ਨਵੀਂ ਦਿੱਲੀ: 140 ਕਰੋੜ ਭਾਰਤੀ ਦੇਸ਼ ਦੇ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਦਾ ਇੰਤਜ਼ਾਰ ਖ਼ਤਮ ਹੋ ਚੁੱਕਾ ਹੈ। ਦੇਸ਼ਭਰ 'ਚ ਲੋਕ ਇਸਰੋ ਦੇ ਸਫ਼ਲ ਮਿਸ਼ਨ ਲਈ ਭਗਵਾਨ ਤੋਂ ਪ੍ਰਾਰਥਨਾ ਕੀਤੀ ਗਈ। ਅੱਜ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਚੰਦਰਯਾਨ-3 ਦੀ ਸੌਫਟ ਲੈਂਡਿੰਗ ਲਈ ਨਿਰਧਾਰਿਤ ਸਮੇਂ ਲਗਭਗ ਸ਼ਾਮ 6:05 ਮਿੰਟ ਹੋਈ ਹੈ। ਵਿਕਰਮ ਲੈਂਡਰ ਦੇ ਪਾਵਰਡ ਲੈਂਡਿੰਗ ਅੱਜ ਸ਼ਾਮ 5:45 'ਤੇ ਹੋਣ ਦੀ ਉਮੀਦ ਸੀ। ਮਿਸ਼ਨ ਆਪਰੇਸ਼ਨ ਕੰਪਲੈਕਸ ਵਿੱਚ ਲੈਂਡਿੰਗ ਆਪਰੇਸ਼ਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5:20 ਮਿੰਟ 'ਤੇ ਸ਼ੁਰੂ ਹੋਇਆ।
41 ਦਿਨ ਪਹਿਲਾ ਇਸਦੇ ਲਾਂਚ ਤੋਂ ਬਾਅਦ ਭਾਰਤ ਦੇ ਮਿਸ਼ਨ ਦੇ ਕ੍ਰਮ 'ਤੇ ਇਕ ਝਾਤ ਮਾਰੋ।
11 ਜੁਲਾਈ 2023: ਚੰਦਰਯਾਨ 3 ਦੀ ਲਾਂਚ ਤਿਆਰੀ ਅਤੇ 24 ਘੰਟੇ ਤੱਕ ਚਲਣ ਵਾਲੀ ਪ੍ਰਕਿਰੀਆਂ ਦੀ ਰਿਹਰਸਲ ਪੂਰੀ ਹੋਈ।
14 ਜੁਲਾਈ 2023: ਚੰਦਰਯਾਨ-3 ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 2.35 ਵਜੇ ਜੀਐਸਐਲਬੀ ਮਾਰਕ 3 ਹੈਵੀ ਲਿਫਟ ਲਾਂਚ ਵਾਹਨ 'ਤੇ ਸ਼੍ਰੀਹਰਿਕੋਟਾ ਦੇ ਸਤਿਸ਼ ਧਵਨ ਪੁਲਾੜ ਕੇਂਦਰ ਤੋਂ ਰਵਾਨਾ ਕੀਤਾ ਗਿਆ। ਚੰਦਰਯਾਨ-3 ਨੇ ਚੰਦਰਮਾਂ ਵੱਲ ਨੂੰ ਆਪਣਾ ਸਫ਼ਰ ਸ਼ੁਰੂ ਕੀਤਾ।
15 ਜੁਲਾਈ 2023: ਪਹਿਲਾ ਔਰਬਿਟ-ਉਭਾਰਣ ਵਾਲਾ ਅਭਿਆਸ ਸਫਲਤਾਪੂਰਵਕ ਚਲਾਇਆ ਗਿਆ ਸੀ, ਜਿਸਦੇ ਪੁਲਾੜ ਨੂੰ 41762 ਕਿੱਲੋਮੀਟਰ x 173 ਕਿੱਲੋਮੀਟਰ ਦੇ ਚੱਕਰ ਵਿੱਚ ਲਿਆਂਦਾ ਗਿਆ।
17 ਜੁਲਾਈ 2023: ਦੂਜੀ ਔਰਬਿਟ ਪ੍ਰਕਿਰੀਆਂ ਪੂਰੀ ਕੀਤੀ ਗਈ। ਜਿਸ ਵਿੱਚ ਪੁਲਾੜ ਨੂੰ 41603 ਕਿੱਲੋਮੀਟਰ x 226 ਕਿੱਲੋਮੀਟਰ ਦੇ ਚੱਕਰ 'ਚ ਸਥਾਪਿਤ ਕੀਤਾ ਗਿਆ।
22 ਜੁਲਾਈ 2023: ਚੰਦਰਯਾਨ-3 ਨੂੰ 71351 ਕਿੱਲੋਮੀਟਰ x 233 ਕਿੱਲੋਮੀਟਰ ਚੱਕਰ 'ਚ ਸਥਾਪਿਤ ਕੀਤਾ ਗਿਆ।
1 ਅਗਸਤ 2023: ਚੰਦਰਯਾਨ-3 ਨੂੰ ਚੰਦਰਮਾਂ ਦੇ ਪ੍ਰਭਾਵ ਖੇਤਰ 'ਚ ਪ੍ਰਵੇਸ਼ ਕਰਦੇ ਹੋਏ 288 ਕਿੱਲੋਮੀਟਰ x 369328 ਕਿੱਲੋਮੀਟਰ 'ਤੇ ਟ੍ਰਾਂਸਲੂਣਰ ਚੱਕਰ 'ਚ ਸਥਾਪਿਤ ਕੀਤਾ ਗਿਆ।
5 ਅਗਸਤ 2023: ਚੰਦਰਯਾਨ-3 ਨੂੰ ਯੋਜਨਾ ਦੇ ਅਨੁਸਾਰ ਸਫ਼ਲਤਾਪੂਰਵਕ ਚੰਦਰਮਾਂ ਦੇ ਚੱਕਰ 'ਚ ਸਥਾਪਿਤ ਕੀਤਾ ਗਿਆ।
6 ਅਗਸਤ 2023: ਚੰਦਰਯਾਨ-3 ਸਫ਼ਲਤਾਪੂਰਵਕ ਇੱਕ ਪ੍ਰਕਿਰੀਆਂ ਤੋਂ ਗੁਜ਼ਰਿਆਂ। ਜਿਸਨੇ ਖੁਦ ਨੂੰ ਦੂਜੇ ਚੱਕਰ ਵਿੱਚ ਸਥਾਪਿਿਤ ਕੀਤਾ, ਜੋਂ ਚੰਦਰਮਾਂ ਦੇ ਪੱਧਰ ਤੋਂ ਆਪਣੇ ਕਰੀਬੀ ਬਿੰਦੂ 'ਤੇ 170 ਕਿੱਲੋਮੀਟਰ ਦੂਰ ਹੈ।
9 ਅਗਸਤ 2023: ਪੁਲਾੜ ਦੇ ਚੱਕਰ ਨੂੰ ਘਟਾ ਕੇ 174 ਕਿੱਲੋਮੀਟਰ x 1437 ਕਿੱਲੋਮੀਟਰ ਦੂਰ ਕਰ ਦਿੱਤਾ ਗਿਆ।
14 ਅਗਸਤ 2023: ਚੰਦਰਯਾਨ ਮਿਸ਼ਨ ਚੱਕਰ ਸਰਕੂਲਰ ਚਰਨ 'ਚ ਪ੍ਰਵੇਸ਼ ਕਰਦਾ ਹੈ। ਪੁਲਾੜ 151 ਕਿੱਲੋਮੀਟਰ x 179 ਕਿੱਲੋਮੀਟਰ ਦੇ ਚੱਕਰ ਦੇ ਕਰੀਬ ਗੋਲਕਾਰ ਚੱਕਰ 'ਚ ਪ੍ਰਵੇਸ਼ ਕਰ ਗਿਆ।
17 ਅਗਸਤ 2023: ਲੈਂਡਰ ਮੋਡੀਊਲ ਅਲੱਗ-ਅਲੱਗ ਸਫ਼ਰ ਨਿਕਲਣ ਲਈ ਪ੍ਰੋਪਲਸ਼ਨ ਮੋਡੀਊਲ ਤੋਂ ਸਫ਼ਲਤਾਪੂਰਵਕ ਅਲੱਗ ਹੋ ਗਿਆ।
19 ਅਗਸਤ 2023: ਲੈਂਡਰ ਮੋਡੀਊਲ ਦਾ ਸਫ਼ਲਤਾਪੂਰਵਕ ਡੀਬੂਸਟਿੰਗ ਆਪਰੇਸ਼ਨ ਕੀਤਾ ਗਿਆ, ਜਿਸ ਤੋਂ ਚੱਕਰ ਘਟਾ ਕੇ 113 ਕਿੱਲੋਮੀਟਰ x 157 ਕਿੱਲੋਮੀਟਰ ਰਹਿ ਗਿਆ।
20 ਅਗਸਤ 2023: ਦੂਜੇ ਅਤੇ ਆਖਰੀ ਡੀਬੂਸਟਿੰਗ ਆਪਰੇਸ਼ਨ ਨੇ ਲੈਂਡਰ ਮੋਡੀਊਲ ਚੱਕਰ ਨੂੰ ਸਫ਼ਲਤਾਪੂਰਵਕ 25 ਕਿੱਲੋਮੀਟਰ x 134 ਕਿੱਲੋਮੀਟਰ ਤੱਕ ਘੱਟ ਕਰ ਦਿੱਤਾ।
23 ਅਗਸਤ 2023 : ਚੰਦਰਮਾ ਉੱਪਰ ਚੰਦਰਯਾਨ-3 ਦੇ ਵਿਕਰਮ ਲੈਂਡਰ ਦੀ ਸਾਫਟ ਲੈਂਡਿੰਗ ਹੋਈ।