ETV Bharat / state

Amritsar News : ਅੰਮ੍ਰਿਤਸਰ ਦੇ 21 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

author img

By ETV Bharat Punjabi Team

Published : Oct 9, 2023, 3:13 PM IST

A 21-year-old youth from Amritsar died due to drug overdose
ਅੰਮ੍ਰਿਤਸਰ ਦੇ 21 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਨਸ਼ੇ ਦੇ ਟੀਕੇ ਕਾਰਨ ਜਾਨ ਚੱਲੀ ਗਈ, ਪਰਿਵਾਰ ਮੁਤਾਬਿਕ ਉਹਨਾਂ ਨੇ ਪੁਲਿਸ ਨੂੰ ਕਈ ਵਾਰ ਨਸ਼ੇ ਦੇ ਵਪਾਰੀਆਂ ਦੇ ਨਾਮ ਸਹਿਤ ਸ਼ਿਕਾਇਤ ਦਿੱਤੀ ਸੀ ਪਰ ਕਿਸੇ ਨੇ ਸਾਰ ਨਹੀਂ ਲਈ ਅਤੇ ਅੱਜ ਇਹ ਨਸ਼ਾ ਉਹਨਾ ਦੇ ਜਵਾਨ ਪੁੱਤ ਨੂੰ ਹੀ ਖਾ ਗਿਆ। (youthdied due to drug overdose).

ਅੰਮ੍ਰਿਤਸਰ ਦੇ 21 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

ਅੰਮ੍ਰਿਤਸਰ : ਨਸ਼ੇ ਨਾਲ ਇੱਕ ਹੋਰ ਨੌਜਵਾਨ ਦੀ ਮੌਤ ਦੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਤੋਂ ਸਾਹਮਣੇ ਆਇਆ ਹੈ, ਜਿੱਥੇ ਫਲੈਟਾਂ ਵਿੱਚ ਰਹਿੰਦੇ ਨੌਜਵਾਨ ਸੰਨੀ ਦੀ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ 21 ਸਾਲ ਦਾ ਸੰਨੀ ਉਰਫ ਕਾਲੂ ਸੀ। ਨੌਜਵਾਨ ਪੁੱਤਰ ਦੀ ਮੌਤ ਹੌਣ ਕਾਰਨ ਜਿੱਥੇ ਪਰਿਵਾਰ ਵਿੱਚ ਮਾਤਮ ਛਾਇਆ ਉਥੇ ਹੀ ਇਲਾਕਾ ਨਿਵਾਸੀਆਂ 'ਚ ਨਸ਼ੇ ਦੇ ਸੌਦਾਗਰਾਂ ਖਿਲਾਫ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਰੋਸ ਵੀ ਪ੍ਰਗਟਾਇਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਅਤੇ ਭੀਮ ਐਕਸ਼ਨ ਆਰਮੀ ਦੇ ਆਗੂ ਨੀਤੀਸ਼ ਭੀਮ ਨੇ ਕਿਹਾ ਕਿ ਨਸ਼ੇ ਦੀ ਦਲਦਲ ਵਿੱਚ ਪੰਜਾਬ ਦਾ ਪੁੱਤ ਮਰ ਰਿਹਾ ਹੈ। (youthdied due to drug overdose).

ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ: ਨਸ਼ੇ ਦੇ ਖਾਤਮੇ ਲਈ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ, ਪਰ ਕੋਈ ਹਲ ਨਹੀਂ ਹੁੰਦਾ। ਉਹਨਾਂ ਦੱਸਿਆ ਕਿ ਪਰਿਵਾਰ ਨੇ ਅਤੇ ਇਲਾਕਾ ਵਾਸੀਆਂ ਨੇ ਇੱਕਲੇ ਇੱਕਲੇ ਨਸ਼ਾ ਤਸਕਰ ਦਾ ਨਾਮ ਪੁਲਿਸ ਨੂੰ ਦੱਸਿਆ ਹੋਇਆ ਹੈ। ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਇਲਾਕੇ ਵਿੱਚ ਨਸ਼ੇ ਦੇ ਸੌਦਾਗਰ ਸ਼ਰੇਆਮ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲ ਰਹੇ ਹਨ। ਪਰ ਪੁਲਿਸ ਮਹਿਜ਼ ਅਸ਼ਵਾਸਨ ਦਿੰਦੀ ਹੈ।

ਜਿਸ ਦੀ 14 ਨੰਬਰ ਫਲਾਈਟ ਸੀ: ਆਗੂ ਨੇ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਇਹ ਸਭ ਹੋ ਰਿਹਾ ਹੈ। ਜਿਸ ਨਾਲ ਬੀਤੇ ਮਹੀਨਿਆਂ ਵਿੱਚ ਕਈ ਨੋਜਵਾਨ ਇਸ ਦੇ ਸ਼ਿਕਾਰ ਹੋ ਆਪਣੀ ਜਿੰਦਗੀ ਤੋਂ ਹੱਥ ਧੋ ਬੈਠੇ ਹਨ ਅਤੇ ਅੱਜ 21 ਸਾਲ ਦਾ ਬੇਟਾ ਸੰਨੀ ਉਰਫ ਕਾਲੂ ਵੀ ਇਸਦੀ ਭੇਟ ਚੜ੍ਹ ਗਿਆ। ਜਿਸ ਦੀ 14 ਨੰਬਰ ਫਲਾਈਟ ਸੀ। ਪਰ ਉਸਨੂੰ ਮੁਹੱਲੇ ਦੇ ਨਸ਼ੇੜੀ ਅਤੇ ਨਸ਼ੇ ਦੇ ਵਪਾਰੀਆਂ ਨੇ ਨਸ਼ੇ ਦਾ ਟੀਕਾ ਦਿੱਤਾ। ਜਿਸ ਕਾਰਨ ਪਰਿਵਾਰ ਦੇ ਸੁਫਨੇ ਅਧੁਰੇ ਰਹਿ ਗਏ। ਅੱਜ ਪੁੱਤ ਵਿਦੇਸ਼ ਜਾਣ ਦੀ ਬਜਾਏ ਦੁਨੀਆਂ ਤੋਂ ਤੁਰ ਗਿਆ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲ਼ਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹਾ ਕਿਸੇ ਨਾਲ ਨਾ ਹੋਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.