ETV Bharat / state

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ ਨੂੰ ਲੈਕੇ ਕੀਤੀ ਪ੍ਰੈਸ ਕਾਨਫਰੰਸ, ਮੁਲਜ਼ਮ ਕੀਤੇ ਕਾਬੂ

author img

By

Published : May 1, 2023, 1:02 PM IST

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਲੁੱਟ ਖੋਹ ਦੇ ਮਾਮਲੇ ਨੂੰ ਲੈਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇਸ ਮਾਮਲੇ ਵਿੱਚ ਜਿਹੜੀ ਗੱਡੀ ਅਤੇ ਟਰੱਕ ਲੁੱਟਿਆ ਗਿਆ ਸੀ, ਉਸਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।

A press conference was held by Amritsar rural police regarding the case of looting today
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਲੁੱਟ ਖੋਹ ਦੇ ਮਾਮਲੇ ਨੂੰ ਲੈਕੇ ਕੀਤੀ ਗਈ ਪ੍ਰੈਸ ਕਾਨਫਰੰਸ, ਮੁਲਜ਼ਮ ਕੀਤੇ ਗਏ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ ਨੂੰ ਲੈਕੇ ਕੀਤੀ ਪ੍ਰੈਸ ਕਾਨਫਰੰਸ, ਮੁਲਜ਼ਮ ਕੀਤੇ ਕਾਬੂ


ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਜੰਡਿਆਲਾ ਦੇ ਲਾਗੇ ਪਿਸਤੌਲ ਦਾ ਡਰ ਦਿਖਾ ਕੇ ਇੱਕ ਕਾਰ ਅਤੇ ਟਰੱਕ ਦੀ ਲੁੱਟ ਖੋਹ ਕਰਨ ਦੇ ਮਾਮਲੇ ਨੂੰ ਲੈ ਪੁਲਿਸ ਵਲੋਂ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰ ਅਤੇ ਟਰੱਕ ਬਰਾਮਦ ਕਰ ਲਿਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਕੰਟ੍ਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ 6 ਵਜੇ ਦੇ ਕਰੀਬ ਦੋ ਨੌਜਵਾਨਾਂ ਨੇ ਪਿਸਤੌਲ ਦਾ ਡਰ ਦਿਖਾ ਕੇ ਪਹਿਲਾਂ ਇੱਕ ਕਾਰ ਲੁੱਟੀ ਹੈ ਅਤੇ ਫਿਰ ਇੱਕ ਟਰੱਕ ਲੁੱਟਿਆ ਹੈ।

ਥਾਣਾ ਬਿਆਸ ਤੇ ਥਾਣਾ ਜੰਡਿਆਲਾ ਦੀ ਪੁਲਿਸ ਵੱਲੋਂ ਮੁਸਤੈਦੀ ਦਿਖਉਂਦੇ ਹੋਏ ਸਾਰੇ ਪਾਸੇ ਨਾਕਾਬੰਦੀ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹ ਗੱਡੀਆਂ ਰਈਏ ਕੋਲ ਪੁਜੀਆਂ ਤਾਂ ਮੁਲਜਮਾਂ ਵਲੋਂ ਗਲਤ ਢੰਗ ਨਾਲ ਡਰਵਿੰਗ ਕਰਦੇ ਹੋਏ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਵਲੋਂ ਨਾਕਾ ਤੋੜ ਕੇ ਪੁਲਿਸ ਉੱਤੇ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਅੱਗੇ ਜਾ ਕੇ ਇਕ ਗੱਡੀ ਪਲਟ ਗਈ ਅਤੇ ਪੁਲਿਸ ਨੇ ਉਸਦਾ ਪਿੱਛਾ ਕੀਤਾ ਤੇ ਜਿਸ ਤੋਂ ਬਾਅਦ ਇਸ ਮਾਮਲੇ ਦਾ ਇਕ ਮੁਲਜ਼ਮ ਹਰਮਨਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਉਸਦੇ ਕੋਲੋ ਦੋ ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ।

ਇਹ ਵੀ ਪੜ੍ਹੋ: Ludhiana Gas Leak: ਗਿਆਸਪੁਰਾ ਗੈਸ ਕਾਂਡ, ਹਾਈਡ੍ਰੋਜਨ ਸਲਫਾਈਡ ਗੈਸ ਵੱਧਣ ਕਾਰਨ ਵਾਪਰਿਆ ਹਾਦਸਾ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੇ ਵੱਡੇ ਖੁਲਾਸੇ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਰਣਜੀਤ ਅਵੈਨਿਊ ਇਲਾਕੇ ਵਿੱਚੋ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਦੀ ਲੁੱਟ ਕੀਤੀ ਤੇ ਉਸਤੋਂ ਬਾਅਦ ਹਿਮਾਚਲ ਦੇ ਨਿਵਾਸੀ ਕੋਲ ਜੋਕਿ ਆਪਣੇ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਚੜਾਉਣ ਦੇ ਲਈ ਆਏ ਸਨ, ਉਨ੍ਹਾਂ ਕੋਲੋ ਪਿਸਤੌਲ ਦਾ ਡਰ ਦਿਖਾ ਕੇ ਕਾਰ ਲੁੱਟੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦਾ 6-7 ਮੈਂਬਰਾਂ ਦਾ ਗੈਂਗ ਹੈ। ਅੱਜ ਦੀ ਲੁੱਟ ਵਿਚ ਇਹ ਦੋ ਲੋਕ ਸਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਵਲੋਂ ਇੱਕ ਕਾਰ ਹੋਰ ਖੋਹੀ ਗਈ ਹੈ। ਜੰਡਿਆਲਾ ਦੇ ਵਪਾਰੀ ਕੋਲੋਂ ਵੀ ਇੱਕ ਕਾਰ ਦੀ ਲੁੱਟ ਕੀਤੀ ਗਈ ਸੀ। ਉਹ ਕਾਰ ਅਤੇ ਟਰੱਕ ਵੀ ਪੁਲਿਸ ਵਲੋਂ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਦਾ ਮੁਲਜਮ ਹਰਮਨਜੀਤ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ। ਇਸਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਭੇਜ ਦਿਤੀਆਂ ਗਈਆਂ ਹਨ। ਪੁਲਿਸ ਉਨ੍ਹਾਂ ਦੀ ਵੀ ਜਲਦ ਗ੍ਰਿਫਤਾਰੀ ਕਰ ਲਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.