ETV Bharat / state

'ਜੈਨੀ ਨੇ ਆਪਣੇ ਗਾਣੇ 'ਚ ਬਿਆਨ ਕੀਤੀ ਸੱਚਾਈ'

author img

By

Published : Oct 9, 2022, 4:37 PM IST

9 ਅਕਤੂਬਰ ਦਿਨ ਐਤਵਾਰ ਨੂੰ ਮੂਸੇ ਪਿੰਡ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਕੰਮ ਹੀ ਨਹੀਂ ਕਰਨਾ ਜਿਸ ਲਈ ਸਾਨੂੰ ਨੀਵੀਂ ਪਾ ਕੇ ਜਵਾਬ ਦੇਣਾ ਪਵੇ। ਇਸ ਤੋਂ ਅੱਗੇ ਉਨ੍ਹਾਂ ਨੇ ਜੋਨੀ ਜੌਹਲ ਦੇ ਬੈਨ ਕੀਤੇ ਗੀਤ ਬਾਰੇ ਕਿਹਾ ਕਿ ਜੋ ਪੰਜਾਬੀ ਗਾਇਕਾ ਜੋਨੀ ਜੌਹਲ ਨੇ ਆਪਣੇ ਗੀਤ ਵਿੱਚ ਕੀ ਮਾੜਾ ਗਾਇਆ ਹੈ।Threats to those seeking justice.

Sidhu Moosewala family in favor of Punjabi singer Jenny Johal
Sidhu Moosewala family in favor of Punjabi singer Jenny Johal

ਮਾਨਸਾ: 9 ਅਕਤੂਬਰ ਦਿਨ ਐਤਵਾਰ ਨੂੰ ਮੂਸੇ ਪਿੰਡ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਕੰਮ ਹੀ ਨਹੀਂ ਕਰਨਾ ਜਿਸ ਲਈ ਸਾਨੂੰ ਨੀਵੀਂ ਪਾ ਕੇ ਜਵਾਬ ਦੇਣਾ ਪਵੇ। ਇਸ ਤੋਂ ਅੱਗੇ ਉਨ੍ਹਾਂ ਨੇ ਜੈਨੀ ਜੌਹਲ ਦੇ ਬੈਨ ਕੀਤੇ ਗੀਤ ਬਾਰੇ ਕਿਹਾ ਕਿ ਜੋ ਪੰਜਾਬੀ ਗਾਇਕਾ ਜੋਨੀ ਜੌਹਲ ਨੇ ਆਪਣੇ ਗੀਤ ਵਿੱਚ ਕੀ ਮਾੜਾ ਗਾਇਆ ਹੈ।Threats to those seeking justice.

Sidhu Moosewala family in favor of Punjabi singer Jenny Johal

ਉਨ੍ਹਾਂ ਕਿਹਾ ਕਿ ਜੈਨੀ ਨੇ ਆਪਣੇ ਗਾਣੇ ਵਿੱਚ ਸੱਚਾਈ ਬਿਆਨ ਕੀਤੀ ਹੈ ਅਤੇ ਇਨਸਾਫ ਮੰਗਿਆ ਹੈ, ਜਿਸ ਗੀਤ ਨੂੰ ਸਭ ਨੇ ਪਸੰਦ ਕੀਤਾ। ਉਸ ਵੱਲੋਂ ਇਹ ਗੀਤ ਗਾਉਣ 'ਤੇ ਮਾਮਲਾ ਦਰਜ ਕਰਨ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਬੱਚੀ ਨੂੰ ਕੋਈ ਆਂਚ ਵੀ ਆਈ ਤਾਂ ਇਸ ਦੇ ਲਈ ਅਸੀਂ ਜ਼ਿੰਮੇਵਾਰ ਹੋਵਾਂਗੇ।

ਚਰਨ ਕੌਰ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਸਭ ਨੂੰ ਸੱਚ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੈਨੀ ਜੌਹਲ ਨੇ ਮੈਨੂੰ ਦੱਸਿਆ ਕਿ ਮੈਨੂੰ ਬਾਰ-ਬਾਰ ਫੋਨ ਆ ਰਹੇ ਹਨ ਕਿ ਤੇਰੇ ਨਾਲ ਅਸੀਂ ਇਹ ਕਰਾਂਗੇ, ਉਹ ਕਰਾਂਗੇ। ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ ਕਿ ਇਹ ਗੱਲ ਸਹੀ ਹੈ ਜਾ ਗਲਤ।

ਉਨ੍ਹਾਂ ਕਿਹਾ ਕਿ ਸਰਕਾਰ ਨੇ 20 ਦਿਨ ਮੰਗੇ ਸੀ ਪਰ 5 ਮਹੀਨੇ ਹੋ ਗਏ ਹੁਣ ਤੱਕ ਇਨਸਾਫ਼ ਨਹੀ ਮਿਲਿਆ। ਉਨ੍ਹਾਂ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਪੁਲਿਸ ਨੂੰ ਕਿਉਂ ਨਹੀਂ ਪਾਵਰ ਦਿੰਦੀ, ਕਿ ਜੋ ਇਸ ਤਰ੍ਹਾਂ ਦੇ ਮਾਹੌਲ ਬਣਾਉਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦੇਵੇ।

ਉਨ੍ਹਾਂ ਸਰਕਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਨੱਥ ਪਾ ਕੇ ਪੰਜਾਬ ਦੇ ਮਾਹੌਲ ਸੁਖਾਵਾ ਬਣਾਵੇ। ਉਨ੍ਹਾਂ ਨੇ ਕਿਹਾ ਮੇਰੇ ਵੱਲੋਂ ਮਾਵਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਬਹਾਦਰ ਸੂਰਮੇ ਬਣਾਓ ਤਾਂ ਕਿ ਉਹ ਆਪਣਾ ਇਨਸਾਫ ਆਪ ਲੈ ਸਕਣ ਕਿਉਂਕਿ ਸਰਕਾਰ ਤੋਂ ਕੋਈ ਉਮੀਦ ਨਹੀਂ।

ਇਹ ਵੀ ਪੜ੍ਹੋ: ਜੈਨੀ ਜੋਹਲ ਦਾ ਗੀਤ Letter to CM ਯੂਟਿਊਬ ਤੋਂ ਬਲਾਕ, ਬਣਿਆ ਇਹ ਮੁੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.