ETV Bharat / state

ਅੰਮ੍ਰਿਤਸਰ 'ਚ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਸ਼ਰੇਆਮ ਗੋਲੀਆਂ

author img

By

Published : Nov 27, 2021, 7:07 AM IST

ਅੰਮ੍ਰਿਤਸਰ (Amritsar) ਦੇ ਸ਼ਾਸਤਰੀ ਨਗਰ (Shastri Nagar) ਵਿਚ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਗੈਂਗਸਟਰਾਂ (Gangsters) ਵੱਲੋਂ ਸ਼ਰੇਆਮ ਅੰਨੇਵਾਹ ਗੋਲੀਆਂ ਚਲਾਈਆ ਗਈਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਾਰਵਾਈ ਕੀਤੀ ਜਾਵੇਗੀ।

ਅੰਮ੍ਰਿਤਸਰ 'ਚ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਗੋਲੀਆਂ
ਅੰਮ੍ਰਿਤਸਰ 'ਚ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਗੋਲੀਆਂ

ਅੰਮ੍ਰਿਤਸਰ: ਸ਼ਾਸਤਰੀ ਨਗਰ (Shastri Nagar) ਵਿਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਇਕ ਨੌਜਵਾਨ ਨੂੰ ਕੁਝ ਗੈਂਗਸਟਰਾਂ (Gangsters) ਵੱਲੋਂ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਦੂਸਰੀ ਬਰਾਦਰੀ ਵੱਲੋਂ ਉਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਪਰਜਾਪਤ ਬਰਾਦਰੀ ਵੱਲੋਂ ਗੋਲੀਆਂ ਚਲਾਈਆਂ ਗਈਆਂ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਕ ਸਕੂਲ ਦੀ ਪ੍ਰਧਾਨਗੀ ਨੂੰ ਲੈ ਕੇ ਦੀਪੂ ਕਬਾੜੀਆ ਗੈਂਗਸਟਰ ਹੈ।ਜਿਸ ਵੱਲੋਂ ਉਨ੍ਹਾਂ ਦੇ ਇਲਾਕੇ ਵਿਚ ਆ ਕੇ ਗੋਲੀਆਂ ਚਲਾਈਆਂ ਗਈਆਂ। ਜਿਸ ਦੇ ਰੋਸ ਵਜੋਂ ਇਲਾਕਾ ਨਿਵਾਸੀਆਂ ਵੱਲੋਂ ਇੱਟ ਰੋੜਾ ਚਲਾਇਆ ਗਿਆ ਅਤੇ ਉਸ ਨੌਜਵਾਨ ਦੀ ਜਾਨ ਬਚਾਈ ਗਈ।

ਨੌਜਵਾਨ ਵਿਸ਼ਾਲ ਗਿੱਲ ਨੇ ਦੱਸਿਆ ਕਿ ਪਹਿਲਾਂ ਵੀ ਇਨ੍ਹਾਂ ਨੇੇ ਚੌਂਕ ਦੇ ਵਿਚ ਨੌਜਵਾਨ ਨੂੰ ਰੋਕ ਕੇ ਉਸ ਨੂੰ ਧਮਕੀਆਂ ਲਗਾਈਆਂ ਗਈਆਂ। ਉਨ੍ਹਾਂ ਵੱਲੋਂ ਉਸ ਸਕੂਲ ਪੜ੍ਹਨ ਵਾਲੇ ਬੱਚੇ ਨੂੰ ਧਮਕਾਇਆ ਗਿਆ।

ਅੰਮ੍ਰਿਤਸਰ 'ਚ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਗੋਲੀਆਂ

ਸੂਚਨਾ ਮਿਲਣ ਤੋਂ ਬਾਅਦ ਉਸ ਵੱਲੋਂ ਇਲਾਕੇ ਦੇ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਅਤੇ ਇਹ ਗੈਂਗਸਟਰ ਪੁਲਿਸ ਨਾਲ ਵੀ ਝਗੜਦੇ ਹੋਏ ਨਜ਼ਰ ਆਏ। ਇੱਥੋਂ ਤੱਕ ਕਿ ਉਸ ਗੈਂਗਸਟਰ ਵੱਲੋਂ ਇਲਾਕੇ ਵਿਚ ਆ ਕੇ ਅੰਨ੍ਹੇਵਾਹ ਗੋਲੀਆਂ ਵੀ ਚਲਾਈਆਂ ਗਈਆਂ।

ਉਨ੍ਹਾਂ ਦੱਸਿਆ ਕਿ ਗੋਲੀਆਂ ਚੱਲਦੀਆਂ ਇਲਾਕਾ ਨਿਵਾਸੀਆਂ ਨੇ ਇੱਟ ਰੋੜਾ ਚਲਾ ਕੇ ਆਪਣੀ ਜਾਨ ਵੀ ਬਚਾਈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਤਰ੍ਹਾਂ ਦੇ ਗੈਂਗਸਟਰਾਂ ਨੂੰ ਨੱਥ ਪਾਈ ਜਾਵੇ।

ਇਹ ਵੀ ਪੜੋ:ਚੰਨੀ ਸਿਰਫ਼ ਐਲਾਨਾਂ ਤੱਕ ਸੀਮਿਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ: ਕੁਲਤਾਰ ਸਿੰਘ ਸੰਧਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.