ਅੱਤਵਾਦੀ ਮੁਲਤਾਨੀ ਕੇਸ ਵਿੱਚ ਆਇਆ ਗੈਂਗਸਟਰ ਜੱਗੂ ਦਾ ਨਾਂਅ, ਅਦਾਲਤ ਨੇ ਭੇਜਿਆ ਰਿਮਾਂਡ ਉੱਤੇ

author img

By

Published : Nov 24, 2022, 2:21 PM IST

Gangster Jaggus name came in terrorist Multani case in Amritsar

ਗੈਂਗਸਟਰ ਜੱਗੂ ਨੂੰ ਅੱਤਵਾਦੀ ਮੁਲਤਾਨੀ ਕੇਸ (Gangster Jaggu in terrorist Multani case) ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ (Presented in Amritsar court) ਕੀਤਾ ਗਿਆ। ਅਦਾਲਤ ਨੇ ਗੈਂਗਸਟਰ ਜੱਗੂ ਦਾ 10 ਦਿਨ ਦਾ ਰਿਮਾਂਡ ਪੁਲਿਸ ਨੂੰ ਦਿੱਤਾ ਹੈ। ਇਸ ਸਾਲ ਅੱਤਵਾਦੀ ਜਸਵਿੰਦ ਸਿੰਘ ਮੁਲਤਾਨੀ ਉੱਤੇ ਵਿਦੇਸ਼ ਤੋਂ ਹਥਿਆਰਾਂ ਲਿਆਉਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਸਾਰੀ ਸਾਜ਼ਿਸ਼ ਵਿੱਚ ਗੈਂਗਸਟਰ ਜੱਗੂ ਦਾ ਨਾਂਅ ਵੀ ਸਾਹਮਣੇ ਆਇਆ ਸੀ।

ਅੰਮ੍ਰਿਤਸਰ: ਗੈਂਗਸਟਰ ਜੱਗੂ ਨੂੰ ਅੱਜ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ (Gangster Jaggu was produced in the court) ਤਾਂ ਅਦਾਲਤ ਵੱਲੋਂ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਜੱਗੂ ਦਾ ਦਸ ਦਿਨ ਦਾ ਰਿਮਾਂਡ ਲੈ ਚੁੱਕੇ ਹਾਂ ਅਤੇ ਅੱਜ ਅਦਾਲਤ ਨੇ ਜੱਗੂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ (Jaggu was sent to judicial custody) ਭੇਜ ਦਿੱਤਾ ਹੈ।

ਕੀ ਹੈ ਮਾਮਲਾ ?: ਪਿਛਲੇ ਸਾਲ ਦਸੰਬਰ ਵਿੱਚ ਅੱਤਵਾਦੀ ਜਸਵਿੰਦਰ ਸਿੰਘ ਮੁਲਤਾਨੀ (Terrorist Jaswinder Singh Multani) ਨੂੰ ਭਾਰਤ ਸਰਕਾਰ ਨੇ ਜਰਮਨੀ ਤੋਂ ਗ੍ਰਿਫਤਾਰ ਕੀਤਾ ਸੀ। ਮਾਰਚ 2022 ਨੂੰ, ਅੰਮ੍ਰਿਤਸਰ ਦੀ ਟੀਮ ਨੇ ਮੁਲਤਾਨੀ ਵਿਰੁੱਧ ਵਿਦੇਸ਼ਾਂ ਤੋਂ ਹਥਿਆਰ ਮੁਹੱਈਆ (Providing arms from abroad against Multani) ਕਰਵਾਉਣ ਅਤੇ ਪੰਜਾਬ ਵਿੱਚ ਸਲੀਪਰ ਸੈੱਲਾਂ ਨੂੰ ਸਰਗਰਮ ਕਰਨ ਲਈ ਕੇਸ ਦਰਜ ਕੀਤਾ ਸੀ।

ਜੱਗੂ ਦਾ ਨਾਂਅ ਆਇਆ ਸਾਹਮਣੇ: ਇਸ ਵਿੱਚ ਜੱਗੂ ਦਾ ਨਾਂ ਵੀ ਸਾਹਮਣੇ ਆਇਆ ਸੀ।ਐੱਸ.ਐੱਸ.ਓ.ਸੀ ਨੇ ਜਾਂਚ ਵਿੱਚ ਖੁਲਾਸਾ (Disclosure in investigation) ਕੀਤਾ ਹੈ ਕਿ ਜੱਗੂ ਨੇ ਮੁਲਤਾਨੀ ਅਤੇ ਉਸ ਦੇ ਸਾਥੀਆਂ ਨੂੰ ਪਾਕਿਸਤਾਨ ਤੋਂ ਹਥਿਆਰ ਅਤੇ ਗੋਲਾ-ਬਾਰੂਦ ਲਿਆਉਣ ਵਿੱਚ ਮਦਦ ਕੀਤੀ ਸੀ। ਜਿਸ ਤੋਂ ਬਾਅਦ ਐਸਐਸਓਸੀ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਜੱਗੂ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਜਿਸ ਦੇ ਬਾਅਦ ਜੱਗੂ ਦਾ ਨਾਂ ਇਸ ਕੇਸ ਵਿੱਚ ਵੀ ਜੋੜਿਆ ਜਾਂਦਾ ਹੈ ਤਾਂ ਉਸ ਦਾ ਨਾਂ ਗੈਂਗਸਟਰ ਦੇ ਨਾਲ-ਨਾਲ ਅੱਤਵਾਦੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੋ ਜਾਵੇਗਾ।

ਅੱਤਵਾਦੀ ਮੁਲਤਾਨੀ ਕੇਸ ਵਿੱਚ ਆਇਆ ਗੈਂਗਸਟਰ ਜੱਗੂ ਦਾ ਨਾਂਅ, ਅਦਾਲਤ ਨੇ ਭੇਜਿਆ ਰਿਮਾਂਡ ਉੱਤੇ

ਇਹ ਵੀ ਪੜ੍ਹੋ: ਗੁਰਦੁਆਰਾ ਸਹਿਬ ਵਿੱਚ ਮੁੜ ਹੋਈ ਬੇਅਦਬੀ, ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਤਰਨਤਾਰਨ ਪੁਲਿਸ ਨੇ ਉਸਦੇ ਇੱਕ ਸਾਥੀ ਕੋਲੋਂ ਦੋ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ ਹਨ। ਜਸਵਿੰਦਰ ਸਿੰਘ ਮੁਲਤਾਨੀ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਰਹਿਣ ਵਾਲਾ ਹੈ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਜਥੇਬੰਦੀ ਸਿੱਖ ਫਾਰ ਜਸਟਿਸ ਨਾਲ ਜੁੜਿਆ ਹੋਇਆ ਹੈ। ਪੰਜਾਬ 'ਚ ਕਈ ਅੱਤਵਾਦੀ ਗਤੀਵਿਧੀਆਂ 'ਚ ਉਸ ਦਾ ਨਾਂ ਸਾਹਮਣੇ ਆ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.