ETV Bharat / sports

ਆਖ਼ਰ ਨਿਊਜ਼ੀਲੈਂਡ ਟੀਮ ਨੇ ਅਜਿਹਾ ਕੀ ਕਰ ਦਿੱਤਾ ਜੋ ਪੂਰੀ ਦੂਨੀਆਂ ਵਿੱਚ ਚਰਚਾ ਹੈ ?

author img

By

Published : Jan 30, 2020, 6:39 PM IST

ਦੱਖਣੀ ਅਫਰੀਕਾ ਦੇ ਬੇਨੋਨੀ ਵਿੱਚ ਖੇਡੇ ਗਏ ਅੰਡਰ -19 ਵਿਸ਼ਵ ਕੱਪ ਦੇ ਸੁਪਰ ਲੀਗ ਦੇ ਕੁਆਰਟਰ ਫਾਈਨਲ ਵਿੱਚ ਨਿਉਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਹਰਾਇਆ। ਮੈਚ ਦੌਰਾਨ ਵੈਸਟਇੰਡੀਜ਼ ਦੇ ਖਿਡਾਰੀ ਦੇ ਸੱਟ ਲੱਗਣ ਉਸ ਨੂੰ ਤੁਰਨ ਵਿੱਚ ਮੁਸ਼ਕਲ ਆ ਰਹੀ ਸੀ, ਜਿਸ ਤੋਂ ਬਾਅਦ ਨਿਊਜ਼ੀਲੈਂਡ ਦੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਦਿਖਾਉਂਦਿਆਂ ਉਸ ਦੀ ਮਦਦ ਕੀਤੀ।

New Zealand U-19 cricketers carry West Indies' player off field
ਫ਼ੋਟੋ

ਨਵੀਂ ਦਿੱਲੀ: ਦੱਖਣੀ ਅਫਰੀਕਾ ਦੇ ਬੇਨੋਨੀ ਵਿੱਚ ਖੇਡੇ ਗਏ ਅੰਡਰ -19 ਵਿਸ਼ਵ ਕੱਪ ਦੇ ਸੁਪਰ ਲੀਗ ਦੇ ਕੁਆਰਟਰ ਫਾਈਨਲ ਵਿੱਚ ਨਿਉਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਹਰਾਇਆ। ਇਹ ਮੈਚ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਖੇਡ ਲਈ ਯਾਦ ਕੀਤਾ ਜਾਵੇਗਾ। ਕਿਉਂਕਿ ਜਦ ਵੈਸਟਇੰਡੀਜ਼ ਦੇ ਬੱਲੇਬਾਜ਼ ਨੂੰ ਸੱਟ ਲੱਗਣ ਕਾਰਨ ਤੁਰਨ 'ਚ ਮੁਸ਼ਕਲ ਆਈ ਤਾਂ ਕੀਵੀ ਕ੍ਰਿਕੇਟਰਾਂ ਨੇ ਉਸ ਖਿਡਾਰੀ ਦੀ ਮਦਦ ਕੀਤਾ।

ਹੋਰ ਪੜ੍ਹੋ: Australian Open : ਪੇਸ ਦੇ ਬਾਅਦ ਬੋਪੰਨਾ ਵੀ ਹਾਰੇ, ਭਾਰਤ ਟੂਰਨਾਮੈਂਟ ਤੋਂ ਹੋਇਆ ਬਾਹਰ

ਦਰਅਸਲ, ਇਸ ਮੈਚ ਵਿੱਚ ਵੈਸਟਇੰਡੀਜ਼ ਨੇ ਕਿਰਕ ਮੈਕੈਂਜ਼ੀ ਨੇ 99 ਦੌੜਾਂ ਬਣਾਈਆਂ ਸਨ ਤੇ ਉਸ ਦੇ ਸੱਟ ਲੱਗ ਗਈ। ਉਸ ਸਮੇਂ ਟੀਮ ਦਾ ਸਕੋਰ 6 ਵਿਕਟਾਂ 'ਤੇ 205 ਸੀ। ਮੈਕੈਂਜ਼ੀ ਉਸ ਤੋਂ ਬਾਅਦ ਆਖ਼ਰੀ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਆਇਆ। ਪਰ ਉਹ ਆਉਟ ਹੋ ਗਏ।

ਮੈਕੈਂਜ਼ੀ ਦੇ ਪੈਰ ਵਿੱਚ ਤਕਲੀਫ਼ ਹੋਣ ਕਾਰਨ ਉਸ ਨੂੰ ਚੱਲਣ 'ਚ ਮੁਸ਼ਕਿਲ ਆ ਰਹੀ ਸੀ। ਇਸ ਦੌਰਾਨ ਜਦ ਤੱਕ ਕੋਈ ਹੋਰ ਉਸ ਦੀ ਮਦਦ ਲਈ ਮੈਦਾਨ 'ਤੇ ਪਹੁੰਚਦਾ, ਨਿਊਜ਼ੀਲੈਂਡ ਟੀਮ ਦੇ ਜੇਸੀ ਤਾਸ਼ਕਾਫ ਅਤੇ ਜੋਏ ਫੀਲਡ ਨੇ ਉਨ੍ਹਾਂ ਨੂੰ ਮੋਢੇ 'ਤੇ ਚੁੱਕ ਲਿਆ ਤੇ ਮੈਦਾਨ ਤੋਂ ਬਾਹਰ ਲੈ ਗਏ। ਇਸ ਦੇ ਨਾਲ ਖਿਡਾਰੀਆਂ ਵਿੱਚ ਟੀਮ ਸਪ੍ਰੀਟ ਦਾ ਜਜ਼ਬਾ ਦੇਣ ਨੂੰ ਮਿਲ ਸਕਦਾ ਹੈ।

ਇਸ ਵੀਡੀਓ ਨੂੰ ਕ੍ਰਿਕੇਟ ਵਰਲਡ ਕੱਪ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹਿੱਟਮੈਨ ਰੋਹਿਤ ਸ਼ਰਮਾ ਨੇ ਇਸ ਵੀਡੀਓ ਨੂੰ ਮੁੜ ਟਵੀਟ ਕਰਦਿਆਂ ਲਿਖਿਆ,"ਚੰਗੀ ਦ੍ਰਿਸ਼, ਖੇਡ ਭਾਵਨਾ ਸੱਭ ਤੋਂ ਉਪਰ ਹੈ।"

Intro:Body:

v


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.