ETV Bharat / state

ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮਾਮਲੇ ਦੀ ਜਾਂਚ ਜਾਰੀ

author img

By

Published : Oct 9, 2022, 6:03 PM IST

Murder of Maqbulpura youth of Amritsar
Murder of Maqbulpura youth of Amritsar

ਮਕਬੂਲਪੁਰਾ ਇਲਾਕੇ 'ਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਵੱਜੋਂ ਹੋਈ ਹੈ। ਜਿਸ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਧਾਰਾ 174 ਦੇ ਤਹਿਤ ਹੁਣ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਅੰਮ੍ਰਿਤਸਰ : ਮਕਬੂਲਪੁਰਾ ਇਲਾਕੇ 'ਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਵੱਜੋਂ ਹੋਈ ਹੈ। ਜਿਸ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉੱਥੇ ਹੀ ਅੱਜ ਇਸ ਨੌਜਵਾਨ ਦਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿਚ ਪੋਸਟਮਾਰਟਮ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ ਉਸੇ ਤਹਿਤ ਹੀ ਮਾਮਲਾ ਦਰਜ ਵੀ ਕੀਤਾ ਜਾਵੇਗਾ।

Murder of Maqbulpura youth of Amritsar

ਉਨ੍ਹਾਂ ਅੱਗੇ ਬੋਲਦਿਆ ਕਿਹਾ ਕਿ ਕਿਸੇ ਪਰਿਵਾਰਕ ਮੈਂਬਰ ਵੱਲੋਂ ਹਾਲੇ ਤੱਕ ਵਜ੍ਹਾ ਰੰਜਿਸ਼ ਨਹੀਂ ਦੱਸੀ ਗਈ ਇਸ ਦੀ ਮੌਤ ਵਜ੍ਹਾ ਰੰਜਿਸ਼ ਕਰਕੇ ਹੋਈ ਹੈ ਕਿ ਨਹੀਂ ਇਸ ਦੀ ਵੀ ਜਾਣਕਾਰੀ ਹੁਣ ਤੱਕ ਨਹੀਂ ਮਿਲ ਸਕੀ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਧਾਰਾ 174 ਦੇ ਤਹਿਤ ਹੁਣ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਦੇ ਮੁਤਾਬਕ ਇਸ ਨੌਜਵਾਨ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਨਾਲ ਹੀ ਕਾਰਵਾਈ ਕੀਤੀ ਜਾਵੇਗੀ।

ਇੱਥੇ ਜ਼ਿਕਰਯੋਗ ਹੈ ਕਿ ਇਸ ਨੌਜਵਾਨ ਦੀ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਵੱਲੋਂ ਆਪਣੇ ਵਿਆਹ ਵਾਲੀ ਜ਼ਿੰਦਗੀ ਬੜੀ ਵਧੀਆ ਢੰਗ ਨਾਲ ਘਟੀ ਜਾ ਰਹੀ ਸੀ। ਪਰ ਦੇਰ ਰਾਤ ਉਸ ਨੂੰ ਕਿਸੇ ਵਿਅਕਤੀਆਂ ਵੱਲੋਂ ਬੁਲਾਇਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਉੱਥੇ ਹੀ ਪਰਿਵਾਰ ਦਾ ਹੁਣ ਰੋ-ਰੋ ਕੇ ਬੁਰਾ ਹਾਲ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਵੱਲੋਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਮ੍ਰਿਤਕ ਦੇਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ:- 'ਜੈਨੀ ਨੇ ਆਪਣੇ ਗਾਣੇ 'ਚ ਬਿਆਨ ਕੀਤੀ ਸੱਚਾਈ'

ETV Bharat Logo

Copyright © 2024 Ushodaya Enterprises Pvt. Ltd., All Rights Reserved.