ETV Bharat / state

ਚੰਦਰਯਾਨ- 3 ਦੀ ਚੰਦਰਮਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਹੱਥਾਂ 'ਚ ਤਿਰੰਗੇ ਫੜ ਮਨਾ ਰਹੇ ਖੁਸ਼ੀ

author img

By ETV Bharat Punjabi Team

Published : Aug 23, 2023, 4:29 PM IST

ਅੱਜ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਲਈ ਹੁਣ ਕੁਝ ਹੀ ਘੰਟੇ ਬਾਕੀ ਹਨ, ਤਾਂ ਦੁਨੀਆਂ ਭਰ ਦੇ ਵਿਗਿਆਨੀਆਂ ਅਤੇ ਲੋਕਾਂ ਦੀਆਂ ਨਜ਼ਰਾਂ ਇਸ 'ਤੇ ਬਣੀਆਂ ਹੋਈਆਂ ਹਨ। ਉਥੇ ਹੀ ਇਸ ਨੂੰ ਲੈਕੇ ਸਕੂਲੀ ਬੱਚਿਆਂ ਅੰਦਰ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਬੱਚੇ ਹੱਥਾਂ 'ਚ ਤਿਰੰਗੇ ਝੰਡੇ ਲੈਕੇ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ ।

Chandrayaan-3
ਚੰਦਰਯਾਨ- 3 ਦੀ ਚੰਦਰਮਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਹੱਥਾਂ 'ਚ ਤਿਰੰਗੇ ਫੜ ਮਨਾ ਰਹੇ ਖੁਸ਼ੀ

ਚੰਦਰਯਾਨ- 3 ਦੀ ਚੰਦਰਮਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਹੱਥਾਂ 'ਚ ਤਿਰੰਗੇ ਫੜ ਮਨਾ ਰਹੇ ਖੁਸ਼ੀ

ਅੰਮ੍ਰਿਤਸਰ: ਅੱਜ ਹੋਰ ਕੋਈ ਚੰਦਰਯਾਨ-3 ਦੀ ਸਫ਼ਲਤਾ ਲਈ ਪ੍ਰਾਥਨਾ ਕਰ ਰਿਹਾ ਹੈ। ਹਰ ਦੇਸ਼ ਵਾਸੀ ਆਪਣੇ -ਆਪਣੇ ਤਰੀਕੇ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ। ਇਸੇ ਲੜੀ ਤਹਿਤ ਅੰਮ੍ਰਿਤਸਰ ਦੇ ਸਕੂਲੀ ਬੱਚਿਆਂ 'ਚ ਵੀ ਖੁਸ਼ੀ ਦੇਖੀ ਗਈ। ਬੱਚਿਆਂ ਵੱਲੋਂ ਹੱਥਾਂ 'ਚ ਤਿਰੰਗਾ ਝੰਡਾ ਫੜ ਕੇ ਖੁਸ਼ੀ ਮਨਾਈ ਜਾ ਰਹੀ ਹੈ। ਉੱਥੇ ਹੀ ਇਸ ਮੌਕੇ ਬੱਚਿਆਂ ਵੱਲੋਂ ਅਖਿਆ ਗਿਆ ਕਿ ਜਿਹੜੇ ਲੋਕ ਭਾਰਤ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਸੀ, ਅੱਜ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਵੱਜੀ ਹੈ। ਇਸ ਮੌਕੇ ਬੱਚਿਆਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ।

ਬਸ ਕੁੱਝ ਘੰਟੇ ਬਾਕੀ: ਅੱਜ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਲਈ ਹੁਣ ਕੁਝ ਹੀ ਘੰਟੇ ਬਾਕੀ ਹਨ, ਤਾਂ ਦੁਨੀਆਂ ਭਰ ਦੇ ਵਿਗਿਆਨੀਆਂ ਅਤੇ ਲੋਕਾਂ ਦੀਆਂ ਨਜ਼ਰਾਂ ਇਸ 'ਤੇ ਬਣੀਆਂ ਹੋਈਆਂ ਹਨ । ਉਥੇ ਹੀ ਇਸ ਨੂੰ ਲੈਕੇ ਸਕੂਲੀ ਬੱਚਿਆਂ ਅੰਦਰ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਬੱਚੇ ਹੱਥਾਂ 'ਚ ਤਿਰੰਗੇ ਝੰਡੇ ਲੈਕੇ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਇਸ ਮੌਕੇ ਬੱਚਿਆਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸ ਭਾਰਤ ਦੇਸ਼ ਦੇ ਵਾਸੀ ਹਨ। ਜਿਹੜਾ ਦੇਸ਼ ਅੱਜ ਚੰਦਰਮਾ 'ਤੇ ਇਤਿਹਾਸ ਰਚਣ ਜਾ ਰਿਹਾ ਹੈ ਅਤੇ ਇਸ ਨੂੰ ਲੈਕੇ ਦੇਸ਼ ਨੂੰ ਬਹੁਤ ਸਾਰੇ ਫਾਇਦੇ ਹੋਣਗੇ ਅਤੇ ਇਸ ਨਾਲ ਜਿਹੜੇ ਲੋਕ ਸਵਾਲ ਖੜੇ ਕਰਦੇ ਹਨ, ਉਨ੍ਹਾਂ ਨੂੰ ਮੂੰਹ ਤੋੜ ਜਵਾਬ ਮਿਲ ਜਾਵੇਗਾ। ਉਹਨਾਂ ਕਿਹਾ ਕਿ ਭਾਰਤ ਪਹਿਲਾ ਅਜਿਹਾ ਦੇਸ਼ ਹੋਵੇਗਾ ਜਿਹੜਾ ਪਾਣੀ ਲੱਭੇਗਾ, ਜੇਕਰ ਪਾਣੀ ਲੱਭਦਾ ਹੈ ਤੇ ਉਨ੍ਹਾਂ ਕਿਹਾ ਭਾਰਤ ਦੇਸ਼ ਤਰੱਕੀ ਵੱਲ ਵੱਧ ਰਿਹਾ ਹੈ ਕਿਉਂਕਿ ਭਾਰਤ 2 ਵਾਰ ਫੇਲ੍ਹ ਹੋਣ ਦੇ ਬਾਵਜੂਦ ਵੀ ਫਿਰ ਤੋਂ ਅੱਜ ਚੰਦਰਮਾ 'ਤੇ ਜਾਣ ਲਈ ਤਿਆਰ ਹੈ, ਭਾਰਤ ਨੇ ਹਿੰਮਤ ਨਹੀਂ ਹਾਰੀ, ਸਗੋਂ ਅੱਗੇ ਹੀ ਵੱਧਦਾ ਜਾ ਰਿਹਾ ਹੈ।

ਲਾਈਵ ਦਿਖਾਇਆ ਜਾਵੇਗਾ ਚੰਦਰਯਾਨ-3 : ਚੰਦਰਯਾਨ-3 ਦੀ ਇੱਕ ਝਲਕ ਪਾਉਣ ਲਈ ਹਰ ਕੋਈ ਬੇਕਾਰ ਹੈ। ਕਾਬਲੇਜ਼ਿਕਰ ਹੈ ਕਿ ਕਈ ਸਕੂਲਾਂ ਤੇ ਯੂਨੀਵਰਸਿਟੀਆਂ 'ਚ ਇਸ ਦ੍ਰਿਸ਼ ਨੂੰ ਲਾਈਵ ਦਿਖਾਇਆ ਜਾਵੇਗਾ। ਇਸ ਕਾਰਨ ਸ਼ਾ ਨੂੰ ਸਕੂਲ਼ ਖੁੱਲ੍ਹੇ ਰਹਿਣਗੇ। ਪ੍ਰਧਾਨ ਮੰਤਰੀ ਮੋਦੀ ਵੀ ਇਸ ਮੌਕੇ ਦੱਖਣੀ ਅਫ਼ਰੀਕਾ ਤੋਂ ਲਾਈਵ ਜੁੜਨਗੇ।


ETV Bharat Logo

Copyright © 2024 Ushodaya Enterprises Pvt. Ltd., All Rights Reserved.