Exclusive: ਅਦਾਕਾਰ ਸਿਧਾਰਥ ਦੇ 'sexist' ਕੁਮੈਂਟ 'ਤੇ ਸਾਇਨਾ ਨੇ ਕਿਹਾ- ਅਦਾਕਾਰ ਵੱਜੋਂ ਪਸੰਦ ਕਰਦੀ ਸੀ, ਪਰ ਇਹ ਚੰਗਾ ਨਹੀਂ

author img

By

Published : Jan 10, 2022, 4:19 PM IST

Updated : Jan 10, 2022, 4:45 PM IST

ਅਦਾਕਾਰ ਸਿਧਾਰਥ ਨੇ ਸਾਇਨਾ ਨੇਹਵਾਲ 'ਤੇ ਭੱਦੀ ਟਿੱਪਣੀ ਕੀਤੀ

ਸਾਊਥ ਫਿਲਮਾਂ ਦੇ ਅਦਾਕਾਰ ਸਿਧਾਰਥ ਨੇ ਸਾਇਨਾ ਨੇਹਵਾਲ 'ਤੇ ਭੱਦੀ ਟਿੱਪਣੀ ਕੀਤੀ ਹੈ, ਜਿਸ ਨੂੰ ਲੈ ਕੇ ਉਹ ਸਵਾਲਾਂ ਦੇ ਘੇਰੇ 'ਚ ਆ ਗਏ ਹਨ। ਇਸ ਦੇ ਲਈ ਯੂਜ਼ਰਸ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ (actor siddharth trolled for sexist remark) ਕਰ ਰਹੇ ਹਨ। ਦਰਅਸਲ, ਸਾਇਨਾ ਨੇ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕਮੀ ਦੀ ਨਿੰਦਾ ਕੀਤੀ ਸੀ ਅਤੇ ਇਸ ਨੂੰ ਦੇਖਦੇ ਹੋਏ ਅਦਾਕਾਰ ਨੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ। ਸਾਇਨਾ ਨੇਹਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ, ਮੈਂ ਉਨ੍ਹਾਂ ਨੂੰ ਇੱਕ ਅਦਾਕਾਰ ਵਜੋਂ ਪਸੰਦ ਕਰਦੀ ਸੀ, ਪਰ ਇਹ ਚੰਗਾ ਨਹੀਂ ਸੀ।

ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਲਾਪਰਵਾਹੀ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਹੈ। ਇਸ ਬਾਰੇ ਲੋਕ ਆਪੋ-ਆਪਣੇ ਢੰਗ ਨਾਲ ਗੱਲ ਕਰ ਰਹੇ ਹਨ। ਹਾਲ ਹੀ 'ਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਪੀਐੱਮ ਮੋਦੀ ਦੀ ਸੁਰੱਖਿਆ 'ਚ ਕਮੀ 'ਤੇ ਟਵੀਟ ਕਰਕੇ ਚਿੰਤਾ ਜਤਾਈ ਸੀ।

ਸਾਇਨਾ ਦੇ ਟਵੀਟ 'ਤੇ 'ਰੰਗ ਦੇ ਬਸੰਤੀ' ਫੇਮ ਅਦਾਕਾਰ ਸਿਧਾਰਥ ਨੇ ਇਤਰਾਜ਼ਯੋਗ ਟਿੱਪਣੀ (actor siddharth trolled for sexist remark) ਕੀਤੀ ਸੀ, ਜਿਸ ਤੋਂ ਬਾਅਦ ਉਹ ਸਵਾਲਾਂ ਦੇ ਘੇਰੇ 'ਚ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਅਦਾਕਾਰ ਨੂੰ ਆਪਣੀ ਅਸਹਿਮਤੀ ਜ਼ਾਹਰ ਕਰਨ ਦਾ ਅਧਿਕਾਰ ਹੈ, ਪਰ ਬੇਕਾਰ ਟਿੱਪਣੀ ਕਰਨ ਦਾ ਨਹੀਂ।

ਤਮਿਲ ਅਦਾਕਾਰ ਦੀ ਪ੍ਰਤੀਕਿਰਿਆ 'ਤੇ ਟਿੱਪਣੀ ਕਰਨ ਲਈ ਪੁੱਛੇ ਜਾਣ 'ਤੇ, ਸਾਇਨਾ ਨੇਹਵਾਲ ਨੇ ਈਟੀਵੀ ਭਾਰਤ ਨੂੰ ਕਿਹਾ, "ਮੈਨੂੰ ਯਕੀਨ ਨਹੀਂ ਹੈ ਕਿ ਉਨ੍ਹਾਂ ਦਾ ਕੀ ਮਤਲਬ ਹੈ। ਉਹ ਆਪਣੇ ਆਪ ਨੂੰ ਬਿਹਤਰ ਸ਼ਬਦਾਂ ਨਾਲ ਪ੍ਰਗਟ ਕਰ ਸਕਦੇ ਹਨ। ਪਰ ਮੇਰਾ ਅੰਦਾਜ਼ਾ ਹੈ ਕਿ ਇਹ ਟਵਿੱਟਰ ਹੈ ਅਤੇ ਤੁਸੀਂ ਇਸ ਤਰ੍ਹਾਂ ਦੇ ਸ਼ਬਦਾਂ ਅਤੇ ਟਿੱਪਣੀਆਂ ਨਾਲ ਧਿਆਨ ਚ ਰਹਿੰਦੇ ਹੋ। ਜੇਕਰ ਸੁਰੱਖਿਆ ਭਾਰਤ ਦੇ ਪ੍ਰਧਾਨ ਮੰਤਰੀ ਦਾ ਮੁੱਦਾ ਹੈ ਤਾਂ ਮੈਨੂੰ ਯਕੀਨ ਨਹੀਂ ਹੈ ਕਿ ਦੇਸ਼ ਵਿੱਚ ਕੀ ਸੁਰੱਖਿਅਤ ਹੈ।

ਸਾਇਨਾ ਨੇ ਸੋਮਵਾਰ ਨੂੰ ਸਿਧਾਰਥ ਦੀ ਟਿੱਪਣੀ 'ਤੇ ਬਿਆਨ ਜਾਰੀ ਕੀਤਾ ਹੈ। ਬੈਡਮਿੰਟਨ ਖਿਡਾਰੀ ਦਾ ਕਹਿਣਾ ਹੈ ਕਿ ਅਦਾਕਾਰ ਨੇ ਚੰਗੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਸਾਇਨਾ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਉਸ ਦਾ ਕੀ ਮਤਲਬ ਸੀ। ਮੈਂ ਸਿਧਾਰਥ ਨੂੰ ਇੱਕ ਅਦਾਕਾਰ ਦੇ ਤੌਰ 'ਤੇ ਪਸੰਦ ਕਰਦੀ ਸੀ ਪਰ ਉਨ੍ਹਾਂ ਦੀ ਟਿੱਪਣੀ ਚੰਗੀ ਨਹੀਂ ਸੀ। ਉਹ ਚੰਗੇ ਸ਼ਬਦਾਂ ਦੀ ਵਰਤੋਂ ਕਰਕੇ ਆਪਣੀ ਗੱਲ ਕਰ ਸਕਦਾ ਸੀ। ਪਰ ਮੈਨੂੰ ਲੱਗਦਾ ਹੈ ਕਿ ਇਹ ਟਵਿੱਟਰ ਹੈ ਅਤੇ ਤੁਹਾਨੂੰ ਇਸ ਤਰ੍ਹਾਂ ਦੀ ਟਿੱਪਣੀ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮੁੱਦਾ ਹੈ ਤਾਂ ਪਤਾ ਨਹੀਂ ਦੇਸ਼ ਵਿੱਚ ਕੀ ਸੁਰੱਖਿਅਤ ਹੈ।

ਸਿਧਾਰਥ ਨੇ ਕੀਤੀ ਸੀ ਇਹ ਟਿੱਪਣੀ

ਹੁਣ ਸਾਇਨਾ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸਿਧਾਰਥ ਨੇ ਲਿਖਿਆ, ਦੁਨੀਆ ਦੀ '*&%* ਚੈਂਪੀਅਨ... ਰੱਬ ਦਾ ਸ਼ੁਕਰ ਹੈ ਸਾਡੇ ਕੋਲ ਭਾਰਤ ਦੇ ਡਿਫੈਂਡਰ ਹਨ। ਹੁਣ ਇਸ ਟਿੱਪਣੀ ਕਾਰਨ ਅਦਾਕਾਰ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

ਇਕ ਯੂਜ਼ਰ ਨੇ ਲਿਖਿਆ, 'ਕਿਸੇ ਲਈ ਵੀ ਅਜਿਹੀ ਭਾਸ਼ਾ, ਖਾਸ ਤੌਰ 'ਤੇ ਜਿਨ੍ਹਾਂ ਨੇ ਦੇਸ਼ ਨੂੰ ਮਾਣ ਦਿਵਾਇਆ ਹੈ। ਕੀ ਇਹ ਸਭ ਪੈਸੇ ਲਈ ਹੈ? ਇੱਕ ਅਦਾਕਾਰ ਵਜੋਂ, ਤੁਹਾਡਾ ਪਤਨ ਪਹਿਲਾਂ ਹੀ ਹੋ ਚੁੱਕਿਆ ਹੈ। ਕੀ ਤੁਸੀਂ ਹੁਣ ਇਨਸਾਨੀਅਤ ਗੁਆ ਦਿੱਤੀ ਹੈ?

ਇਹ ਵੀ ਪੜੋ: ਨੋਵਾਕ ਜੋਕੋਵਿਚ ਨੇ ਜਿੱਤਿਆ ਕੇਸ, ਵੀਜ਼ਾ ਰੱਦ ਕਰਨ ਦੇ ਫੈਸਲੇ 'ਤੇ ਰੋਕ

ਲੋਕਾਂ ਨੇ ਯਾਦ ਕਰਵਾਈ ਸਾਇਨਾ ਦੀ ਜਿੱਤ

ਲੋਕਾਂ ਨੇ ਸਿਧਾਰਥ ਨੂੰ ਟ੍ਰੋਲ ਕੀਤਾ ਅਤੇ ਇਹ ਵੀ ਯਾਦ ਦਿਵਾਇਆ ਕਿ ਸਾਇਨਾ ਨੇ 2012 ਓਲੰਪਿਕ ਵਿੱਚ ਕਾਂਸੀ ਦਾ ਤਗਮਾ, 2015 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ 2017 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਸੀ।

ਐਕਸ਼ਨ ਚ ਮਹਿਲਾ ਕਮਿਸ਼ਨ

ਹਾਲਾਂਕਿ ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਹਰਕਤ 'ਚ ਆ ਗਿਆ ਹੈ। ਮਹਿਲਾ ਕਮਿਸ਼ਨ ਵੱਲੋਂ ਸਿਧਾਰਥ ਨੂੰ ਨੋਟਿਸ ਭੇਜਿਆ ਗਿਆ ਹੈ, ਨਾਲ ਹੀ ਉਸ ਖ਼ਿਲਾਫ਼ ਆਈਟੀ ਐਕਟ ਤਹਿਤ ਐਫਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ। ਮਹਿਲਾ ਕਮਿਸ਼ਨ ਨੇ ਟਵਿਟਰ ਨੂੰ ਇਸ ਟਵੀਟ ਨੂੰ ਹਟਾਉਣ ਅਤੇ ਹੋਰ ਕਾਰਵਾਈ ਕਰਨ ਲਈ ਕਿਹਾ ਹੈ।

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ 'ਚ ਮੁੰਬਈ ਪੁਲਿਸ ਅਤੇ ਟਵਿਟਰ ਤੋਂ ਰਿਪੋਰਟ ਮੰਗੀ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕਮਿਸ਼ਨ ਇਸ ਮਾਮਲੇ ਵਿੱਚ ਕਾਰਵਾਈ ਕਰ ਰਿਹਾ ਹੈ। ਦੱਸ ਦਈਏ ਕਿ ਸਾਊਥ ਦੇ ਸਟਾਰ ਸਿਧਾਰਥ ਨੇ ਮਸ਼ਹੂਰ ਫਿਲਮ 'ਰੰਗ ਦੇ ਬਸੰਤੀ' 'ਚ ਅਹਿਮ ਭੂਮਿਕਾ ਨਿਭਾਈ ਹੈ। ਹਾਲ ਹੀ 'ਚ ਉਨ੍ਹਾਂ ਦੇ ਕਈ ਸਿਆਸੀ ਬਿਆਨ, ਟਵੀਟ ਵਿਵਾਦਾਂ ਦਾ ਵਿਸ਼ਾ ਬਣੇ ਹਨ।

Last Updated :Jan 10, 2022, 4:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.