ETV Bharat / sports

IND vs BAN Asia Cup Super 4 : ਬੰਗਲਾਦੇਸ਼ ਨੇ ਭਾਰਤ ਨੂੰ 6 ਦੌੜਾਂ ਨਾਲ ਹਰਾਇਆ, ਮੁਸਤਫਿਜ਼ੁਰ ਰਹਿਮਾਨ ਨੇ ਲਈਆਂ 3 ਵਿਕਟਾਂ, ਸ਼ੁਭਮਨ ਗਿੱਲ ਦਾ ਸੈਂਕੜਾ ਵਿਅਰਥ

author img

By ETV Bharat Punjabi Team

Published : Sep 15, 2023, 7:31 PM IST

Updated : Sep 16, 2023, 6:32 AM IST

IND vs BAN Asia Cup Super 4 : ਬੰਗਲਾਦੇਸ਼ ਨੇ ਏਸ਼ੀਆ ਕੱਪ ਦੇ ਸੁਪਰ 4 ਮੈਚ ਵਿੱਚ ਭਾਰਤ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਵੱਲੋਂ ਦਿੱਤੇ 266 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ 49.4 ਓਵਰਾਂ 'ਚ 258 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ 6 ਦੌੜਾਂ ਨਾਲ ਮੈਚ ਹਾਰ ਗਈ। (Bangladesh set India a target of 266 runs)

INDIA VS BANGLADESH ASIA CUP SUPER 4 LIVE MATCH SCORE LIVE UPDATES AND HIGHLIGHTS FROM COLOMBO
ASIA CUP 2023: ਬੰਗਲਾਦੇਸ਼ ਨੇ ਭਾਰਤ ਨੂੰ 266 ਦੌੜਾਂ ਦਾ ਟੀਚਾ, ਕਪਤਾਨ ਸ਼ਾਕਿਬ ਨੇ ਖੇਡੀ ਸ਼ਾਨਦਾਰ 80 ਦੌੜਾਂ ਦੀ ਪਾਰੀ

ਕੋਲੰਬੋ: ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ 4 ਮੈਚ 'ਚ ਬੰਗਲਾਦੇਸ਼ ਨੇ ਭਾਰਤ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਵੱਲੋਂ ਦਿੱਤੇ 266 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ 49.4 ਓਵਰਾਂ 'ਚ 258 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ 6 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਲਈ ਸ਼ੁਭਮਨ ਗਿੱਲ ਨੇ 121 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਅਕਸ਼ਰ ਪਟੇਲ ਨੇ ਵੀ 42 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਬੰਗਲਾਦੇਸ਼ ਲਈ ਮੁਸਤਫਿਜ਼ੁਰ ਰਹਿਮਾਨ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਤਨਜ਼ੀਮ ਹਸਨ ਸਾਕਿਬ ਅਤੇ ਮੇਹੇਦੀ ਹਸਨ ਨੇ 2-2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਕਪਤਾਨ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਤੌਹੀਦ ਹਿਰਦੋਏ ਨੇ 54 ਦੌੜਾਂ ਦੀ ਪਾਰੀ ਖੇਡੀ ਅਤੇ ਨਸੁਮ ਅਹਿਮਦ ਨੇ 44 ਦੌੜਾਂ ਦੀ ਪਾਰੀ ਖੇਡੀ। ਮੇਹੇਦੀ ਹਸਨ ਵੀ 29 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਲਈ ਸ਼ਾਰਦੁਲ ਠਾਕੁਰ ਨੇ 3, ਮੁਹੰਮਦ ਸ਼ਮੀ ਨੇ 2, ਪ੍ਰਸਿਧ ਕ੍ਰਿਸ਼ਨ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੇ 1-1 ਵਿਕਟ ਲਈ।


266 ਦੌੜਾਂ ਦਾ ਟੀਚਾ: ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਜਿੱਤ ਲਈ 266 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼ ਲਈ ਕਪਤਾਨ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਤੌਹੀਦ ਹਿਰਦੋਏ (54) ਅਤੇ ਨਸੂਮ ਅਹਿਮਦ (44) ਨੇ ਦੌੜਾਂ ਦੀ ਪਾਰੀ ਖੇਡੀ। ਮੇਹੇਦੀ ਹਸਨ 29 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਲਈ ਸ਼ਾਰਦੁਲ ਠਾਕੁਰ ਨੇ 3, ਮੁਹੰਮਦ ਸ਼ਮੀ ਨੇ 2, ਪ੍ਰਸਿਧ ਕ੍ਰਿਸ਼ਨਾ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੇ 1-1 ਵਿਕਟ ਲਈ।


ਖ਼ਰਾਬ ਸ਼ੁਰੂਆਤ ਮਗਰੋਂ ਸੰਭਲੀ ਪਾਰੀ: ਦੱਸ ਦਈਊਏ ਬੰਗਲਾਦੇਸ਼ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਸੀ, ਉਸ ਨੇ ਸਿਰਫ 59 ਦੌੜਾਂ ਦੇ ਸਕੋਰ 'ਤੇ ਆਪਣੀਆਂ ਪਹਿਲੀਆਂ 4 ਵਿਕਟਾਂ ਗੁਆ ਦਿੱਤੀਆਂ ਪਰ ਇਸ ਤੋਂ ਬਾਅਦ ਸ਼ਾਕਿਬ ਅਲ ਹਸਨ ਅਤੇ ਤੌਹੀਦ ਹਿਰਦੌਏ ਨੇ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲ ਲਿਆ। ਦੋਵੇਂ ਬੱਲੇਬਾਜ਼ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਓਵਰਾਂ ਦੇ ਅੰਤ 'ਤੇ ਸ਼ਾਕਿਬ ਅਲ ਹਸਨ ਅਤੇ ਤੌਹੀਦ ਹਿਰਦੌਏ ਨੇ ਟੀਮ ਦੇ ਸਕਰੋ ਨੂੰ ਸੰਭਾਲਿਆ। ਦੂਜੇ ਪਾਸੇ ਭਾਰਤ ਨੇ ਅੱਜ ਦੇ ਮੈਚ ਲਈ ਆਪਣੇ ਪਲੇਇੰਗ-11 ਵਿੱਚ 5 ਬਦਲਾਅ ਕੀਤੇ ਹਨ। ਪਲੇਇੰਗ-11 'ਚ ਵਿਰਾਟ ਕੋਹਲੀ ਦੀ ਜਗ੍ਹਾ ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ ਦੀ ਜਗ੍ਹਾ ਤਿਲਕ ਵਰਮਾ, ਕੁਲਦੀਪ ਯਾਦਵ ਦੀ ਜਗ੍ਹਾ ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨ ਅਤੇ ਮੁਹੰਮਦ ਸਿਰਾਜ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਸ਼ਾਮਲ ਕੀਤਾ ਗਿਆ ਹੈ।


ਪਲੇਇੰਗ-11: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਪ੍ਰਸਿਧ ਕ੍ਰਿਸ਼ਨ।

Last Updated :Sep 16, 2023, 6:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.