ETV Bharat / state

B.COM ਕਰ ਫਾਸਟ ਫੂਡ ਦੀ ਰੇਹੜੀ ਲਗਾਉਣ ਵਾਲੀ ਲੜਕੀ ਦੇ ਅਫਸਰਾਂ ਤੇ ਵੱਡੇ ਇਲਜ਼ਾਮ

author img

By

Published : Nov 17, 2021, 2:55 PM IST

ਬੀ.ਕਾਮ (B.COM) ਪੜ੍ਹ ਕੇ ਫਾਸਟ ਫੂਡ ਦਾ ਕਿੱਤਾ ਕਰਨ ਵਾਲੀ ਨੌਜਵਾਨ ਲੜਕੀ ਨੇ ਨਗਰ ਨਿਗਮ (Municipal Corporation) ਦੇ ਅਧਿਕਾਰੀਆਂ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਲੜਕੀ ਦਾ ਕਹਿਣੈ ਕਿ ਉਸਨੂੰ ਰੇਹੜੀ ਲਗਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਹੈ ਜਿਸ ਕਰਕੇ ਉਹ ਲਗਾਤਾਰ ਪਰੇਸ਼ਾਨ ਹੋ ਰਹੀ ਹੈ। ਲੜਕੀ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਲਾਰੈਂਸ ਰੋਡ ’ਤੇ ਫਾਸਟ ਫੂਡ ਦੀ ਰੇਹੜੀ ਲਗਾਉਣ ਵਾਲੀ ਇੱਕ ਗਰੀਬ ਲੜਕੀ ਅਮਨਦੀਪ ਕੌਰ ਦਾ ਹੈ ਜੋ ਬੀ. ਕਾਮ (B.COM) ਕਰ ਫਾਸਟ ਫੂਡ ਦੀ ਰੇਹੜੀ ਲਗਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਹ ਕਿੱਤਾ ਸ਼ੁਰੂ ਕੀਤਾ ਸੀ। ਅਮਨਦੀਪ ਕੌਰ ਨੇ ਦੱਸਿਆ ਕਿ ਕੁਝ ਨਗਰ ਨਿਗਮ ਦੇ ਕੁਝ ਭ੍ਰਿਸ਼ਟ ਅਫਸਰ (Corrupt officer) ਉਸਨੂੰ ਕੰਮ ਨਹੀਂ ਕਰਨ ਦੇ ਰਹੇ। ਉਨ੍ਹਾਂ ਦੱਸਿਆ ਕਿ ਉਸਦੀ ਰੇਹੜੀ ਨਹੀਂ ਦਿੱਤੀ ਜਾ ਰਹੀ ਹੈ।

B.COM ਕਰ ਫਾਸਟ ਫੂਡ ਦੀ ਰੇਹੜੀ ਲਗਾਉਣ ਵਾਲੀ ਲੜਕੀ ਦੇ ਅਫਸਰਾਂ ਤੇ ਵੱਡੇ ਇਲਜ਼ਾਮ

ਅਮਨਦੀਪ ਕੌਰ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸ ਨੂੰ ਰੇਹੜੀ ਲਗਾਉਣ ਦੇ ਬਦਲੇ ਸੈਟਲਮੈਂਟ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਜਿਸ ਕਰਕੇ ਉਹ ਮਜ਼ਬੂਰਨ ਧਰਨਾ ਲਗਾਉਣ ਦੇ ਲਈ ਮਜ਼ਬੂਰ ਹੋਈ ਹੈ। ਅਮਨਦੀਪ ਨੇ ਦੱਸਿਆ ਕਿ ਉਸਨੇ ਇਨਸਾਫ ਦੇ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Manisha Gulati) ਨੂੰ ਪੱਤਰ ਲਿਖਿਆ ਹੈ। ਅਮਨਦੀਪ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਭ੍ਰਿਸ਼ਟ ਅਫਸਰਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮੌਕੇ ਅਮਨਦੀਪ ਕੌਰ ਦੇ ਹੱਕ ਵਿੱਚ ਨਿੱਤਰੇ ਲੋਕ ਲਹਿਰ ਪੰਜਾਬ ਦੇ ਮੁਖੀ ਸੁਖਜਿੰਦਰ ਸਿੰਘ ਭਗਤਪੁਰਾ ਅਤੇ ਸੁਖਰਾਜ ਸਿੰਘ ਸੋਹਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਮਹਿਲਾਵਾਂ ਲਈ ਸਾਰਥਕ ਕਦਮ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।

ਉਨ੍ਹਾਂ ਕਿਹਾ ਕਿ ਇਸਦੇ ਚੱਲਦੇ ਉਹ ਇਸ ਪੀੜਤ ਮਹਿਲਾ ਦੇ ਹੱਕ ਵਿੱਚ ਉਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੰਨ੍ਹਾਂ ਭ੍ਰਿਸ਼ਟ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਇਸਦੇ ਨਾਲ ਹੀ ਅਮਨਦੀਪ ਦਾ ਚੁੱਕਿਆ ਸਮਾਨ ਵੀ ਵਾਪਿਸ ਕੀਤਾ ਜਾਵੇ।

ਇਹ ਵੀ ਪੜ੍ਹੋ: ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ 'ਤੇ ਹੋਇਆ ਮਾਮਲਾ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.