇ ਲੱਖਾਂ ਰੁਪਏ ਠੱਗਣ ਦੇ ਇਲਜਾਮ, ਪੜ੍ਹੋ ਦੂਜੀ ਧਿਰ ਨੇ ਕੀ ਕਿਹਾ

author img

By ETV Bharat Punjabi Team

Published : Nov 29, 2023, 10:41 PM IST

A luxury vehicle fell into the drain during a dispute in Jandiala Guru of Amritsar
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਝਗੜੇ ਦੌਰਾਨ ਨਾਲੇ ਵਿੱਚ ਡਿੱਗੀ ਮਹਿੰਗੀ ਗੱਡੀ, ਵਿਦੇਸ਼ ਭੇਜਣ ਦੇ ਨਾਂ ਉੱਤੇ ਲੱਖਾਂ ਰੁਪਏ ਠੱਗਣ ਦੇ ਇਲਜਾਮ, ਪੜ੍ਹੋ ਦੂਜੀ ਧਿਰ ਨੇ ਕੀ ਕਿਹਾ...

ਜੰਡਿਆਲਾ ਗੁਰੂ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ। ਇਸ ਦੌਰਾਨ ਇਕ ਧਿਰ ਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਇਲਜਾਮ ਲਗਾਏ ਹਨ। (Dispute in Jandiala Guru of Amritsar)

ਝਗੜੇ ਦੀ ਜਾਣਕਾਰੀ ਦਿੰਦਾ ਹੋਇਆ ਪਹਿਲੀ ਧਿਰ ਦਾ ਨੌਜਵਾਨ ਅਤੇ ਪੁਲਿਸ ਜਾਂਚ ਅਧਿਕਾਰੀ।

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਦੇ ਜਾਣੀਆਂ ਰੋਡ ਉੱਤੇ ਦੋ ਧਿਰਾਂ ਦੀ ਆਪਸੀ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਹੈ। ਇਸ ਦੌਰਾਨ ਇਕ ਧਿਰ ਦੇ ਨੌਜਵਾਨ ਦੀ ਲਗਜ਼ਰੀ ਗੱਡੀ ਨਾਲੇ ਵਿੱਚ ਡਿੱਗ ਗਈ ਹੈ। ਜਾਣਕਾਰੀ ਅਨੁਸਾਰ ਦੋ ਧਿਰਾਂ ਦੀ ਆਪਸੀ ਰੰਜਿਸ਼ ਦੌਰਾਨ ਉਕਤ ਘਟਨਾ ਵਾਪਰੀ ਹੈ। ਇਸ ਦੌਰਾਨ ਇਕ ਧਿਰ ਦੇ ਨੌਜਵਾਨ ਟ੍ਰੈਕਟਰ ਉੱਤੇ ਆ ਰਹੇ ਸਨ, ਜਦਕਿ ਦੂਜੀ ਧਿਰ ਦਾ ਨੌਜਵਾਨ ਸਾਹਮਣੇ ਕਾਰ ਤੋਂ ਆ ਰਿਹਾ ਸੀ। ਇਸ ਦੌਰਾਨ ਆਹਮੋ ਸਾਹਮਣੇ ਹੋਣ ਉੱਤੇ ਦੋਵੇਂ ਧਿਰਾਂ ਲੜ ਪਈਆਂ।

35 ਲੱਖ ਰੁਪਏ ਦੀ ਠੱਗੀ ਦਾ ਇਲਜਾਮ : ਜਾਣਕਾਰੀ ਮੁਤਾਬਿਕ ਮੌਕੇ ਉੱਤੇ ਮੌਜੂਦ ਪਹਿਲੀ ਧਿਰ ਦੇ ਟ੍ਰੈਕਟਰ ਚਾਲਕ ਨੌਜਵਾਨ ਅਰਸ਼ਦੀਪ ਸਿੰਘ ਅਤੇ ਉਸਦੇ ਪਿਤਾ ਨਰਿੰਦਰ ਸਿੰਘ ਵਲੋਂ ਦੂਜੀ ਧਿਰ ਕਾਰ ਚਾਲਕ ਨੌਜਵਾਨ ਤੇ ਕਥਿਤ ਰੂਪ ਵਿੱਚ ਅਸਲਾ ਦਿਖਾ ਕੇ ਜਾਨੋਂ ਮਾਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਵਲੋਂ ਕਾਰ ਸਵਾਰ ਨੌਜਵਾਨ ਤੇ ਬਾਹਰ ਭੇਜਣ ਦੇ ਲਈ ਕਥਿਤ ਤੌਰ ਉੱਤੇ 35 ਲੱਖ ਦੀ ਠੱਗੀ ਮਾਰਨ ਦੇ ਇਲਜਾਮ ਲਗਾਉਂਦਿਆਂ ਉਕਤ ਠੱਗੀ ਮਾਮਲੇ ਵਿੱਚ ਪਹਿਲਾਂ ਤੋਂ ਦਰਜ ਕਰਵਾਏ ਪਰਚੇ ਦੌਰਾਨ ਪੁਲਿਸ ਤੋਂ ਸੁਣਵਾਈ ਨਾ ਹੋਣ ਦੀ ਗੱਲ ਕਹੀ ਗਈ ਹੈ।

ਦੂਜੀ ਧਿਰ ਦਾ ਕਾਰ ਸਵਾਰ ਨੌਜਵਾਨ ਇਸ ਝਗੜੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਹੈ, ਜਿਸ ਦੀ ਪੁਸ਼ਟੀ ਕਰਦਿਆਂ ਮੌਕੇ ਉੱਤੇ ਜਾਂਚ ਪੜਤਾਲ ਕਰਨ ਪੁੱਜੇ ਚੌਂਕੀ ਇੰਚਾਰਜ ਏ ਐਸ ਆਈ ਤੇਜਿੰਦਰ ਸਿੰਘ ਨੇ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦੋਨੋਂ ਧਿਰਾਂ ਦਾ ਪੁਰਾਣਾ ਝਗੜਾ ਚਲਦਾ ਹੈ ਅਤੇ ਅੱਜ ਆਹਮੋ-ਸਾਹਮਣੇ ਹੋਣ ਦੌਰਾਨ ਦੋਨੋਂ ਵਿੱਚ ਬਹਿਸ ਹੋਈ। ਐੱਸਐੱਚਓ ਥਾਣਾ ਜੰਡਿਆਲਾ ਗੁਰੂ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਫਾਰਚੂਨਰ ਗੱਡੀ ਨਾਲੇ ਵਿੱਚ ਡਿੱਗੀ ਹੈ, ਜਿਸ ਦੀ ਸੂਚਨਾ ਮਿਲਣ ਤੇ ਉਹ ਤੁਰੰਤ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਸ ਪਹਿਲੀ ਪਾਰਟੀ ਵਲੋਂ ਦੂਸਰੀ ਧਿਰ ਤੇ ਜਾਨੋਂ ਮਾਰਨ, ਵਿਦੇਸ਼ ਭੇਜਣ ਦੇ ਨਾਮ ਉੱਤੇ ਠੱਗੀ ਦੇ ਇਲਜ਼ਾਮ ਲਗਾਏ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਵਿਅਕਤੀ ਉੱਤੇ ਪਹਿਲਾਂ ਵੀ 420 ਦਾ ਮਾਮਲਾ ਦਰਜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.