ਹਾਕੀ ਵਿਸ਼ਵ ਕੱਪ 2023: ਜਰਮਨੀ ਨੇ ਕਰੋ ਜਾਂ ਮਰੋ ਮੁਕਾਬਲੇ 'ਚ ਫਰਾਂਸ ਨੂੰ ਹਰਾਇਆ, ਕੁਆਟਰਫਾਈਨਲ ਲਈ ਕੀਤਾ ਕੁਆਲੀਫਾਈ

ਹਾਕੀ ਵਿਸ਼ਵ ਕੱਪ 2023: ਜਰਮਨੀ ਨੇ ਕਰੋ ਜਾਂ ਮਰੋ ਮੁਕਾਬਲੇ 'ਚ ਫਰਾਂਸ ਨੂੰ ਹਰਾਇਆ, ਕੁਆਟਰਫਾਈਨਲ ਲਈ ਕੀਤਾ ਕੁਆਲੀਫਾਈ
ਹਾਕੀ ਵਿਸ਼ਵ ਕੱਪ ਦੇ ਕਰਾਸਓਵਰ ਮੈਚ ਵਿੱਚ ਜਰਮਨੀ ਨੇ ਫਰਾਂਸ ਨੂੰ 5-1 ਨਾਲ ਹਰਾਇਆ। ਜਰਮਨੀ ਹੁਣ ਕੁਆਰਟਰ ਫਾਈਨਲ ਵਿੱਚ ਇੰਗਲੈਂਡ ਨਾਲ ਭਿੜੇਗੀ। ਦੱਸ ਦਈਏ ਕਿ ਇਹ ਹਾਕੀ ਦਾ ਵਿਸ਼ਵ ਕੱਪ ਭਾਰਤ ਵਿੱਚ ਖੇਡਿਆ ਜਾ ਰਿਹਾ ਅਤੇ ਮੇਜ਼ਬਾਨ ਭਾਰਤ ਦਾ ਸਫ਼ਰ ਇਸ ਹਾਕੀ ਵਿਸ਼ਵ ਕੱਪ ਵਿੱਚ ਸਮਾਪਤ ਹੋ ਚੁੱਕਾ ਹੈ।
ਭੁਵਨੇਸ਼ਵਰ: ਜਰਮਨੀ ਨੇ ਕਲਿੰਗਾ ਸਟੇਡੀਅਮ ਵਿੱਚ ਸੋਮਵਾਰ ਨੂੰ ਇੱਕ ਕਰਾਸਓਵਰ ਮੈਚ ਵਿੱਚ ਵਿਸ਼ਵ ਦੀ 12ਵੀਂ ਨੰਬਰ ਦੀ ਟੀਮ ਫਰਾਂਸ ਨੂੰ 5-1 ਨਾਲ ਹਰਾ ਕੇ ਐਫਆਈਐਚ ਓਡੀਸ਼ਾ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ। ਜਰਮਨੀ ਗੋਲ ਅੰਤਰ 'ਤੇ ਬੈਲਜੀਅਮ ਤੋਂ ਬਾਅਦ ਪੂਲ ਬੀ 'ਚ ਦੂਜੇ ਸਥਾਨ 'ਤੇ ਸੀ। ਦੋਨਾਂ ਟੀਮਾਂ ਨੇ ਦੋ ਜਿੱਤਾਂ ਅਤੇ ਇੱਕ ਡਰਾਅ ਦੇ ਨਾਲ ਸੱਤ ਅੰਕਾਂ ਨਾਲ ਲੀਗ ਪੜਾਅ ਦਾ ਅੰਤ ਕੀਤਾ। ਦੋ ਵਾਰ ਦੀ ਚੈਂਪੀਅਨ ਜਰਮਨੀ ਗੋਲ ਗਿਣਤੀ ਦੇ ਆਧਾਰ 'ਤੇ ਬੈਲਜੀਅਮ ਤੋਂ ਪਿੱਛੇ ਰਹਿ ਕੇ ਪੂਲ-ਬੀ ਤੋਂ ਕੁਆਰਟਰ ਫਾਈਨਲ 'ਚ ਨਹੀਂ ਪਹੁੰਚ ਸਕੀ।
-
Germany advanced to the quarter-finals of the FIH Odisha Hockey Men's World Cup 2023 Bhubaneswar-Rourkela with a convincing victory.
— Hockey India (@TheHockeyIndia) January 23, 2023
🇩🇪GER 5-1 FRA🇫🇷#GERvFRA #HockeyIndia #IndiaKaGame #HockeyWorldCup2023 @CMO_Odisha @sports_odisha @Media_SAI @IndiaSports @DHB_hockey @FF_Hockey pic.twitter.com/kyJTzE6OnM
ਜਰਮਨੀ ਨੇ ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਠੀਕ ਪਹਿਲਾਂ ਗੋਲ ਕੀਤਾ ਅਤੇ ਫਿਰ ਦੂਜੇ ਕੁਆਰਟਰ ਵਿੱਚ ਤਿੰਨ ਹੋਰ ਗੋਲ ਕੀਤੇ। ਅੱਧੇ ਸਮੇਂ ਤੱਕ 4-0 ਦੀ ਬੜ੍ਹਤ ਬਣਾ ਲਈ। ਗੋਲ ਰਹਿਤ ਤੀਜੇ ਕੁਆਰਟਰ ਤੋਂ ਬਾਅਦ, ਜਰਮਨੀ ਨੇ ਫਰਾਂਸ ਦੇ ਮਜ਼ਬੂਤ ਦਬਾਅ ਅੱਗੇ ਝੁਕਣ ਤੋਂ ਪਹਿਲਾਂ ਇੱਕ ਹੋਰ ਗੋਲ ਕੀਤਾ, ਜਿਸ ਦੌਰਾਨ ਉਸਨੇ ਸੱਤ ਪੈਨਲਟੀ ਕਾਰਨਰ ਹਾਸਲ ਕੀਤੇ ਅਤੇ ਇੱਕ ਗੋਲ ਕੀਤਾ।
ਜਰਮਨੀ ਲਈ ਮਾਰਕੋ ਮੇਲਟਕਾਉ (14ਵੇਂ ਮਿੰਟ), ਨਿਕਲਾਸ ਵੇਲਨ (18ਵੇਂ ਮਿੰਟ), ਮੈਟਸ ਗ੍ਰਾਂਬਸਚ (23ਵੇਂ ਮਿੰਟ), ਮੋਰਿਟਜ਼ ਟ੍ਰੋਂਪਟਜ਼ (24ਵੇਂ ਮਿੰਟ) ਅਤੇ ਗੋਂਜ਼ਾਲੋ ਪੇਲਿਓਟ (59ਵੇਂ ਮਿੰਟ) ਨੇ ਗੋਲ ਕੀਤੇ, ਜਦੋਂ ਕਿ ਫਰਾਂਸ ਲਈ ਫ੍ਰਾਂਸਵਾ ਗੋਇਟ ਨੇ ਇਕਮਾਤਰ ਗੋਲ ਕੀਤਾ। ਜਰਮਨੀ ਹੁਣ ਆਖਰੀ-8 ਗੇੜ ਵਿੱਚ ਯੂਰਪੀ ਵਿਰੋਧੀ ਇੰਗਲੈਂਡ ਨਾਲ ਭਿੜੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਸਪੇਨ ਨੇ ਪੈਨਲਟੀ ਸ਼ੂਟਆਊਟ 'ਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।
ਇਹ ਵੀ ਪੜ੍ਹੋ: ਇੰਦੌਰ ਦੇ ਹੋਲਕਰ ਸਟੇਡੀਅਮ 'ਚ ਭਾਰਤ ਦਾ ਸ਼ਾਨਦਾਰ ਰਿਕਾਰਡ, ਨਿਊਜ਼ੀਲੈਂਡ ਦੀ ਰਾਹ ਹੋਈ ਹੋਰ ਮੁਸ਼ਕਿਲ
ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਵਿਸ਼ਵ ਕੱਪ ਦੇ ਇਸ ਮੈਚ ਵਿੱਚ ਨਿਯਮਤ ਸਮੇਂ ਤੱਕ ਮੈਚ 2-2 ਨਾਲ ਬਰਾਬਰ ਰਿਹਾ। ਸਪੇਨ ਹੁਣ ਮੰਗਲਵਾਰ ਨੂੰ ਆਖ਼ਰੀ-ਅੱਠ ਗੇੜ ਵਿੱਚ ਖ਼ਿਤਾਬ ਦੇ ਦਾਅਵੇਦਾਰ ਅਤੇ ਪੂਲ ਏ ਵਿੱਚ ਚੋਟੀ ਦੀ ਟੀਮ ਆਸਟਰੇਲੀਆ ਨਾਲ ਭਿੜੇਗਾ।
