ETV Bharat / sitara

ਯਾਮੀ ਨੇ ਦੱਸਿਆ ਕਿਸ ਫ਼ਿਲਮ 'ਚ ਮਿਲਿਆ ਉਸ ਨੂੰ ਚੰਗਾ ਕਿਰਦਾਰ

author img

By

Published : Dec 15, 2019, 4:15 PM IST

yami gautam talk about her career
ਫ਼ੋਟੋ

ਅਦਾਕਾਰਾ ਯਾਮੀ ਗੌਤਮ ਨੇ ਫ਼ਿਲਮੀ ਕਰੀਅਰ ਬਾਰੇ ਗੱਲ ਕਰਦਿਆਂ ਆਪਣੀ ਜ਼ਿੰਦਗੀ ਦੇ ਸਫਰ ਬਾਰੇ ਦੱਸਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਫ਼ਿਲਮ 'ਬਾਲਾ' ਤੇ 'ਉਰੀ' ਦੀ ਸਫ਼ਲਤਾ ਬਾਰੇ ਵੀ ਦੱਸਿਆ ਹੈ।

ਮੁੰਬਈ: ਅਦਾਕਾਰਾ ਯਾਮੀ ਗੌਤਮ ਦਾ ਕਰੀਅਰ ਉਨ੍ਹਾਂ ਦੀ ਪਿਛਲੀ ਦੋ ਫ਼ਿਲਮਾਂ 'ਉਰੀ: ਦ ਸਰਜੀਕਲ ਸਟਰਾਈਕ' ਅਤੇ 'ਬਾਲਾ' ਤੋਂ ਬਾਅਦ ਹੁਣ ਟੌਪ 'ਤੇ ਹੈ। ਦੋਨਾਂ ਫ਼ਿਲਮਾਂ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ।

ਯਾਮੀ ਦਾ ਮੰਨਣਾ ਹੈ ਕਿ ਸਾਲ 2019 ਉਨ੍ਹਾਂ ਦੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਸਾਲ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ, "ਇਸ ਸਾਲ ਮੈਨੂੰ ਦੋ ਵੱਡੀਆਂ ਫ਼ਿਲਮਾਂ ਵਿੱਚ ਅਲਗ ਅਲਗ ਕਿਰਦਾਰ ਕਰਨ ਦਾ ਮੌਕਾ ਮਿਲਿਆ ਹੈ। ਮੈਂ ਇਸ ਦੇ ਲਈ ਖ਼ਾਸ ਕਰਕੇ ਅਮਰ ਕੌਸ਼ਿਕ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਬਾਲਾ ਵਿੱਚ ਪਰੀ ਦਾ ਕਿਰਦਾਰ ਦਿੱਤਾ। ਇਹ ਕਿਰਦਾਰ ਅਸਾਨ ਨਹੀਂ ਸੀ।"

ਹੋਰ ਪੜ੍ਹੋ: ਟ੍ਰਾਈਸਿਟੀ 'ਚ ਵੇਖਣ ਨੂੰ ਮਿਲੀ ਆਸ਼ੋਕ ਮਾਨਿਕ ਦੀ ਕਲੈਕਸ਼ਨ

ਇਹ ਚੰਗੀ ਗੱਲ ਹੈ ਕਿ ਫ਼ਿਲਮਾਂ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਪਰ ਯਾਮੀ ਲਈ ਇਨ੍ਹਾਂ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ,"ਉਰੀ ਦੇਸ਼ ਦੀਆਂ ਭਾਵਨਾਵਾਂ ਵਿੱਚ ਸਭ ਤੋਂ ਉਪਰ ਸੀ ਅਤੇ ਇਸ ਫ਼ਿਲਮ ਨੇ ਲੋਕਾਂ ਨੇ ਮਾਣ ਮਹਿਸੂਸ ਕੀਤਾ ਹੈ। ਫ਼ਿਲਮ ਬਾਲਾ ਇੱਕ ਇਨਸਾਨੀ ਕਮੀ ਹੋਣ ਦੇ ਬਾਵਜੂਦ ਜਸ਼ਨ ਮਨਾਉਣਾ ਸਿਖਾਉਂਦੀ ਹੈ। ਮੇਰਾ ਮੰਨਣਾ ਹੈ ਕਿ ਸਫਲਤਾ ਸਿਰਫ਼ ਸੰਖਿਆ ਦੇ ਬਾਰੇ ਵਿੱਚ ਨਹੀਂ ਹੋਣੀ ਚਾਹੀਦੀ ਹੈ, ਇਹ ਤਾਂ ਦਰਸ਼ਕਾ ਦੇ ਸੱਚੇ ਪਿਆਰ ਤੋਂ ਝਲਕਦੀ ਹੈ।"

ਹੋਰ ਪੜ੍ਹੋ: 'ਜੁਮਾਂਜੀ: ਦਾ ਨੈਕਸਟ ਲੈਵਲ' ਨੇ ਮਰਦਾਨੀ 2 ਨੂੰ ਪਛਾੜਿਆ

ਇਸ ਦੇ ਨਾਲ ਹੀ ਯਾਮੀ ਨੇ ਕਿਹਾ, "ਜੇਕਰ ਮੈਂ ਕੋਈ ਫ਼ਿਲਮ ਸਾਈਨ ਕਰ ਰਹੀ ਹਾਂ, ਤੇ ਮੈਨੂੰ ਪਤਾ ਹੈ ਕਿ ਇਹ ਕਿਰਦਾਰ ਮੇਰੀ ਚੰਗੀ ਅਦਾਕਾਰੀ ਨੂੰ ਪਰਿਭਾਸ਼ਿਤ ਨਹੀਂ ਕਰ ਸਕਦਾ ਅਤੇ ਇਹ ਉਹ ਵੀ ਨਹੀਂ ਹੈ ਜਿਸ ਨੂੰ ਮੈਂ ਲੱਭ ਰਹੀ ਹਾਂ, ਤਾਂ ਮੈਨੂੰ ਸਬਰ ਰੱਖਣ ਤੇ ਆਪਣੇ ਵਿਸ਼ਵਾਸ਼ ਨੂੰ ਜ਼ਿੰਦਾ ਰੱਖਣ ਦੀ ਜ਼ਰੂਰਤ ਹੈ।"

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.