ਗੈਂਗਸਟਰ ਲੰਡਾ ਹਰੀਕੇ ਦੇ ਨਜ਼ਦੀਕੀ ਸਾਥੀ ਗ੍ਰਿਫਤਾਰ, ਰੇਡ ਦੌਰਾਨ ਸਪੈਸ਼ਲ ਸੈੱਲ ਦੇ ਮੁਲਾਜ਼ਮ 'ਤੇ ਚਲਾਈ ਗੋਲੀ
Updated on: Jan 21, 2023, 6:44 AM IST

ਗੈਂਗਸਟਰ ਲੰਡਾ ਹਰੀਕੇ ਦੇ ਨਜ਼ਦੀਕੀ ਸਾਥੀ ਗ੍ਰਿਫਤਾਰ, ਰੇਡ ਦੌਰਾਨ ਸਪੈਸ਼ਲ ਸੈੱਲ ਦੇ ਮੁਲਾਜ਼ਮ 'ਤੇ ਚਲਾਈ ਗੋਲੀ
Updated on: Jan 21, 2023, 6:44 AM IST
ਸੀਆਈ ਸਪੈਸ਼ਲ ਸੈੱਲ ਨੇ ਖਾਲਿਸਤਾਨੀ ਦਹਿਸ਼ਤਗਰਦ ਗੈਂਗਸਟਰ ਗਠਜੋੜ ਦੇ ਖਿਲਾਫ ਚੱਲ ਰਹੇ ਅਪਰੇਸ਼ਨਾਂ ਵਿੱਚ ਪੰਜਾਬ ਦੇ ਬਹੁਤ ਹੀ ਬਦਨਾਮ ਅਤੇ ਲੋੜੀਂਦੇ ਗੈਂਗਸਟਰਾਂ ਵਿੱਚੋਂ ਇੱਕ ਅਤੇ ਭਗੌੜੇ ਲੰਡਾ ਹਰੀਕੇ ਦੇ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਅੰਮ੍ਰਿਤਸਰ: ਦਿੱਲੀ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਸਪੈਸ਼ਲ ਸੈੱਲ ਨੇ ਪੰਜਾਬ ਵਿੱਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਉੱਥੇ ਹੀ ਖਾਲਿਸਤਾਨੀ ਅੱਤਵਾਦੀ ਨੈੱਟਵਰਕ 'ਤੇ ਪਲਟਵਾਰ ਕਾਰਵਾਈ ਕੀਤੀ ਗਈ ਹੈ। ਸਪੈਸ਼ਲ ਯੂਨਿਟ ਨੇ ਪੰਜਾਬ ਤੋਂ ਖਾਲਿਸਤਾਨੀ ਅੱਤਵਾਦੀ ਲੰਡਾ ਹਰੀਕੇ ਦੇ ਕਰੀਬੀ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਦੇ ਨਾਂ ਰਾਜਨ ਭੱਟੀ ਅਤੇ ਚੀਨਾ ਹਨ।
15 ਤੋਂ ਵੱਧ ਅਪਰਾਧਿਕ ਮਾਮਲੇ ਦਰਜ: ਜ਼ਿਕਰਯੋਗ ਹੈ ਕਿ ਰਾਜਨ ਭੱਟੀ ਦੇ ਨਾਮ ਤੇ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਐਫਆਈਆਰ 06 2022 ਅਧੀਨ 153 153 ਏ 120 ਬੀ ਆਈਪੀਸੀ 25 ਅਸਲਾ ਐਕਟ ਪੀਐਸਐਸਐਸਓਸੀ ਐਸਏਐਸ ਨਗਰ ਮੋਹਾਲੀ ਪੀ. ਬੀ. ਵਿੱਚ ਵੀ ਲੋੜੀਂਦਾ ਚੱਲ ਰਿਹਾ ਸੀ।
ਪੰਜਾਬ ਵਿੱਚ ਇਹ ਐਫਆਈਆਰ ਲੰਡਾ ਹਰੀਕੇ ਅਤੇ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ਤੇ ਪੰਜਾਬ ਵਿੱਚ ਕੀਤੇ ਗਏ ਟਾਰਗੇਟ ਕਿਲਿੰਗ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਸਬੰਧ ਵਿੱਚ ਦਰਜ ਕੀਤੀਆਂ ਗਈਆਂ ਹਨ। ਮੁਲਜ਼ਮ ਰਾਜਨ ਭੱਟੀ ਵੱਲੋਂ ਕੀਤੇ ਖੁਲਾਸੇ ਅਤੇ ਤਕਨੀਕੀ ਵਿਸ਼ਲੇਸ਼ਣ ਦੇ ਆਧਾਰ ਤੇ ਦਿੱਲੀ ਪੁਲਿਸ ਵਲੋਂ ਪੰਜਾਬ ਪੁਲਿਸ ਨਾਲ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਕੰਵਲਜੀਤ ਸਿੰਘ ਉਰਫ਼ ਛੀਨਾ ਵਾਸੀ ਮੱਖੂ ਫ਼ਿਰੋਜ਼ਪੁਰ ਨੂੰ ਕਾਬੂ ਕੀਤਾ ਗਿਆ ਹੈ।
ਇੱਕ ਨੂੰ ਨਿੱਜੀ ਹੋਟਲ ਬਿਆਸ ਅੰਮ੍ਰਿਤਸਰ ਦਿਹਾਤੀ ਨੇੜੇ ਕੀਤਾ ਗਿਆ ਕਾਬੂ: ਮੁਲਜ਼ਮ ਰਾਜਨ ਭੱਟੀ ਪੰਜਾਬ ਵਿੱਚ ਡਰੋਨ ਰਾਹੀਂ ਛੱਡੇ ਗਏ ਨਸ਼ੀਲੇ ਪਦਾਰਥਾਂ ਹਥਿਆਰਾਂ ਨੂੰ ਪ੍ਰਾਪਤ ਕਰਨ ਅਤੇ ਅੱਗੇ ਵਧਾਉਣ ਦੇ ਕੰਮਕਾਜ ਨੂੰ ਸੰਭਾਲ ਰਿਹਾ ਸੀ। ਲੰਡਾ ਹਰੀਕੇ ਨੇ ਰਾਜਨ ਅਤੇ ਛੀਨਾ ਨੂੰ ਪੰਜਾਬ ਵਿੱਚ ਦੋ ਟਾਰਗੇਟ ਖਤਮ ਕਰਨ ਦਾ ਕੰਮ ਸੌਂਪਿਆ ਸੀ। ਜਿਸ ਨੂੰ ਬਹੁਤ ਹੀ ਮੁਸਤੈਦੀ ਨਾਲ ਕੀਤੀ ਕਾਰਵਾਈ ਦੌਰਾਨ ਮੁਲਜ਼ਮ ਛੀਨਾ ਨੂੰ ਇੱਕ ਸਾਥੀ ਸਮੇਤ ਨਿੱਜੀ ਹੋਟਲ ਬਿਆਸ ਅੰਮ੍ਰਿਤਸਰ ਦਿਹਾਤੀ ਨੇੜੇ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਸਪੈਸ਼ਲ ਸੈੱਲ ਵੱਲੋਂ ਸਬੰਧਿਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ਤੇ ਥਾਣਾ ਬਿਆਸ ਅੰਮ੍ਰਿਤਸਰ ਦਿਹਾਤੀ ਦੀ ਇੱਕ ਟੀਮ ਦਿੱਲੀ ਪੁਲਿਸ ਦੀ ਟੀਮ ਨਾਲ ਸਾਂਝੀ ਛਾਪੇਮਾਰੀ ਲਈ ਪਹੁੰਚੀ। ਕਾਬੂ ਕੀਤੇ ਜਾਣ ਦੀ ਕੋਸ਼ਿਸ਼ ਤੇ ਦੋਵੇਂ ਸ਼ੱਕੀ ਵਿਅਕਤੀਆਂ ਨੇ ਛਾਪਾਮਾਰੀ ਕਰਨ ਵਾਲੀ ਸਾਂਝੀ ਪੁਲਿਸ ਟੀਮ ਤੇ ਗੋਲੀਬਾਰੀ ਕੀਤੀ ਅਤੇ ਬਾਅਦ ਵਿੱਚ ਵੱਖ-ਵੱਖ ਦਿਸ਼ਾਵਾਂ ਨੂੰ ਫ਼ਰਾਰ ਹੋ ਗਏ।
ਇਸ ਗੋਲੀਬਾਰੀ ਦੌਰਾਨ ਸੀ. ਟੀ. ਯੋਗੇਸ਼ ਸਪੈਸ਼ਲ ਦੇ ਪੈਰ ਵਿਚ ਗੋਲੀ ਲੱਗੀ ਹੈ। ਹਾਲਾਂਕਿ ਪੁਲਿਸ ਵਲੋਂ ਕੀਤੀ ਗਈ ਉਕਤ ਕਾਰਵਾਈ ਵਿੱਚ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਕਿਸੇ ਸੱਟ ਦੇ ਛੀਨਾ ਨੂੰ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬਠਿੰਡਾ ਦੀਆਂ ਕਿਉਂ ਹੋ ਰਹੀਆਂ ਸਿਆਸੀ ਧੜਕਣਾਂ ਤੇਜ਼, ਪੜ੍ਹੋ ਹੁਣ ਕਿਸ ਨਾਲ ਕੀਤੀ ਮਨਪ੍ਰੀਤ ਬਾਦਲ ਨੇ ਬੈਠਕ
