ਜਿੰਦਾਂ ਕਾਰਤੂਸਾਂ ਸਮੇਤ 1 ਅੜਿੱਕੇ

author img

By

Published : Sep 11, 2021, 6:21 PM IST

ਜਿੰਦਾ ਕਾਰਤੂਸਾਂ ਸਮੇਤ 1 ਅੜਿੱਕੇ

ਥਾਣਾ ਅਜਨਾਲਾ ਅਧੀਨ ਆਉਂਦੀ ਪੁਲਿਸ ਚੌਂਕੀ ਚਮਿਆਰੀ (Police station Chamiari) ਦੇ ਇੰਚਾਰਜ ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾਂ (Ramandeep Kaur Bandeshan) ਵੱਲੋਂ ਇੱਕ ਵਿਅਕਤੀ ਨੂੰ 60 ਗ੍ਰਾਮ ਹੈਰੋਇਨ, 1 ਪਿਸਟਲ, 39 ਜਿੰਦਾ ਕਾਰਤੂਸ ਅਤੇ ਕਰੀਬ 56000 ਡਰੱਗ ਮਨੀ (Drug money) ਸਮੇਤ ਕਾਬੂ ਕੀਤਾ ਹੈ।

ਅੰਮ੍ਰਿਤਸਰ: ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨ ਵੱਲੋਂ ਅਕਸਰ ਹੀ ਗਲਤ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਜਿਸ ਕਰਕੇ ਪੰਜਾਬ ਵਿੱਚ ਦਹਿਸ਼ਤ (Terror in Punjab) ਦਾ ਮਾਹੌਲ ਬਣ ਜਾਂਦਾ ਹੈ, ਪਰ ਉੱਧਰ ਅੰਮ੍ਰਿਤਸਰ ਪੁਲਿਸ (Amritsar Police) ਵੱਲੋਂ ਵੀ ਇਨ੍ਹਾਂ 'ਤੇ ਲਗਾਮ ਪਾਉਣ ਲਈ ਇੱਕ ਮੁਹਿੰਮ ਚਲਾਈ ਗਈ ਹੈ। ਜਿਸ 'ਤੇ ਪੰਜਾਬ ਪੁਲਿਸ ਪੂਰਾ ਪਹਿਰਾ ਦੇ ਰਹੀ ਹੈ। ਅਜਿਹਾ ਹੀ ਇੱਕ ਥਾਣਾ ਅਜਨਾਲਾ ਅਧੀਨ ਆਉਂਦੀ ਪੁਲਿਸ ਚੌਂਕੀ ਚਮਿਆਰੀ ਦੇ ਇੰਚਾਰਜ ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾਂ (Ramandeep Kaur Bandeshan) ਵੱਲੋਂ ਇੱਕ ਵਿਅਕਤੀ ਨੂੰ 1 ਪਿਸਤੌਲ (ਦੇਸੀ ਕੱਟਾ) ਅਤੇ ਜਿੰਦਾਂ ਕਾਰਤੂਸਾਂ ਸਮੇਤ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਅਜਨਾਲਾ ਵਿਪਨ ਕੁਮਾਰ (Vipan Kumar) ਨੇ ਦੱਸਿਆ ਕਿ ਜੂਨ ਮਹੀਨੇ ਵਿੱਚ ਐੱਸ.ਐੱਚ.ਓ ਅਜਨਾਲਾ ਇੰਸਪੈਕਟਰ ਮੋਹਿਤ ਕੁਮਾਰ (Inspector Mohit Kumar) ਦੀ ਅਗਵਾਈ 'ਚ ਚੌਂਕੀ ਚਮਿਆਰੀ ਦੇ ਇੰਚਾਰਜ਼ ਰਮਨਦੀਪ ਕੌਰ ਵੱਲੋਂ ਚਮਿਆਰੀ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਹਰਪਾਲ ਸਿੰਘ ਨੂੰ 60 ਗ੍ਰਾਮ ਹੈਰੋਇਨ, 1 ਪਿਸਟਲ, 39 ਜਿੰਦਾਂ ਕਾਰਤੂਸ ਅਤੇ ਕਰੀਬ 56000 ਡਰੱਗ ਮਨੀ ਸਮੇਤ ਕਾਬੂ ਕੀਤਾ ਸੀ।

ਜਿੰਦਾ ਕਾਰਤੂਸਾਂ ਸਮੇਤ 1 ਅੜਿੱਕੇ

ਇਸ ਤੋਂ ਇਲਾਵਾਂ ਉਸਦੇ ਇੱਕ ਹੋਰ ਸਾਥੀ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਭੂਰੇਗਿੱਲ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਸੀ ਜੋ ਹੁਣ ਤੱਕ ਫ਼ਰਾਰ ਸੀ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵੱਲੋਂ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 1 ਪਿਸਟਲ 315 ਬੋਰ (ਦੇਸੀ ਕੱਟਾ) ਬਰਾਮਦ ਕਰਕੇ ਹੋਰ ਤਫ਼ਤੀਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਹਰ ਦਿਨ ਕੋਈ ਨਾ ਕਈ ਵਾਰਦਾਤ ਵਾਪਰ ਦੀ ਹੀ ਰਹਿੰਦੀ ਹੈ। ਜਿਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਪਰ ਦੂਜੇ ਪਾਸੇ ਅੰਮ੍ਰਿਤਸਰ ਪੁਲਿਸ (Amritsar Police) ਵੀ ਇਹਨਾਂ ਚੋਰਾਂ ਦੇ ਲਗਾਮ ਪਾਉਣ ਲਈ ਤਿਆਰ ਪਰ ਤਿਆਰ ਦੇਖਣ ਨੂੰ ਮਿਲ ਰਹੀ ਹੈ।

ਜਿਸ ਤਹਿਤ ਲਗਾਤਾਰ ਚੋਰਾਂ ਨੂੰ ਨੱਥ ਪਾਉਣ ਵਿੱਚ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ। ਜਿਸ ਤਹਿਤ ਹੀ ਇੱਕ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪੁਲਿਸ (Amritsar Police) ਨੇ ਪਿੰਡ ਮਾਹਲ ਦੇ ਕੋਲੋਂ ਡਾਕਟਰ ਦੀ ਗੱਡੀ ਖੋਹਣ ਵਿੱਚ 3 ਦੋਸ਼ੀ ਕਾਬੂ ਕੀਤੇ ਹਨ। ਜਿਨ੍ਹਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ (Amritsar Police) ਵੱਜੋਂ ਸਮੇਂ ਸਮੇਂ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ ਤੇ ਪੁਲਿਸ ਨੂੰ ਸਪੰਰਕ ਕਰਨ ਦੀ ਗੱਲ ਵੀ ਕਹੀ ਗਈ ਹੈ।

ਇਹ ਵੀ ਪੜ੍ਹੋ:- ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਪੁਲਿਸ ਅੜਿੱਕੇ

ETV Bharat Logo

Copyright © 2024 Ushodaya Enterprises Pvt. Ltd., All Rights Reserved.