ETV Bharat / sitara

ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ 'ਪੰਗਾ' 24 ਜਨਵਰੀ ਨੂੰ ਹੋਵੇਗੀ ਰਿਲੀਜ਼

author img

By

Published : Dec 21, 2019, 12:20 PM IST

ਪੰਜਾਬੀ ਗਾਇਕ ਜੱਸੀ ਗਿੱਲ ਤੇ ਬਾਲੀਵੁੱਡ ਕੁਈਨ ਕੰਗਨ ਰਣੌਤ ਦੀ ਫ਼ਿਲਮ 'ਪੰਗਾ' ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਪੋਸਟਰ ਨੂੰ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਤੇ ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਤਰੀਕ ਬਾਰੇ ਵੀ ਜਾਣਕਾਰੀ ਦਿੱਤੀ ਹੈ।

FILM PANGA POSTER
ਫ਼ੋਟੋ

ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਗਾਣਿਆਂ ਤੇ ਅਦਾਕਾਰੀ ਕਰਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਂਅ ਬਣਾ ਲਿਆ ਹੈ। ਕਈ ਪੰਜਾਬੀ ਫ਼ਿਲਮਾ ਤੋਂ ਬਾਅਦ ਜੱਸੀ ਹੁਣ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੇ ਹਨ। ਜੱਸੀ ਬਾਲੀਵੁੱਡ ਦੀ ਕੁਈਨ ਕੰਗਨਾ ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਓ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਨਾਂਅ 'ਪੰਗਾ' ਹੈ।

ਹੋਰ ਪੜ੍ਹੋ: ਸਾਨਿਆ ਮਿਰਜ਼ਾ ਦੀ ਭੈਣ ਦੇ ਹੱਥਾਂ ਉੱਤੇ ਲੱਗੀ ਅਜ਼ਹਰ ਦੇ ਬੇਟੇ ਦੇ ਨਾਂਅ ਦੀ ਮਹਿੰਦੀ, ਦੇਖੋ ਤਸਵੀਰਾਂ

ਇਸ ਫ਼ਿਲਮ ਦੇ ਪੋਸਟਰ ਨੂੰ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ ਤੇ ਨਾਲ ਹੀ ਫ਼ਿਲਮ ਦੀ ਰਿਲੀਜ਼ ਤਰੀਕ ਵੀ ਦੱਸੀ ਹੈ, ਜੋ ਅਗਲੇ ਸਾਲ 24 ਜਨਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਜੱਸੀ ਗਿੱਲ, ਕੰਗਨਾ ਰਣੌਤ ਤੋਂ ਇਲਾਵਾ ਰੀਚਾ ਚੱਢਾ ਤੇ ਨਿੱਨਾ ਗੁਪਤਾ ਨਜ਼ਰ ਆਉਣਗੇ।

ਦੱਸ ਦੇਈਏ ਕਿ ਤਰਨ ਨੇ ਫ਼ਿਲਮ ਦੇ ਟ੍ਰੇ੍ਲਰ ਦੀ ਤਰੀਕ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਦਾ ਟ੍ਰੇਲਰ 23 ਦਸੰਬਰ ਨੂੰ ਰਿਲੀਜ਼ ਹੋਵੇਗਾ। ਫ਼ਿਲਮ ਦਾ ਨਿਰਦੇਸ਼ਨ ਅਸ਼ਵਨੀ ਅਈਅਰ ਤਿਵਾੜੀ ਵੱਲੋਂ ਕੀਤਾ ਗਿਆ ਹੈ ਤੇ ਫ਼ਿਲਮ ਨੂੰ ਪ੍ਰੋਡਿਊਸ ਫੋਕਸ ਸਟਾਰ ਸਟੂਡੀਓ ਵੱਲੋਂ ਕੀਤੀ ਹੈ।

ਫ਼ਿਲਮ ਦੇ ਪੋਸਟਰ ਬਾਰੇ:

ਫ਼ਿਲਮ ਦੇ ਪੋਸਟਰ ਦੀ ਜੇ ਗੱਲ ਕਰੀਏ ਤਾਂ ਪੋਸਟਰ ਵਿੱਚ ਜੱਸੀ, ਕੰਗਨਾ, ਨੀਨਾ ਗੁਪਤਾ ਦੇ ਨਾਲ ਇੱਕ ਛੋਟਾ ਬੱਚਾ ਨਜ਼ਰ ਆ ਰਿਹਾ ਹੈ। ਪੋਸਟਰ 'ਤੇ ਫ਼ਿਲਮ ਨੂੰ ਲੈ ਕੇ ਕੁਝ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਪੋਸਟਰ 'ਤੇ ਲਿਖਿਆ ਹੈ," ਜੋ ਸਪਨੇ ਦੇਖਤੇ ਹੈ ਵੋਹ ਪੰਗਾ ਲੇਤੇ ਹੈ"। ਇਸ ਤੋਂ ਸਾਫ਼ ਜ਼ਾਹਰ ਨੂੰ ਹੁੰਦਾ ਹੈ ਕਿ ਇਹ ਫ਼ਿਲਮ ਇੱਕ ਪਰਿਵਾਰਕ ਫ਼ਿਲਮ ਹੋਵੇਗੀ।

Intro:Body:

Title


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.