ETV Bharat / sports

ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀ ਲੁਸੀਓ ਨੇ ਲਿਆ ਸੰਨਿਆਸ

author img

By

Published : Jan 30, 2020, 7:43 PM IST

ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲ ਖਿਡਾਰੀ ਲੁਸੀਓ ਨੇ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲੁਸੀਓ ਦਾ ਕਹਿਣਾ ਹੈ ਕਿ ਉਹ ਹੁਣ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮੇਂ ਗੁਜ਼ਾਰਨਾ ਚਾਹੁੰਦੇ ਹਨ।

Brazil's World Cup-winning defender Lucio retires
ਫ਼ੋਟੋ

ਨਵੀਂ ਦਿੱਲੀ: ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਬ੍ਰਾਜ਼ੀਲ ਦੇ ਰਾਸ਼ਟਰੀ ਫੁੱਟਬਾਲ ਟੀਮ ਦੇ ਮੈਂਬਰ ਰਹੇ ਲੁਸੀਓ ਨੇ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲੁਸੀਓ ਦਾ ਪੇਸ਼ੇਵਰ ਕਰੀਅਰ 22 ਸਾਲ ਦਾ ਰਿਹਾ ਹੈ। 41 ਸਾਲ ਦੇ ਲੁਸੀਓ ਸੈਂਟਰ ਬੈਂਕ ਪੁਜੀਸ਼ਨ ਤੋਂ ਖੇਡਦੇ ਸਨ। ਲੁਸੀਓ ਦਾ ਕਹਿਣਾ ਹੈ ਕਿ ਉਹ ਹੁਣ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮੇਂ ਗੁਜ਼ਾਰਨਾ ਚਾਹੁੰਦੇ ਹਨ।

ਹੋਰ ਪੜ੍ਹੋ: Australian Open : ਪੇਸ ਦੇ ਬਾਅਦ ਬੋਪੰਨਾ ਵੀ ਹਾਰੇ, ਭਾਰਤ ਟੂਰਨਾਮੈਂਟ ਤੋਂ ਹੋਇਆ ਬਾਹਰ

ਲੁਸੀਓ ਨੇ ਹਾਲਾਂਕਿ ਇਹ ਵੀ ਕਿਹਾ ਹੈ ਕਿ ਉਹ ਕਿਸੀ ਨਾ ਕਿਸੀ ਰੂਪ ਵਿੱਚ ਫੁੱਟਬਾਲ ਨਾਲ ਜੁੜੇ ਰਹਿਣਗੇ। ਲੁਸੀਓ ਨੇ ਬ੍ਰਾਜ਼ੀਲ ਦੇ ਲਈ 105 ਮੈਚ ਖੇਡੇ ਤੇ ਉਹ 2002 ਵਿਸ਼ਵ ਕੱਪ ਜਿੱਤਣ ਵਾਲੀ ਬ੍ਰਾਜ਼ੀਲ ਟੀਮ ਦੇ ਮੈਂਬਰ ਸਨ। ਪੇਸ਼ੇਵਰ ਖਿਡਾਰੀ ਦੇ ਤੌਰ ਉੱਤੇ ਲੁਸੀਓ 04 ਲੀਵਰਕੁਸੇਨ, FC ਬੇਅਰਨ , ਇੰਟਰ ਮਿਲਾਨ ਤੇ ਜੁਵੇਂਟਸ ਐਫ.ਸੀ ਵਰਗੀਆਂ ਪ੍ਰਮੁੱਖ ਕਲੱਬਾਂ ਦੇ ਲਈ ਖੇਡੇ ਹਨ।

Intro:Body:

arsh


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.