ETV Bharat / sports

ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਜਿੱਤਿਆ 'ਦ ਵਰਲਡ ਗੇਮਜ਼ ਐਥਲੀਟ ਆਫ ਦ ਈਅਰ' ਐਵਾਰਡ

author img

By

Published : Jan 30, 2020, 9:53 PM IST

world games athlete of the year award
ਫ਼ੋਟੋ

ਭਾਰਤੀ ਮਹਿਲਾ ਰਾਸ਼ਟਰੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ 'ਦ ਵਰਲਡ ਗੇਮਜ਼ ਐਥਲੀਟ ਆਫ ਦ ਈਅਰ' ਦਾ ਪੁਰਸਕਾਰ ਜਿੱਤਿਆ ਹੈ। ਇਸ ਪੁਰਸਕਾਰ ਲਈ ਰਾਮਪਾਲ ਨੂੰ 199, 477 ਵੋਟਾਂ ਮਿਲੀਆਂ ਹਨ।

ਹੈਦਰਾਬਾਦ: ਭਾਰਤ ਦੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਬੁੱਧਵਾਰ ਨੂੰ ਦ ਵਰਲਡ ਗੇਮਜ਼ ਐਥਲੀਟ ਆਫ਼ ਦ ਈਅਰ 2019 ਪੁਰਸਕਾਰ ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ, ਸਮਾਜਿਕ ਪ੍ਰਾਪਤੀਆ ਤੇ ਚੰਗੇ ਵਿਵਹਾਰ ਲਈ ਮਿਲਿਆ ਹੈ। ਇਸ ਪੁਰਸਕਾਰ ਦੇ ਲਈ ਲੋਕਾਂ ਨੇ ਮਤਦਾਨ ਵੀ ਦਿੱਤਾ।

world games athlete of the year award
ਰਾਣੀ ਰਾਮਪਾਲ ਨੇ ਜਿੱਤਿਆ 'ਦ ਵਰਲਡ ਗੇਮਜ਼ ਐਥਲੀਟ ਆਫ ਦ ਈਅਰ' ਐਵਾਰਡ

ਹੋਰ ਪੜ੍ਹੋ: ਆਖ਼ਰ ਨਿਊਜ਼ੀਲੈਂਡ ਟੀਮ ਨੇ ਅਜਿਹਾ ਕੀ ਕਰ ਦਿੱਤਾ ਜੋ ਪੂਰੀ ਦੂਨੀਆਂ ਵਿੱਚ ਚਰਚਾ ਹੈ ?

ਸਾਰੇ 25 ਐਥਲੀਟਾਂ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ ਐਸੋਸੀਏਸ਼ਨਾਂ ਵੱਲੋਂ ਇਸ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਸੀ। ਰਾਣੀ ਨੂੰ ਉਨ੍ਹਾਂ ਦੇ ਵਧੀਆਂ ਪ੍ਰਦਰਸ਼ਨ ਦੇ ਲਈ ਐਫਆਈਐਚ ਵੱਲੋਂ ਸਿਫ਼ਾਰਸ਼ ਕੀਤੀ ਗਈ ਸੀ। ਇਸ ਪੁਰਸਕਾਰ ਲਈ 25 ਮਰਦ ਅਤੇ ਔਰਤ ਨਾਮਜ਼ਦ ਹੋਏ ਸਨ।

ਹੋਰ ਪੜ੍ਹੋ: ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀ ਲੁਸੀਓ ਨੇ ਲਿਆ ਸੰਨਿਆਸ

ਇਸ ਤੋਂ ਬਾਅਦ ਇਸ ਨੂੰ 10 ਕਰ ਦਿੱਤਾ ਗਿਆ ਤੇ ਫਿਰ ਇਸ ਦੇ ਲਈ ਲੋਕਾਂ ਦੀ ਰਾਇ ਲਈ ਗਈ। 15 ਸਾਲ ਦੀ ਉਮਰ ਤੋਂ ਭਾਰਤ ਦੇ ਲਈ ਖੇਡ ਰਹੀ ਰਾਣੀ ਨੇ ਹੁਣ ਤੱਕ ਕੁਲ 240 ਮੈਚ ਖੇਡ ਲਏ ਹਨ। ਰਾਣੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਟੋਕਿਓ ਉਲੰਪਿਕ ਦੇ ਲਈ ਕੁਆਲੀਫਾਈ ਕਰ ਚੁੱਕੀ ਹੈ।

Intro:Body:

arsh


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.