ETV Bharat / sports

8ਵੀਂ ਵਾਰ ਜੋਕੋਵਿਚ ਬਣੇ ਆਸਟਰੇਲੀਆਈ ਓਪਨ ਦੇ ਚੈਂਪੀਅਨ

author img

By

Published : Feb 3, 2020, 12:52 PM IST

Djokovic Wins 8th Australian Open Championship
ਫ਼ੋਟੋ

ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਮੈਲਬੌਰਨ ਵਿੱਚ ਹੋਏ ਆਸਟਰੇਲੀਆਈ ਓਪਨ ਦੇ ਫਾਈਨਲ ਵਿੱਚ ਆਸਟਰੀਆ ਦੇ ਡੋਮੀਨਿਕ ਥੀਮ ਨੂੰ ਹਰਾ ਕੇ ਅੱਠਵੀਂ ਵਾਰ ਗ੍ਰੈਂਡ ਸਲੈਮ ਖ਼ਿਤਾਬ ਕੀਤਾ ਆਪਣੇ ਨਾਂਅ।

ਮੈਲਬੌਰਨ : ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਮੈਲਬੌਰਨ ਵਿੱਚ ਹੋਏ ਆਸਟਰੇਲੀਆਈ ਓਪਨ ਦੇ ਫਾਈਨਲ ਵਿੱਚ ਆਸਟਰੀਆ ਦੇ ਡੋਮੀਨਿਕ ਥੀਮ ਨੂੰ ਹਰਾ ਕੇ ਅੱਠਵੀਂ ਵਾਰ ਇਸ ਸਾਲ ਦਾ ਆਪਣਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ ਹੈ।

Djokovic Wins 8th Australian Open Championship
ਫ਼ੋਟੋ

ਜੋਕੋਵਿਚ ਨੇ ਆਪਣਾ ਪਹਿਲਾ ਆਸਟਰੇਲੀਆਈ ਓਪਨ ਫਾਈਨਲ ਖੇਡ ਰਹੇ ਥੀਮ ਨੂੰ 6-4, 4-6, 2-6, 6-3, 6-4 ਨਾਲ ਹਰਾ ਕੇ ਇਸ ਖ਼ਿਤਾਬ ਨੂੰ ਆਪਣੇ ਨਾਂਅ ਕੀਤਾ। ਜ਼ਿਕਰੇਯੋਗ ਹੈ ਕਿ ਇਹ ਮੈਚ 3 ਘੰਟੇ ਅਤੇ 59 ਮਿੰਟ ਚੱਲਿਆ।

ਦੱਸਣਯੋਗ ਹੈ ਕਿ ਜੋਕੋਵਿਚ ਦਾ ਇਹ ਅੱਠਵਾਂ ਆਸਟਰੇਲੀਆਈ ਓਪਨ ਖ਼ਿਤਾਬ ਹੈ, ਜਿਸ ਨੇ ਸਭ ਤੋਂ ਵੱਧ ਵਾਰ ਆਸਟਰੇਲੀਆਈ ਓਪਨ ਖ਼ਿਤਾਬ ਜਿੱਤਣ ਦਾ ਰਿਕਾਰਡ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2008, 2011, 2012, 2013, 2015, 2016, 2019 ਵਿੱਚ ਇਸ ਖਿਤਾਬ ਨੂੰ ਆਪਣੇ ਨਾਂਅ ਕੀਤਾ ਸੀ। ਉਨ੍ਹਾਂ ਨੇ 2011 ਤੋਂ 2013 ਤੱਕ ਲਗਾਤਾਰ ਤਿੰਨ ਵਾਰ ਇਹ ਖ਼ਿਤਾਬ ਆਪਣੇ ਨਾਂਅ ਕੀਤਾ ਅਤੇ ਓਪਨ ਈਰਾ ਦੇ ਮਾਮਲੇ ਵਿੱਚ ਇਹ ਇੱਕ ਰਿਕਾਰਡ ਹੈ।

ਜੋਕੋਵਿਚ ਦੇ ਕਰੀਅਰ ਦੇ 32 ਸਾਲਾਂ ਵਿੱਚ ਇਹ 17ਵਾਂ ਸਿੰਗਲ ਗ੍ਰੈਂਡ ਸਲੈਮ ਖ਼ਿਤਾਬ ਹੈ। ਉਸੇ ਸਮੇਂ, ਇਹ ਥੀਮ ਦਾ ਤੀਜਾ ਗ੍ਰੈਂਡ ਸਲੈਮ ਫਾਈਨਲ ਸੀ ਅਤੇ ਉਹ ਹੁਣ ਤੱਕ ਸਾਰੇ ਤਿੰਨਾਂ ਨੂੰ ਗੁਆ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 2018 ਅਤੇ 2019 ਵਿੱਚ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਪਹੁੰਚ ਗਏ ਸਨ ਅਤੇ ਉਨ੍ਹਾਂ ਨੂੰ ਦੋ ਵਾਰ ਉਪ-ਜੇਤੂ ਬਣ ਕੇ ਸੰਤੁਸ਼ਟ ਹੋਣਾ ਪਿਆ ਸੀ।

Intro:Body:

ARSH


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.