ETV Bharat / sitara

ਡਰੱਗਜ਼ ਕੇਸ: ਅਰਜੁਨ ਰਾਮਪਾਲ ਪਹੁੰਚੇ ਐਨਸੀਬੀ ਦਫਤਰ, ਏਜੰਸੀ ਨੇ ਪੁੱਛਗਿੱਛ ਲਈ ਭੇਜਿਆ ਸੀ ਸੰਮਨ

author img

By

Published : Dec 21, 2020, 12:56 PM IST

ਅਰਜੁਨ ਰਾਮਪਾਲ ਅੱਜ ਡਰੱਗ ਮਾਮਲੇ ਦੀ ਜਾਂਚ ਵਿੱਚ ਪੁੱਛਗਿੱਛ ਲਈ ਐਨ.ਸੀ.ਬੀ. ਦਫ਼ਤਰ ਪਹੁੰਚੇ ਹਨ। ਅਦਾਕਾਰ ਨੂੰ 16 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਮਿਲਿਆ ਪਰ ਉਨ੍ਹਾਂ 21 ਦਸੰਬਰ ਤੱਕ ਸਮਾਂ ਮੰਗਿਆ ਸੀ।

ਡਰੱਗਜ਼ ਕੇਸ: ਅਰਜੁਨ ਰਾਮਪਾਲ ਪਹੁੰਚੇ ਐਨਸੀਬੀ ਦਫਤਰ, ਏਜੰਸੀ ਨੇ ਪੁੱਛਗਿੱਛ ਲਈ ਭੇਜਿਆ ਸੀ ਸੰਮਨ
ਡਰੱਗਜ਼ ਕੇਸ: ਅਰਜੁਨ ਰਾਮਪਾਲ ਪਹੁੰਚੇ ਐਨਸੀਬੀ ਦਫਤਰ, ਏਜੰਸੀ ਨੇ ਪੁੱਛਗਿੱਛ ਲਈ ਭੇਜਿਆ ਸੀ ਸੰਮਨ

ਮੁੰਬਈ: ਅਦਾਕਾਰ ਅਰਜੁਨ ਰਾਮਪਾਲ ਅੱਜ ਡਰੱਗ ਮਾਮਲੇ ਦੀ ਜਾਂਚ 'ਚ ਪੁੱਛਗਿੱਛ ਲਈ ਐਨਸੀਬੀ ਦਫਤਰ ਪਹੁੰਚੇ।

ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਨੂੰ 16 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਮਿਲਿਆ ਸੀ ਪਰ ਉਨ੍ਹਾਂ 21 ਦਸੰਬਰ ਤੱਕ ਸਮਾਂ ਮੰਗਿਆ ਸੀ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਐਨਸੀਬੀ ਨੇ ਉਨ੍ਹਾਂ ਤੋਂ ਸੱਤ ਘੰਟੇ ਪੁੱਛਗਿੱਛ ਕੀਤੀ ਸੀ।

9 ਨਵੰਬਰ ਨੂੰ, ਰਾਮਪਾਲ ਦੇ ਘਰ ਰੇਡ ਦੀ ਮਾਰਨ ਮਗਰੋਂ ਐਨਸੀਬੀ ਨੇ ਅਰਜੁਨ ਦੇ ਕੁੱਝ ਇਲੈਕਟ੍ਰਾਨਿਕ ਗੈਜੇਟਸ ਆਪਣੇ ਕਬਜ਼ੇ ਵਿੱਚ ਲੈ ਲਏ ਸਨ।

ਦੱਸ ਦੇਈਏ ਕਿ ਏਜੰਸੀ ਨੇ ਪਿਛਲੇ ਮਹੀਨੇ ਦੋ ਦਿਨਾਂ ਲਈ ਰਾਮਪਾਲ ਦੀ ਪ੍ਰੇਮਿਕਾ ਗੈਬਰੀਏਲਾ ਡੈਮੇਟ੍ਰਿਡਸ ਤੋਂ ਵੀ ਪੁੱਛਗਿੱਛ ਕੀਤੀ ਸੀ।

ਜ਼ਿਕਰਯੋਗ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਜੂਨ ਵਿੱਚ ਹੋਈ ਮੌਤ ਤੋਂ ਬਾਅਦ, ਐਨਸੀਬੀ ਨੇ ਬਾਲੀਵੁੱਡ ਵਿੱਚ ਨਸ਼ਿਆਂ ਦੀ ਸ਼ਮੂਲੀਅਤ ਵਾਲੇ ਇੱਕ ਚੈਟ ਦੇ ਅਧਾਰ 'ਤੇ ਬਾਲੀਵੁੱਡ ਵਿੱਚ ਕਥਿਤ ਤੌਰ ’ਤੇ ਨਸ਼ਿਆਂ ਦੀ ਵਰਤੋਂ ਦੀ ਜਾਂਚ ਸ਼ੁਰੂ ਕੀਤੀ ਸੀ।

ਕੇਂਦਰੀ ਏਜੰਸੀ ਨੇ ਇਸ ਤੋਂ ਪਹਿਲਾਂ ਰਾਜਪੂਤ ਦੀ ਪ੍ਰੇਮੀਕਾ ਅਦਾਕਾਰਾ ਰੀਆ ਚੱਕਰਵਰਤੀ, ਉਸ ਦੇ ਭਰਾ ਸ਼ੌਵਿਕ, ਮਰਹੂਮ ਫਿਲਮ ਸਟਾਰ ਦੇ ਕੁੱਝ ਕਰਮਚਾਰੀਆਂ ਅਤੇ ਕੁੱਝ ਹੋਰਾਂ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੀਕੇਸ਼ਨਜ਼ (ਐਨਡੀਪੀਐਸ) ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਸੀ।

ਰਿਆ ਚੱਕਰਵਰਤੀ ਅਤੇ ਕੁੱਝ ਹੋਰ ਮੁਲਜ਼ਮ ਇਸ ਸਮੇਂ ਜ਼ਮਾਨਤ 'ਤੇ ਬਾਹਰ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.