ਹੈਲੀਕਾਪਟਰ ਕ੍ਰੈਸ਼ ਮਾਮਲਾ: ਲੈਫਟੀਨੈਂਟ ਕਰਨਲ ਬਾਠ ਦੀ ਮਿਲੀ ਲਾਸ਼

author img

By

Published : Aug 16, 2021, 1:44 PM IST

Updated : Aug 16, 2021, 2:00 PM IST

ਰਣਜੀਤ ਸਾਗਰ ਡੈਮ ਚੋਂ ਮਿਲੀ ਕਰਨਲ ਅਭਿਤ ਸਿੰਘ ਬਾਠ ਦੀ ਲਾਸ਼
ਰਣਜੀਤ ਸਾਗਰ ਡੈਮ ਚੋਂ ਮਿਲੀ ਕਰਨਲ ਅਭਿਤ ਸਿੰਘ ਬਾਠ ਦੀ ਲਾਸ਼ ()

ਅੰਮ੍ਰਿਤਸਰ ਦੇ ਕਰਨਲ ਅਭਿਤ ਸਿੰਘ ਬਾਠ ਦਾ ਹੈਲੀਕਾਪਟਰ (Helicopter) ਦੁਰਘਟਨਾ ਗ੍ਰਸਤ ਹੋਇਆ ਸੀ, ਕੱਲ੍ਹ ਉਨ੍ਹਾਂ ਦੀ ਲਾਸ਼ ਰਣਜੀਤ ਡੈਮ (Ranjit Dam) ਵਿਚੋਂ ਮਿਲ ਗਈ ਹੈ।

ਅੰਮ੍ਰਿਤਸਰ: ਬੀਤੇ ਦਿਨੀ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਵਿਖੇ ਕਰਨਲ ਅਭਿਤ ਸਿੰਘ ਬਾਠ ਦਾ ਹੈਲੀਕਾਪਟਰ ਦੁਰਘਟਨਾ ਗ੍ਰਸਤ ਹੋਣ ਤੋਂ ਬਾਅਦ ਕੱਲ੍ਹ ਉਹਨਾਂ ਦੀ ਲਾਸ਼ ਮਿਲਣ 'ਤੇ ਇਲਾਕਾ ਨਿਵਾਸੀਆਂ ਵਿੱਚ ਕਾਫੀ ਸੌਂਗ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਮ੍ਰਿਤਕ ਦੀ ਦੇਹ ਨੂੰ ਆਰਮੀ ਹਸਪਤਾਲ ਵਿੱਚ ਭੇਜਿਆ ਗਿਆ। ਉਥੇ ਹੀ ਹਜੇ ਵੀ ਡੈਮ ਵਿੱਚ ਸਰਚ ਅਭਿਆਨ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨਲ ਅਭਿਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲੇ ਸਨ।

ਹੈਲੀਕਾਪਟਰ ਕ੍ਰੈਸ਼ ਮਾਮਲਾ: ਲੈਫਟੀਨੈਂਟ ਕਰਨਲ ਬਾਠ ਦੀ ਮਿਲੀ ਲਾਸ਼

3 ਅਗਸਤ ਨੂੰ ਪਠਾਨਕੋਟ ਵਿੱਚ ਇੱਕ ਹੈਲੀਕਾਪਟਰ (Helicopter) ਕਰੈਸ ਹੋਇਆ ਸੀ। ਇਸ ਹੈਲੀਕਾਪਟਰ ਵਿੱਚ ਤਿੰਨ ਵਿਅਕਤੀ ਸਵਾਰ ਹੋਣ ਦੀ ਜਾਣਕਾਰੀ ਮਿਲੀ ਸੀ। ਜੋ ਕੀ ਅਜੇ ਤਕ ਲਾਪਤਾ ਸਨ। ਉਸ ਤੋਂ ਬਾਅਦ ਰਣਜੀਤ ਸਾਗਰ ਡੈਮ (Ranjit Dam) ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ।

ਉਨ੍ਹਾਂ ਦੇ ਗੁਆਂਢੀ ਕਰਨਲ ਗੁਰਚਰਨ ਸਿੰਘ ਨੇ ਦੱਸਿਆ ਕਿ ਕਰਨਲ ਅਭਿਜੀਤ ਸਿੰਘ ਬਾਠ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਸਨ। ਉਹਨਾਂ ਦੀ ਮੌਤ ਦੇ ਸਮਾਚਾਰ ਨਾਲ ਸਾਰੇ ਹੀ ਇਲਾਕੇ ਵਿੱਚ ਸ਼ੌਕ ਦੀ ਲਹਿਰ ਹੈ। ਕੱਲ੍ਹ ਉਹਨਾਂ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਲਿਆਇਆ ਜਾਵੇਗਾ, ਜਿਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਕਰਨਲ ਅਭਿਤ ਦਾ 14 ਸਾਲ ਦਾ ਬੇਟਾ ਵੀ ਹੈ ਜੋ ਕਿ ਅਠਵੀਂ ਜਮਾਤ ਵਿੱਚ ਪੜ੍ਹਦਾ ਹੈ। ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਹ ਵੀ ਪੜੋ: Corona Virus: ਪੰਜਾਬ ਸਰਕਾਰ ਦੀ ਸਖ਼ਤੀ, ਰੇਲਵੇ ਵਿਭਾਗ ਬੇਖ਼ਬਰ !

Last Updated :Aug 16, 2021, 2:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.