ETV Bharat / state

Drone Recovery in Amritsar: ਅੰਮ੍ਰਿਤਸਰ 'ਚ ਮਿਲਿਆ ਟੁੱਟਾ ਡਰੋਨ, ਸਰਹੱਦ ਤੋਂ 14 ਕਰੋੜ ਦੀ ਹੈਰੋਇਨ ਬਰਾਮਦ

author img

By

Published : Jun 12, 2023, 10:10 AM IST

Updated : Jun 12, 2023, 10:20 AM IST

ਪਾਕਿਸਤਾਨ ਦੇ ਨਸ਼ਾ ਤਸਕਰਾਂ ਵਲੋਂ ਲਗਾਤਾਰ ਸਰਹੱਦ ਜ਼ਰੀਏ ਭਾਰਤ ਦੀ ਸੀਮਾ ਅੰਦਰ ਘੁਸਪੈਠ ਜਾਰੀ ਹੈ। ਡਰੋਨ ਜ਼ਰੀਏ ਲਾਗਾਤਰ ਨਸ਼ੇ ਦੇ ਖੇਪ ਸੁੱਟੀ ਜਾ ਰਹੀ ਹੈ। ਇਕ ਵਾਰ ਫਿਰ ਅੰਮ੍ਰਿਤਸਰ ਤੋਂ ਟੁੱਟਾ ਹੋਇਆ ਡਰੋਨ ਮਿਲਿਆ ਹੈ, ਉੱਥੇ ਹੀ ਪੁਲਿਸ ਨੂੰ ਇਨਪੁਟ ਮਿਲਿਆ ਜਿਸ ਤੋਂ ਬਾਅਦ ਤਲਾਸ਼ੀ ਦੌਰਾਨ 14 ਕਰੋੜ ਦੀ ਹੈਰੋਇਨ ਵੀ ਬਰਾਮਦ ਹੋਈ।

drone from pakistan in punjab
drone from pakistan in punjab

ਅੰਮ੍ਰਿਤਸਰ: ਪੰਜਾਬ 'ਚ ਸਰਹੱਦ 'ਤੇ ਡਰੋਨ ਦੀਆਂ ਗਤੀਵਿਧੀਆਂ ਲਗਾਤਾਰ ਵਧ ਰਹੀ ਹੈ। ਬੀਐਸਐਫ ਨੇ ਦੋ ਦਿਨਾਂ ਵਿੱਚ ਦੋ ਡਰੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ, ਪੰਜਾਬ ਪੁਲਿਸ ਨੂੰ ਮਿਲੇ ਇਨਪੁਟਸ ਦੇ ਆਧਾਰ 'ਤੇ ਅੰਮ੍ਰਿਤਸਰ ਬਾਰਡਰ ਤੋਂ ਕੰਡਿਆਲੀ ਤਾਰ ਦੇ ਪਾਰ ਲੁਕਾਈ ਗਈ 2 ਕਿਲੋ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਨੂੰ ਨਸ਼ਾ ਤਸਕਰਾਂ ਨੇ ਕੰਡਿਆਲੀ ਤਾਰ ਦੇ ਅੱਗੇ ਕਰਕੇ ਲੁਕਾਇਆ ਸੀ, ਤਾਂ ਕਿ ਭਾਰਤੀ ਨਸ਼ਾ ਤਸਕਰ ਇਸ ਨੂੰ ਲਿਜਾ ਸਕੇ।

ਤਰਨਤਾਰਨ 'ਚ ਡਰੋਨ ਬਰਾਮਦ ਹੋਇਆ: ਬੀਤੀ ਸ਼ਾਮ ਬੀਐਸਐਫ ਨੇ ਤਰਨਤਾਰਨ ਤੋਂ ਇੱਕ ਡਰੋਨ ਵੀ ਬਰਾਮਦ ਕੀਤਾ ਸੀ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਡਰੋਨ 9 ਜੂਨ ਦੀ ਰਾਤ ਨੂੰ ਡੇਗਿਆ ਗਿਆ ਸੀ। ਪਰ ਤਲਾਸ਼ੀ ਦੌਰਾਨ ਉਹ ਨਹੀਂ ਮਿਲਿਆ। ਗਸ਼ਤ ਦੌਰਾਨ ਜਵਾਨਾਂ ਨੂੰ ਇਹ ਡਰੋਨ ਖੇਤਾਂ 'ਚ ਟੁੱਟੀ ਹਾਲਤ 'ਚ ਮਿਲਿਆ। ਇਹ ਕਵਾਡਕਾਪਟਰ DJI Matrix 300 RTK ਵੀ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ 'ਤੇ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ।

ਫੜੇ ਗਏ ਕਿਸਾਨ ਨੇ ਦਿੱਤੀ ਜਾਣਕਾਰੀ: ਇਸ ਤੋਂ ਇਲਾਵਾ 11 ਜੂਨ 2023 ਨੂੰ, BSF ਦੀ ਵਿਸ਼ੇਸ਼ ਸੂਚਨਾ 'ਤੇ, ਇੱਕ ਸ਼ੱਕੀ ਕਿਸਾਨ ਦੀ ਸ਼ਨਾਖਤ ਕੀਤੀ ਗਈ ਸੀ ਅਤੇ ਉਸ ਨੂੰ ਪਿੰਡ-ਭੈਰੋਪਾਲ, ਜ਼ਿਲ੍ਹਾ-ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਨੇ ਫੜਿਆ ਸੀ। ਇਸ ਸਬੰਧ ਵਿੱਚ ਬੀਐਸਐਫ ਵੱਲੋਂ ਪੁਲਿਸ ਸਟੇਸ਼ਨ ਵਿੱਚ ਸ਼ੱਕੀ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ ਸੀ। ਕਿਸਾਨ ਦੀ ਪਛਾਣ ਕਰਕੇ ਉਸ ਤੋਂ ਪੁੱਛਗਿੱਛ ਕਰਨ 'ਤੇ ਉਸ ਨੇ ਖੁਲਾਸਾ ਕੀਤਾ ਕਿ ਇਹ ਖੇਪ ਸਰਹੱਦੀ ਕੰਡਿਆਲੀ ਤਾਰ ਦੇ ਅੱਗੇ ਛੁਪਾਈ ਹੋਈ ਸੀ। ਉਸ ਨੂੰ ਸਰਹੱਦੀ ਵਾੜ ਤੋਂ ਅੱਗੇ ਉਸ ਥਾਂ 'ਤੇ ਲਿਆਂਦਾ ਗਿਆ, ਜਿੱਥੇ ਉਸ ਨੇ ਇਹ ਖੇਪ ਲੁਕੋਈ ਸੀ।

ਸ਼ੱਕੀ ਸਥਾਨ ਦੀ ਪਛਾਣ, ਫੜੇ ਗਏ ਕਿਸਾਨ ਵੱਲੋਂ ਕੀਤੀ ਗਈ ਸੀ, ਜਿੱਥੋਂ ਉਸ ਨੇ ਜ਼ਮੀਨ ਪੁੱਟ ਕੇ 02 ਪੈਕੇਟ ਬਰਾਮਦ ਕੀਤੇ ਸਨ, ਜੋ ਕਿ ਸ਼ਾਮ 06:45 ਵਜੇ ਦੇ ਕਰੀਬ ਪਿੰਡ-ਭੈਰੋਪਾਲ, ਜ਼ਿਲ੍ਹਾ-ਅੰਮ੍ਰਿਤਸਰ ਦੇ ਨਾਲ ਲੱਗਦੇ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ। ਅੰਮ੍ਰਿਤਸਰ ਸੈਕਟਰ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਮੇਂ ਸਿਰ ਯਤਨਾਂ ਸਦਕਾ ਪਾਕਿਸਤਾਨ ਵੱਲੋਂ ਪਾਬੰਦੀਸ਼ੁਦਾ ਵਸਤੂਆਂ ਦੀ ਤਸਕਰੀ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।

ਜੂਨ ਮਹੀਨੇ ਵੱਡੀ ਮਾਤਰਾ 'ਚ ਹੈਰੋਇਨ ਤੇ ਡਰੋਨ ਬਰਾਮਦ: ਦੱਸ ਦੇਈਏ ਕਿ ਜੂਨ ਮਹੀਨੇ ਦੇ ਅਜੇ 12 ਦਿਨ ਹੀ ਬੀਤੇ ਹਨ, ਪਰ ਇਨ੍ਹਾਂ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਪੰਜਾਬ ਦੇ ਵੱਖ-ਵੱਖ ਸਰਹੱਦਾਂ ਨੇੜਿਓਂ ਪਾਕਿਸਤਾਨ ਵਲੋਂ ਨਸ਼ਾ ਸਪਲਾਈ ਕੀਤਾ ਗਿਆ ਹੈ।

  • 2 ਜੂਨ ਨੂੰ ਫਾਜ਼ਿਲਕਾ ਤੋਂ 2.5 ਕਿਲੋਂ ਹੈਰੋਇਨ ਬਰਾਮਦ
  • 3 ਜੂਨ ਨੂੰ ਪਿੰਡ ਰਾਏ ਤੋਂ 5.5 ਕਿਲੋਂ ਹੈਰੋਇਨ ਰਿਕਵਰ
  • 5 ਜੂਨ ਨੂੰ ਅਟਾਰੀ ਤੋਂ 3.2 ਕਿਲੋਂ ਹੈਰੋਇਨ ਬਰਾਮਦ ਤੇ ਡਰੋਨ ਮਿਲਿਆ
  • 8 ਜੂਨ ਨੂੰ ਤਰਨਤਾਰਨ ਤੋਂ 2.5 ਕਿਲੋਂ ਹੈਰੋਇਨ ਜ਼ਬਤ
  • 8 ਜੂਨ ਨੂੰ ਹੀ ਅੰਮ੍ਰਿਤਸਰ ਤੋਂ ਡਰੋਨ ਰਿਕਵਰ
  • 9 ਜੂਨ ਨੂੰ ਅੰਮ੍ਰਿਤਸਰ ਤੋਂ 5.25 ਕਿਲੋਂ ਹੈਰੋਇਨ ਮਿਲੀ
  • 10 ਜੂਨ ਨੂੰ ਅੰਮ੍ਰਿਤਸਰ ਸਰਹੱਦ ਤੋਂ 5.5 ਕਿਲੋਂ ਹੈਰੋਇਨ ਜ਼ਬਤ
  • 11 ਜੂਨ ਨੂੰ ਤਰਨਤਾਰਨ ਤੋਂ ਡਰੋਨ ਰਿਕਵਰ
  • 11 ਜੂਨ ਨੂੰ ਹੀ ਅੰਮ੍ਰਿਤਸਰ ਅਟਾਰੀ ਤੋਂ ਡਰੋਨ ਰਿਕਵਰ
  • 12 ਜੂਨ ਨੂੰ ਸਵੇਰੇ ਅੰਮ੍ਰਿਤਸਰ ਬਾਰਡਰ ਤੋਂ ਡਰੋਨ ਰਿਕਵਰ

ਜ਼ਿਕਰਯੋਗ ਹੈ ਕਿ ਬੀਐਸਐਫ ਵੱਲੋਂ ਪਿਛਲੇ 12 ਦਿਨਾਂ ਵਿੱਚ ਚਾਰ ਡਰੋਨ ਬਰਾਮਦ ਕੀਤੇ ਗਏ ਹਨ ਤੇ ਆਏ ਦਿਨ ਸਰਹੱਦੀ ਖੇਤਰਾਂ ਵਿੱਚ ਪਾਕਿਸਤਾਨ ਵੱਲੋਂ ਡਰੋਨ ਭੇਜੇ ਜਾ ਰਹੇ ਹਨ।

Last Updated :Jun 12, 2023, 10:20 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.