ਡੇਰਾ ਬਿਆਸ ਕੋਲ ਖੂਨੀ ਝੜਪ, ਡੇਰਾ ਬਿਆਸ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਕਾਰ ਝੜਪ, ਕਈ ਜ਼ਖਮੀ

author img

By

Published : Sep 4, 2022, 7:14 PM IST

Updated : Sep 4, 2022, 10:55 PM IST

Bloody clash near Dera Beas

Bloody clash Dera Beas supporters and Nihang Singh ਡੇਰਾ ਬਿਆਸ ਸਮਰਥਕਾਂ ਤੇ ਨਿਹੰਗ ਸਿੰਘਾਂ ਵਿੱਚ ਆਪਸੀ ਝਗੜਾ ਹੋਇਆ, ਜਿਸ ਵਿੱਚ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਹੈ। Bloody clash near Dera Beas

ਅੰਮ੍ਰਿਤਸਰ: ਬਿਆਸ ਕੋਲ Bloody clash Dera Beas supporters and Nihang Singh ਡੇਰਾ ਬਿਆਸ ਸਮਰਥਕਾਂ ਤੇ ਨਿਹੰਗ ਸਿੰਘਾਂ ਦੇ ਵਿਚਕਰਾ ਗਾਵਾਂ ਨੂੰ ਲੈ ਕੇ ਖੂਨੀ ਝੜਪ ਹੋਈ, ਇਸ ਖੂਨੀ ਝੜਪ ਵਿੱਚ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਹੈ। ਇਸ ਖੂਨੀ ਝੜਪ ਦੇ ਮਾਮਲੇ ਦੀ ਜਾਣਕਾਰੀ ਜ਼ਿਲ੍ਹਾਂ ਅੰਮ੍ਰਿਤਸਰ ਦੇ ਐਸਐਸਪੀ ਨੇ ਫੋਨ ਉੱਤੇ ਗੱਲਬਾਤ ਰਾਹੀ ਪੁਸ਼ਟੀ ਕੀਤੀ ਹੈ। Bloody clash near Dera Beas

ਡੇਰਾ ਬਿਆਸ ਕੋਲ ਖੂਨੀ ਝੜਪ

ਇਸ ਦੌਰਾਨ ਹੀ ਉੱਥੇ ਹੀ ਨਿਹੰਗ ਸਿੰਘ ਦੀ ਮੰਨੀ ਜਾਵੇ ਤਾਂ ਉਨ੍ਹਾਂ ਵੱਲੋਂ ਕਿਹਾ ਕਿ ਅੰਮ੍ਰਿਤਸਰ ਦੇ ਬਿਆਸ ਡੇਰੇ ਕੋਲੋ ਦੀ ਮੱਝਾਂ ਚਾਰਦੇ-ਚਾਰਦੇ ਆਪਣੀ ਜ਼ਮੀਨ ਵੱਲ ਲੈ ਕੇ ਆ ਰਹੇ ਸਨ ਤਾਂ ਰਸਤੇ ਵਿੱਚ ਡੇਰਾ ਬਿਆਸ ਦੇ ਪੈਰੋਕਾਰਾਂ ਵੱਲੋਂ ਪਹਿਲਾਂ ਦਾ ਪਥਰਾਅ ਕੀਤਾ ਗਿਆ ਅਤੇ ਜਦੋਂ ਡੇਰਾ ਬਿਆਸ ਦੇ ਪੈਰੋਕਾਰਾਂ ਦੇ ਬੀਜ ਮੌਜੂਦ ਪੰਜ ਛੇ ਨਿਹੰਗ ਸਿੰਘ ਸਨ, ਉਨ੍ਹਾਂ ਉੱਤੇ ਤੇਜਧਾਰ ਹਥਿਆਰਾਂ Bloody clash near Dera Beas ਨਾਲ ਹਮਲਾ ਕਰ ਦਿੱਤਾ ਗਿਆ।

ਡੇਰਾ ਬਿਆਸ ਕੋਲ ਖੂਨੀ ਝੜਪ

ਫਿਲਹਾਲ ਨਿਹੰਗ ਸਿੰਘ ਨੇ ਦੱਸਿਆ ਕਿ ਉੱਥੇ ਗੋਲੀ ਚੱਲੀ ਹੈ ਜਾਂ ਨਹੀਂ ਇਸ ਦਾ ਤਾਂ ਸਾਨੂੰ ਪਤਾ ਨਹੀਂ, ਪਰ ਉਨ੍ਹਾਂ ਕੋਲ ਹਥਿਆਰ ਮੌਜੂਦ ਸਨ। ਜਿਸ ਤੋਂ ਬਾਅਦ ਅਸੀਂ ਬਾਬਾ ਬਕਾਲਾ ਵਿਖੇ ਪਹਿਲਾਂ ਦਾ ਆਪਣੇ ਨਿਹੰਗ ਸਿੰਘਾਂ ਕੋਲ ਗਏ, ਉਨ੍ਹਾਂ ਨੂੰ ਨਾਲ ਲੈ ਕੇ ਜ਼ਖਮੀ ਸਾਥੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਖ਼ਿਲਾਫ਼ ਜ਼ਰੂਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਫਿਲਹਾਲ ਇਸ ਮਾਮਲੇ ਵਿੱਚ ਡੇਰਾ ਬਿਆਸ ਦੇ ਪੈਰੋਕਾਰਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।

SSP ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦਾ ਬਿਆਸ ਆਇਆ ਸਾਹਮਣੇ: ਡੇਰਾ ਬਿਆਸ ਸਮਰਥਕਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਦਰਮਿਆਨ ਵਾਪਰੇ ਝਗੜੇ ਦੀਆਂ ਤਸਵੀਰਾਂ ਤੋਂ ਬਾਅਦ SSP ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦਾ ਬਿਆਸ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ SSP ਸਵਪਨ ਸ਼ਰਮਾ ਨੇ ਕਿਹਾ ਕਿ ਡੇਰਾ ਬਿਆਸ ਅਤੇ ਗਉਆਂ ਵਾਲੇ ਬਾਬਿਆਂ ਦੀ ਜ਼ਮੀਨ ਨੇੜੇ-ਨੇੜੇ ਸੀ, ਅੱਜ ਦੁਪਹਿਰ ਗਊਆਂ ਡੇਰੇ ਦੇ ਨੇੜੇ ਆ ਗਈਆਂ ਫਿਰ ਕਲੇਸ਼ ਵੱਧ ਗਿਆ।

ਡੇਰਾ ਬਿਆਸ ਕੋਲ ਖੂਨੀ ਝੜਪ

ਇਸ ਦੌਰਾਨ ਹਾਈਵੇ ਚੱਲ ਰਿਹਾ ਸੀ ਅਤੇ ਪੁਲਿਸ ਪਾਰਟੀਆਂ ਵੀ ਮੌਕੇ ਉੱਤੇ ਪੁੱਜ ਗਈਆਂ ਅਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਵੱਲੋਂ ਬਲ ਦਾ ਪ੍ਰਯੋਗ ਕੀਤਾ ਗਿਆ ਅਤੇ ਇਕ ਦੂਜੇ ਤੋਂ ਦੂਰ ਕੀਤਾ ਗਿਆ। ਉਹਨਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਵਿਚ ਹੈ ਅਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰ ਮਾਹੌਲ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦੋਹਾਂ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ। ਫਿਲਹਾਲ ਦਰਿਆ ਬਿਆਸ ਨੇੜੇ ਹਾਈਵੇ ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜੋ:- ਫਿਰੋਜ਼ਪੁਰ ਦੇ ਮੇਨ ਚੌਂਕ ਵਿੱਚ ਸ਼ਰੇਆਮ ਚੱਲੀਆਂ ਗੋਲੀਆਂ

Last Updated :Sep 4, 2022, 10:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.