ETV Bharat / state

Rahul Gandhi Darbar Sahib visit: ਰਾਹੁਲ ਗਾਂਧੀ ਦੀ ਸੇਵਾ ਭਾਵਨਾ ਦੇ ਕੀ ਨੇ ਸਿਆਸੀ ਮਾਇਨੇ, ਸ਼੍ਰੋਮਣੀ ਕਮੇਟੀ ਨੇ ਕਿਉਂ ਕਿਹਾ-ਸਿੱਖਾਂ ਤੋਂ ਮੰਗੋ ਮੁਆਫ਼ੀ...

author img

By ETV Bharat Punjabi Team

Published : Oct 3, 2023, 6:58 PM IST

ਕਾਂਗਰਸੀ ਆਗੂ ਰਾਹੁਲ ਗਾਂਧੀ ਦੋ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਆਪਣੀ (Rahul Gandhi Darbar Sahib visit) ਨਿੱਜੀ ਫੇਰੀ ਦੌਰਾਨ ਰੁਕੇ ਹੋਏ ਹਨ। ਇਸ ਮੌਕੇ ਉਹ ਸੇਵਾ ਕਰ ਰਹੇ ਹਨ ਪਰ ਸ਼੍ਰੋਮਣੀ ਕਮੇਟੀ ਨੇ ਸਿੱਖ ਕੌਮ ਤੋਂ ਮਾਫ਼ੀ ਮੰਗਣ ਦੀ ਗੱਲ ਕਹੀ ਹੈ।

After Congress leader Rahul Gandhi's visit to Darbar Sahib, SGPC raised questions
Rahul Gandhi Darbar Sahib visit : ਰਾਹੁਲ ਗਾਂਧੀ ਦੀ ਸੇਵਾ ਭਾਵਨਾ ਦੇ ਕੀ ਨੇ ਸਿਆਸੀ ਮਾਇਨੇ, ਸ਼੍ਰੋਮਣੀ ਕਮੇਟੀ ਨੇ ਕਿਉਂ ਕਿਹਾ-ਸਿੱਖਾਂ ਤੋਂ ਮੰਗੋ ਮੁਆਫ਼ੀ...

ਸ਼੍ਰੋਮਣੀ ਕਮੇਟੀ ਆਗੂ ਹਰਚਰਨ ਸਿੰਘ ਗਰੇਵਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਅੰਮ੍ਰਿਤਸਰ : ਕਾਂਗਰਸੀ ਆਗੂ ਰਾਹੁਲ ਗਾਂਧੀ ਦੋ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਵਿਖੇ (Rahul Gandhi Darbar Sahib visit) ਨਿੱਜੀ ਫੇਰੀ ਉੱਤੇ ਹਨ। ਉਨ੍ਹਾਂ ਦੀ ਫੇਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ। ਸਿਆਸੀ ਮਾਹਿਰ ਇਸਨੂੰ ਰਾਜਨੀਤੀ ਨਾਲ ਵੀ ਜੋੜ ਕੇ ਦੇਖ ਰਹੇ ਹਨ ਪਰ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।

1984 ਦੇ ਜ਼ਖ਼ਮ ਹਾਲੇ ਵੀ ਤਾਜ਼ਾ : ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਬੇਸ਼ੱਕ ਸ੍ਰੀ ਦਰਬਾਰ ਸਾਹਿਬ ਪਹੁੰਚੇ ਹੋਏ ਹਨ ਅਤੇ ਉਹਨਾਂ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ ਪਰ ਇਸ ਨਾਲ ਮਸਲਾ ਹੱਲ ਨਹੀਂ ਹੋਵੇਗ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਉਨ੍ਹਾਂ ਦੀ ਸੇਵਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। 1984 ਦੇ ਜ਼ਖਮ ਹਾਲੇ ਵੀ ਤਾਜ਼ਾ ਹਨ। ਉਹਨਾਂ ਕਿਹਾ ਕਿ ਰਾਹੁਲ (Shiromani Gurudwara Management Committee) ਗਾਂਧੀ ਵੱਲੋਂ ਨਾ ਤਾਂ 1984 ਦੇ ਕਾਂਡ ਬਾਰੇ ਕੋਈ ਪਛਤਾਵਾ ਕੀਤਾ ਗਿਆ ਹੈ ਅਤੇ ਨਾ ਕੋਈ ਮੁਆਫ਼ੀ ਵਾਲੀ ਗੱਲ ਹੋਈ ਹੈ। ਉਨ੍ਹਾਂ ਦੀ ਦਾਦੀ ਅਤੇ ਪਿਤਾ ਨੇ ਸਿੱਖਾਂ ਉੱਤੇ ਕਹਿਰ ਕੀਤਾ ਸੀ। ਦੂਜੇ ਪਾਸੇ ਇਹ ਉਨ੍ਹਾਂ ਲੋਕਾਂ ਲਈ ਸਬਕ ਵੀ ਹੈ ਜਿਹੜੇ ਸਿੱਖਾਂ ਨੂੰ ਖਾਲਿਸਤਾਨੀ ਦੱਸਦੇ ਹਨ। ਕਿਉਂਕਿ ਜਦੋਂ ਤੋਂ ਰਾਹੁਲ ਗਾਂਧੀ ਦਰਬਾਰ ਸਾਹਿਬ ਪਹੁੰਚੇ ਹਨ, ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ।

ਮੁਆਫ਼ੀ ਮੰਗਣ ਰਾਹੁਲ ਗਾਂਧੀ : ਗਰੇਵਾਲ ਨੇ ਕਿਹਾ ਰਾਹੁਲ ਗਾਂਧੀ ਦੀ ਦਾਦੀ ਨੇ ਜੋ ਸਿੱਖ ਕੌਮ ਉੱਤੇ ਜ਼ੁਲਮ ਕੀਤਾ ਹੈ, ਉਸ ਲਈ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਗਰੇਵਾਲ ਨੇ ਕਿਹਾ ਕਿ (Shiromani Committee s reaction to Rahul s visit) ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਹੈ। ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਸੇਵਾ ਉੰਨੀ ਦੇਰ ਤੱਕ ਸਫ਼ਲ ਨਹੀਂ ਹੋ ਸਕਦੀ, ਜਿੰਨੀ ਦੇਰ ਤੱਕ ਉਹ ਆਪਣੇ ਪਿਤਾ ਅਤੇ ਦਾਦੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ ਮੁਆਫ਼ੀ ਨਹੀਂ ਮੰਗਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.