ETV Bharat / sports

Asia Cup 2023: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਮੈਚ 'ਚ ਮੀਂਹ ਪਾ ਸਕਦੈ ਵਿਘਨ, ਜਾਣੋ ਪਿੱਚ ਦਾ ਮਿਜਾਜ਼

author img

By ETV Bharat Punjabi Team

Published : Sep 15, 2023, 2:10 PM IST

Rain may disrupt India-Bangladesh match in Asia Cup 2023 Super 4 round match today
Asia Cup 2023: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਮੈਚ 'ਚ ਮੀਂਹ ਪਾ ਸਕਦਾ ਹੈ ਵਿਘਨ,ਜਾਣੋ ਕਿਹਾ ਜਿਹਾ ਰਹੇਗਾ ਪਿੱਚ ਦਾ ਮਿਜਾਜ਼

ਏਸ਼ੀਆ ਕੱਪ 2023 ਦੇ ਸੁਪਰ 4 ਰਾਊਂਡ 'ਚ ਅੱਜ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਣ ਜਾ ਰਿਹਾ ਹੈ। ਰੋਹਿਤ ਸ਼ਰਮਾ ਅਤੇ ਸ਼ਾਕਿਬ ਉਲ ਹਸਨ ਦੀ ਕਪਤਾਨੀ ਵਿੱਚ ਦੋਵੇਂ ਟੀਮਾਂ ਕੋਲੰਬੋ ਵਿੱਚ ਇੱਕ ਦੂਜੇ ਨਾਲ ਭਿੜਦੀਆਂ ਨਜ਼ਰ ਆਉਣਗੀਆਂ। ਇਸ ਮੈਚ 'ਤੇ ਵੀ ਮੀਂਹ ਦਾ ਮੰਡਰਾਇਆ ਹੋਇਆ ਹੈ। (IND VS BAN Weather Report )

ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ 2023 ਦੇ ਸੁਪਰ 4 ਦੌਰ ਦਾ ਫਾਈਨਲ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਦੁਪਹਿਰ 2:30 ਵਜੇ ਹੋਵੇਗਾ। ਭਾਰਤੀ ਟੀਮ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਪਹਿਲਾਂ ਹੀ ਥਾਂ ਬਣਾ ਚੁੱਕੀ ਹੈ, ਜਿੱਥੇ ਉਸ ਦਾ ਸਾਹਮਣਾ ਸ੍ਰੀਲੰਕਾ ਨਾਲ ਹੋਵੇਗਾ। ਅਜਿਹੇ ਮੈਚ 'ਚ ਭਾਰਤੀ ਟੀਮ ਆਪਣੀ ਬੈਂਚ ਸਟ੍ਰੈਂਥ ਚੈੱਕ ਕਰ ਸਕਦੀ ਹੈ ਅਤੇ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦੇ ਸਕਦੀ ਹੈ, ਜਿਨ੍ਹਾਂ ਨੂੰ ਅਜੇ ਤੱਕ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਪਰ ਇਸ ਵਿਚਕਾਰ ਮੀਂਹ (Weather Report) ਵੱਡਾ ਖਲਨਾਇਕ ਸਾਬਤ ਹੋ ਸਕਦਾ ਹੈ। ਤਾਂ ਆਓ ਇਸ ਮੈਚ ਤੋਂ ਪਹਿਲਾਂ ਤੁਹਾਨੂੰ ਪ੍ਰੇਮਦਾਸਾ ਸਟੇਡੀਅਮ ਦੀ ਪਿੱਚ ਅਤੇ ਮੌਸਮ ਦੀ ਰਿਪੋਰਟ ਬਾਰੇ ਦੱਸਦੇ ਹਾਂ।

ਪਿੱਚ ਰਿਪੋਰਟ: ਭਾਵੇਂ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਦੀ ਪਿੱਚ ਨੇ ਹਮੇਸ਼ਾ ਹੀ ਸਪਿਨਰਾਂ ਦੀ ਮਦਦ ਕੀਤੀ ਹੈ ਪਰ ਇਸ ਏਸ਼ੀਆ ਕੱਪ ਵਿੱਚ ਬੱਲੇਬਾਜ਼ ਵੀ ਵੱਡੇ ਸਕੋਰ ਬਣਾਉਂਦੇ ਨਜ਼ਰ ਆ ਰਹੇ ਹਨ। ਇਸ ਪਿੱਚ 'ਤੇ ਨਵੀਂ ਗੇਂਦ ਵੀ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਹੈ, ਜਦਕਿ ਗੇਂਦ ਪੁਰਾਣੀ ਹੋਣ ਤੋਂ ਬਾਅਦ ਸਪਿਨਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਮੈਦਾਨ 'ਤੇ ਟਾਸ ਜਿੱਤਣ ਤੋਂ ਬਾਅਦ ਦੋਵੇਂ ਟੀਮਾਂ ਦੇ ਕਪਤਾਨ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਣਗੇ। ਇਸੇ ਮੈਦਾਨ 'ਤੇ ਪਾਕਿਸਤਾਨ ਖਿਲਾਫ ਖੇਡਦੇ ਹੋਏ ਭਾਰਤ ਨੇ ਵੀ ਆਪਣੇ ਆਖਰੀ ਮੈਚ 'ਚ 356 ਦੌੜਾਂ ਦਾ ਵੱਡਾ ਸਕੋਰ ਬਣਾਇਆ ਹੈ।

ਮੌਸਮ ਦੀ ਰਿਪੋਰਟ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਇਸ ਮੈਚ ਵਿੱਚ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਦੁਪਹਿਰ 2:30 ਵਜੇ ਤੋਂ ਸ਼ਾਮ 4 ਵਜੇ ਤੱਕ ਤੂਫਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰੇ ਮੈਚ ਦੌਰਾਨ ਮੈਦਾਨ 'ਤੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਇਸ ਮੈਚ 'ਚ ਮੀਂਹ ਦੀ ਸੰਭਾਵਨਾ 88 ਫੀਸਦੀ ਹੈ। ਜਿਸ ਕਾਰਨ ਮੈਚ ਵਿੱਚ ਓਵਰਾਂ ਵਿੱਚ ਕਮੀ ਵੀ ਦੇਖਣ ਨੂੰ ਮਿਲ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.