ETV Bharat / state

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਭਾਰੀ ਮਾਤਰਾ ਨਜਾਇਜ਼ ਲਾਹਣ ਸਣੇ ਕਾਬੂ ਕੀਤੇ ਤਸਕਰ - Illegal liquor recovered

author img

By ETV Bharat Punjabi Team

Published : May 25, 2024, 5:31 PM IST

ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਛਾਪੇਮਾਰੀ ਦੌਰਾਨ 1 ਲੱਖ ਲੀਟਰ ਨਜਾਇਜ਼ ਲਾਹਣ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 7 ਤਸਕਰਾਂ ਨੂੰ ਵੀ ਕਾਬੂ ਕੀਤਾ ਹੈ ਜਿਨਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।

District Sri Muktsar Sahib arrested smugglers with huge quantity of illegal liquor
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਭਾਰੀ ਮਾਤਰਾ ਨਜਾਇਜ਼ ਲਾਹਣ ਸਣੇ ਕਾਬੂ ਕੀਤੇ ਤਸਕਰ (t Sri Muktsar Sahib)

ਭਾਰੀ ਮਾਤਰਾ ਨਜਾਇਜ਼ ਲਾਹਣ ਸਣੇ ਕਾਬੂ ਕੀਤੇ ਤਸਕਰ (t Sri Muktsar Sahib)

ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਚੋਣਾ ਦੇ ਮੱਦੇਨਜ਼ਰ ਜਿਲ੍ਹੇ 'ਚ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਤ ਤਹਿਤ ਪੁਲਿਸ ਵੱਲੋਂ ਨਾਕਾਬੰਦੀ ਕਰ ਕੇ ਵਹੀਕਲਾਂ ਦੀ ਤਲਾਸ਼ੀ ਲਾਈ ਜਾ ਰਹੀ ਹੈ ਅਤੇ “CASO ਅਪ੍ਰੈਸ਼ਨ” ਤਹਿਤ ਨਸ਼ਾ ਤਸਕਰਾਂ ਦੇ ਟਿਕਾਣਿਆ 'ਤੇ ਸਰਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਸਵੇਰੇ 5 ਵਜੇ ਵੱਡੀ ਮਾਤਰਾ 'ਚ ਨਜਾਇਸ਼ ਸ਼ਰਾਬ ਦੀ ਬਰਾਮਦਗੀ ਕੀਤੀ ਹੈ।

ਨਜਾਇਜ਼ ਸ਼ਰਾਬ ਨਾਲ ਕਾਬੂ ਕੀਤੇ ਤਸਕਰ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ ਸੀ.ਆਈ.ਏ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕੇ ਜਰਨੈਲ ਸਿੰਘ ਉਰਫ ਜੱਜ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਬੂਟਾ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਗੋਨਿਆਨਾ, ਜੋ ਦੇਸੀ ਸ਼ਰਾਬ ਬਣਾ ਕੇ ਵੇਚਣ ਦਾ ਧੰਦਾ ਕਰਦੇ ਹਨ। ਉਹਨਾਂ ਦੇ ਟਿਕਾਨੇ 'ਤੇ ਛਾਪੇਮਾਰੀ ਕਰ ਕੇ ਲਾਹਣ ਬਰਾਮਦ ਕੀਤੀ ਗਈ ਹੈ ਨਾਲ ਹੀ ਫੌਰੀ ਤੌਰ 'ਤੇ ਉਹਨਾਂ ਉੱਤੇ ਮੁਕੱਦਮਾ ਨੰਬਰ 95 ਮਿਤੀ 24.05.2024 ਅ/ਧ 61/01/14 ਐਕਸਾਇਜ਼ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ। ਇਸ ਦੌਰਾਨ ਘਰ ਵਿੱਚ ਬਣੇ ਵੱਖ-ਵੱਖ ਕਮਰਿਆਂ ਅਤੇ ਘਰ ਦੇ ਬੈਕ ਸਾਈਡ ਬਣੀ ਗੈਲਰੀ ਵਿੱਚੋਂ ਲਾਹਣ ਨਾਲ ਭਰੇ ਹੋਏ ਡਰੱਮ ਅਤੇ 02 ਚਾਲੂ ਭੱਠੀਆਂ ਮਿਲੀਆਂ।

ਇਸ ਦੇ ਨਾਲ ਹੀ ਇੱਕ ਵੱਡੇ ਸਟੋਰ ਵਿੱਚ ਤਰਪਾਲ ਪਾ ਕੇ ਬਣਾਏ ਟੈਂਕ ਵਿੱਚ ਲਾਹਣ ਮੌਜੂਦ ਸੀ ਜਿਨ੍ਹਾਂ ਦੀ ਕੁੱਲ ਮਾਤਰਾ ਕਰੀਬ 1 ਲੱਖ ਲੀਟਰ ਲਾਹਣ ਤੇ ਸ਼ਰਾਬ ਕੱਢ ਕੇ ਰੱਖੀ ਹੋਈ 30 ਬੋਤਲ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਲਾਹਣ ਸਪਲਾਈ ਕਰਨ ਦੌਰਾਨ ਵਰਤੀਆਂ 2 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ, ਜਿਸ 'ਤੇ ਪੁਲਿਸ ਵੱਲੋਂ ਜਰਨੈਲ ਸਿੰਘ ਅਤੇ ਬੂਟਾ ਸਿੰਘ ਨੂੰ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲਿਸ ਅਧਿਕਾਰੀ ਕਵਲਪ੍ਰੀਤ ਸਿੰਘ ਚਾਹਲ ਐਸ.ਪੀ (ਐੱਚ) ਨੇ ਦੱਸਿਆਂ ਕਿ ਇਸ ਸਰਚ ਅਪ੍ਰੈਸ਼ਨ ਦੌਰਾਨ ਕੁੱਲ 05 ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 1 ਔਰਤ ਸਮੇਤ 7 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜਿਨ੍ਹਾਂ ਪਾਸੋਂ, 01 ਲੱਖ 2 ਹਜਾਰ ਲੀਟਰ ਲਾਹਣ, 01 ਕਾਰ ਐਸ.ਐਕਸ.ਫੋਰ ਮਰੂਤੀ ਸਜੂਕੀ, 01 ਕਾਰ ਸਵਿਫਟ ਡਜਾਇਰ ਕਾਰ, 02 ਚਾਲੂ ਭੱਠੀਆਂ, 05 ਗ੍ਰਾਮ ਹੈਰੋਇਨ ਅਤੇ 50 ਬੋਤਲਾ ਨਜ਼ਾਇਜ ਸ਼ਰਾਬ ਬ੍ਰਾਮਦ ਕੀਤੀਆਂ ਗਈ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.