ETV Bharat / state

ਚੰਨੀ ਸਿਰਫ਼ ਐਲਾਨਾਂ ਤੱਕ ਸੀਮਿਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ: ਕੁਲਤਾਰ ਸਿੰਘ ਸੰਧਵਾ

author img

By

Published : Nov 26, 2021, 7:29 PM IST

ਚੰਨੀ ਸਿਰਫ਼ ਐਲਾਨਾਂ ਤੱਕ ਸੀਮਿਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ
ਚੰਨੀ ਸਿਰਫ਼ ਐਲਾਨਾਂ ਤੱਕ ਸੀਮਿਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ

ਆਮ ਆਦਮੀ ਪਾਰਟੀ (Aam Aadmi Party) ਕੋਟਕਪੂਰਾ ਤੋਂ ਐਮਐਲਏ ਸਰਦਾਰ ਕੁਲਤਾਰ ਸਿੰਘ ਸੰਧਵਾ (MLA Kultar Singh Sandhwa) ਅੰਮ੍ਰਿਤਸਰ ਇਕ ਜਨਸਭਾ 'ਇਕ ਮੌਕਾ ਕੇਜਰੀਵਾਲ (Kejriwal) ਨੂੰ' ਦੇ ਤਹਿਤ ਹਲਕਾ ਪੱਛਮੀ ਵਿਖੇ ਪਹੁੰਚੇ ਸਨ। ਇਸ ਮੌਕੇ ਲੋਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ।

ਅੰਮ੍ਰਿਤਸਰ: ਆਮ ਆਦਮੀ ਪਾਰਟੀ (Aam Aadmi Party) ਕੋਟਕਪੂਰਾ ਤੋਂ ਐਮਐਲਏ ਸਰਦਾਰ ਕੁਲਤਾਰ ਸਿੰਘ ਸੰਧਵਾ (MLA Kultar Singh Sandhwa) ਅੰਮ੍ਰਿਤਸਰ ਇਕ ਜਨਸਭਾ 'ਇਕ ਮੌਕਾ ਕੇਜਰੀਵਾਲ (Kejriwal) ਨੂੰ' ਦੇ ਤਹਿਤ ਹਲਕਾ ਪੱਛਮੀ ਵਿਖੇ ਪਹੁੰਚੇ ਸਨ। ਇਸ ਮੌਕੇ ਲੋਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ।

ਪ੍ਰੋਗਰਾਮ ਦੇ ਦੌਰਾਨ MLA ਕੁਲਤਾਰ ਸਿੰਘ ਸੰਧਵਾ (MLA Kultar Singh Sandhwa) ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਕੌਣ ਕੁੱਟਦਾ 'ਤੇ ਕੌਣ ਲੁੱਟਦਾ ਆ ਰਿਹਾ ਹੈ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ "ਜਿਨ ਤਨ ਲਾਗੇ ਉਹ ਤਨ ਜਾਣੇ"।

ਉਨ੍ਹਾਂ ਨੇ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਹੁਣ ਸਾਰਿਆਂ ਨੂੰ ਰੋਗ ਦਾ ਪਤਾ ਲੱਗ ਗਿਆ ਹੈ, ਅਸੀਂ ਸਭ ਨੇ ਹੁਣ ਦਵਾਈ ਲੱਭਣੀ ਹੈ ਭਾਵ 2022 ਦੀਆਂ ਚੋਣਾਂ (2022 elections) ਵਿੱਚ ਲੁਟੇਰਿਆਂ ਨੂੰ ਭਜਾਉਣਾ ਹੈ।

ਚੰਨੀ ਸਿਰਫ਼ ਐਲਾਨਾਂ ਤੱਕ ਸੀਮਿਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ

ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਗ਼ਦਰੀ ਬਾਬਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ, ਉਹੀ ਧਰਤੀ ਹੋਣ ਗੁਲਾਮ ਹੋਈ ਪਈ ਹੈ ਰਵਾਇਤੀ ਪਾਰਟੀਆਂ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ ਹੈ।

ਇਸੇ ਕਰਕੇ ਲੋਕ ਆਪਣੇ ਬੱਚਿਆਂ ਨੂੰ 25-25 ਲੱਖ ਰੁਪਿਆ ਲਾ ਕੇ ਵਿਦੇਸ਼ ਭੇਜ ਰਹੇ ਹਨ। ਇੱਥੇ ਪਹੁੰਚੇ ਵੱਖ-ਵੱਖ ਬੁਲਾਰਿਆਂ ਵੱਲੋਂ ਹਲਕਾ ਪੱਛਮੀ ਨੂੰ ਜਿਤਾਉਣ ਲਈ ਵਾਅਦਾ ਕੀਤਾ ਤੇ ਹਲਕੇ ਦੇ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਲਈ ਹੱਲਾ ਬੋਲ ਨਾਅਰਾ ਲਾਇਆ ਅਤੇ ਕੁਲਤਾਰ ਸਿੰਘ ਸੰਧਵਾ ਨੂੰ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਵਿੱਚ ਹਰ ਵਰਗ ਦਾ ਯੋਗਦਾਨ ਰਹੇਗਾ।

ਉਹਨਾਂ ਜਨਸਭਾ ਵਿੱਚ ਮੌਜੂਦ ਮਹਿਲਾਵਾਂ ਤੋਂ ਸਵਾਲ ਕਰਦਿਆਂ ਪੁੱਛਿਆ ਕਿ ਚੰਨੀ ਸਾਬ ਨੇ ਕਿਹੜਾ ਵਾਇਦਾ ਪੂਰਾ ਕੀਤਾ, ਉਹਨਾਂ ਕਿਹਾ ਨਾ ਰੇਤ ਸਸਤੀ ਹੋਈ ਅਤੇ ਨਾ ਹੀ ਕਿਸੇ ਮਾਫੀਆ ਨੂੰ ਨੱਥ ਪਾਈ ਜਾ ਸਕੀ, ਕਿਉਂਕਿ ਇਹ ਸਾਰੇ ਆਪਸ ’ਚ ਰਲ਼ੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਇੱਕ ਪਾਸੇ ਰੇਤ ਤੇ ਟਰਾਂਸਪੋਰਟ ਮਾਫੀਆ ਅਤੇ ਦੂਜੇ ਪਾਸੇ ਸ਼ਰਾਬ ਤੇ ਬਿਜਲੀ ਮਾਫੀਆ ਬੈਠਦਾ ਹੈ।

ਇਹ ਵੀ ਪੜ੍ਹੋ: ਮੰਤਰੀ ਵੇਰਕਾ ਦਾ ਕੈਪਟਨ ’ਤੇ ਵੱਡਾ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.