ETV Bharat / sports

Tim David Six In MI vs RR: ਸਿਕਸਰ ਕਿੰਗ ਟਿਮ ਡੇਵਿਡ ਨੇ ਜਿੱਤਿਆ ਸਚਿਨ ਤੇਂਦੁਲਕਰ ਦਾ ਦਿਲ, ਮਾਸਟਰ ਬਲਾਸਟਰ ਦਾ ਰਿਐਕਸ਼ਨ ਹੋਇਆ ਵਾਇਰਲ

author img

By

Published : May 1, 2023, 3:16 PM IST

ਟਿਮ ਡੇਵਿਡ ਨੇ ਰਾਜਸਥਾਨ ਰਾਇਲਜ਼ ਦੇ ਖਿਲਾਫ IPL ਦੇ 1000ਵੇਂ ਮੈਚ ਨੂੰ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਟਿਮ ਡੇਵਿਡ ਦੇ ਪ੍ਰਦਰਸ਼ਨ ਨੂੰ ਦੇਖ ਕੇ ਸਚਿਨ ਤੇਂਦੁਲਕਰ ਖੁਦ ਨੂੰ ਰੋਕ ਨਹੀਂ ਸਕੇ ਅਤੇ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਚਿਨ ਦੀ ਪ੍ਰਤੀਕਿਰਿਆ ਛਾਈ ਹੋਈ ਹੈ।

IPL 1000 match Sachin Tendulkar reaction viral after Tim David hit six 2nd ball of last over MI vs RR
Tim David Six In MI vs RR :ਸਿਕਸਰ ਕਿੰਗ ਟਿਮ ਡੇਵਿਡ ਨੇ ਜਿੱਤਿਆ ਸਚਿਨ ਤੇਂਦੁਲਕਰ ਦਾ ਦਿਲ, ਮਾਸਟਰ ਬਲਾਸਟਰ ਦਾ ਰਿਐਕਸ਼ਨ ਹੋਇਆ ਵਾਇਰਲ

ਨਵੀਂ ਦਿੱਲੀ: ਆਈ.ਪੀ.ਐੱਲ. ਦੇ 1000ਵੇਂ ਅਤੇ ਇਸ ਸੀਜ਼ਨ ਦੇ 42ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਸ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਮੁੰਬਈ ਟੀਮ ਦੇ ਖਿਡਾਰੀਆਂ ਨੇ ਇਸ ਮੈਚ ਨੂੰ ਆਪਣੇ ਨਾਂ ਕੀਤਾ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਜਨਮਦਿਨ 'ਤੇ ਸਭ ਤੋਂ ਖਾਸ ਤੋਹਫਾ ਦਿੱਤਾ। ਮੁੰਬਈ ਦੀ ਜਿੱਤ ਦੇ ਹੀਰੋ ਰਹੇ ਆਸਟ੍ਰੇਲੀਆਈ ਆਲਰਾਊਂਡਰ ਟਿਮ ਡੇਵਿਡ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਸਮੇਤ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ। ਟਿਮ ਡੇਵਿਡ ਮੈਚ ਦੇ ਆਖਰੀ ਓਵਰ 'ਚ ਇਕ ਤੋਂ ਬਾਅਦ ਇਕ ਛੱਕੇ ਲਗਾ ਕੇ ਕਾਫੀ ਤਾਰੀਫਾਂ ਲੁੱਟ ਰਹੇ ਹਨ। ਉਸ ਦੀ ਧਮਾਕੇਦਾਰ ਬੱਲੇਬਾਜ਼ੀ ਮੁੰਬਈ ਫਰੈਂਚਾਇਜ਼ੀ ਨੂੰ ਜਿੱਤ ਦਿਵਾਉਣ ਵਿੱਚ ਸਫਲ ਰਹੀ।

ਆਈਪੀਐਲ ਦੇ 42ਵੇਂ ਮੈਚ ਵਿੱਚ ਤੇਜ਼ ਬੱਲੇਬਾਜ਼ੀ ਕਰਦੇ ਹੋਏ ਟਿਮ ਡੇਵਿਡ ਨੇ 321.42 ਦੀ ਸਟ੍ਰਾਈਕ ਰੇਟ ਨਾਲ 14 ਗੇਂਦਾਂ ਵਿੱਚ 45 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 2 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਮੈਚ ਦੇ ਆਖਰੀ ਓਵਰ ਦੀ ਦੂਜੀ ਗੇਂਦ 'ਤੇ ਟਿਮ ਡੇਵਿਡ ਨੇ ਲਗਾਇਆ ਛੱਕਾ ਚਰਚਾ ਦਾ ਵਿਸ਼ਾ ਬਣ ਗਿਆ, ਵਾਨਖੇੜੇ ਸਟੇਡੀਅਮ ਦੇ ਡਗਆਊਟ 'ਚ ਬੈਠੇ ਸਚਿਨ ਤੇਂਦੁਲਕਰ ਉਸ ਸਮੇਂ ਖੁਸ਼ੀ ਨਾਲ ਝੂਮ ਉੱਠੇ ਜਦੋਂ ਟਿਮ ਡੇਵਿਡ ਨੇ ਜੇਸਨ ਦੀ ਗੇਂਦ 'ਤੇ 84 ਮੀਟਰ ਲੰਬਾ ਛੱਕਾ ਲਗਾਇਆ। ਸਚਿਨ ਤੇਂਦੁਲਕਰ ਦੀ ਇਹ ਪ੍ਰਤੀਕਿਰਿਆ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਲਗਾਤਾਰ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਟਿਮ ਡੇਵਿਡ ਨੇ ਆਖਰੀ ਓਵਰ 'ਚ ਲਗਾਤਾਰ 3 ਛੱਕੇ ਲਗਾ ਕੇ ਮੁੰਬਈ ਇੰਡੀਅਨਜ਼ ਨੂੰ ਜਿੱਤ ਦਿਵਾਈ। ਉਸ ਦੇ ਪ੍ਰਦਰਸ਼ਨ ਨੇ ਸਚਿਨ ਤੇਂਦੁਲਕਰ ਦਾ ਦਿਲ ਜਿੱਤ ਲਿਆ। ਮੈਚ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਖੁਸ਼ੀ ਨਾਲ ਟਿਮ ਡੇਵਿਡ ਨੂੰ ਗਲੇ ਲਗਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਹੀ ਹੈ। ਆਈਪੀਐਲ ਨਿਲਾਮੀ 2022 ਵਿੱਚ, ਟਿਮ ਡੇਵਿਡ ਨੂੰ ਮੁੰਬਈ ਫਰੈਂਚਾਇਜ਼ੀ ਨੇ 8.25 ਕਰੋੜ ਰੁਪਏ ਵਿੱਚ ਖਰੀਦਿਆ ਸੀ। ਸੱਜੇ ਹੱਥ ਦਾ ਬੱਲੇਬਾਜ਼ ਟਿਮ ਡੇਵਿਡ 6ਵੇਂ ਨੰਬਰ 'ਤੇ ਕ੍ਰੀਜ਼ 'ਤੇ ਆਇਆ ਅਤੇ ਮੈਚ 'ਚ ਲਗਾਤਾਰ ਤਿੰਨ ਛੱਕੇ ਜੜ ਕੇ ਪੂਰੀ ਖੇਡ ਦਾ ਨੂੰ ਬਦਲ ਕੇ ਰੱਖ ਦਿੱਤਾ। ਸਟੇਡੀਅਮ ਵਿੱਚ ਬੈਠੇ ਸਾਰੇ ਦਰਸ਼ਕ ਟਿਮ ਡੇਵਿਡ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਸਨ। ਰੋਹਿਤ ਸ਼ਰਮਾ ਨੇ ਟਿਮ ਡੇਵਿਡ ਦੀ ਤੁਲਨਾ ਕੀਰੋਨ ਪੋਲਾਰਡ ਨਾਲ ਕਰਦੇ ਹੋਏ ਕਿਹਾ ਕਿ 'ਪਿਛਲੇ ਸੀਜ਼ਨ ਦੇ ਪ੍ਰਮੁੱਖ ਆਲਰਾਊਂਡਰ ਰਹੇ ਪੋਲਾਰਡ ਨੇ ਵੀ ਡੈਥ ਓਵਰਾਂ ਵਿੱਚ ਟੀਮ ਨੂੰ ਇਸੇ ਤਰ੍ਹਾਂ ਜਿਤਾਇਆ ਸੀ। ਹੁਣ ਉਸ ਦੀ ਜਗ੍ਹਾ ਟਿਮ ਡੇਵਿਡ ਨੇ ਲੈ ਲਈ ਹੈ।

ਇਹ ਵੀ ਪੜ੍ਹੋ: RR vs MI : ਡੇਵਿਡ ਨੇ ਲਗਾਤਾਰ 3 ਛੱਕੇ ਜੜ ਕੇ ਮੁੰਬਈ ਨੂੰ ਦਿਵਾਈ ਯਾਦਗਾਰ ਜਿੱਤ, ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.